Author Archives: ਗੋਬਿੰਦਰ ਸਿੰਘ ਢੀਂਢਸਾ
ਪਰਾਲੀ ਦੀ ਸਮੱਸਿਆ ਦਾ ਨਿਦਾਨ
ਝੋਨਾ-ਕਣਕ ਫਸਲ ਪ੍ਰਣਾਲੀ ਉੱਤਰ ਪੱਛਮੀ ਭਾਰਤੀ ਮੈਦਾਨੀ ਇਲਾਕਿਆਂ ਹੇਠ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਦਾ 4.1 ਮਿਲੀਅਨ ਹੈਕਟੇਅਰ ਖੇਤਰ ਆਉਂਦਾ ਹੈ ਅਤੇ ਇਸ ਪ੍ਰਣਾਲੀ ਵਿੱਚ 75 ਫੀਸਦੀ ਤੋਂ ਜਿਆਦਾ ਖੇਤਰ ਦੀ ਕਟਾਈ ਕੰਬਾਇਨਾਂ ਦੁਆਰਾ ਕੀਤੀ ਜਾਂਦੀ ਹੈ। … More
ਕੀ ਸਕੂਲੀ ਸਿੱਖਿਆ ਪੂਰਨ ਧਰਮ-ਨਿਰਪੱਖ ਨਹੀਂ ਹੋਣੀ ਚਾਹੀਦੀ?
ਭਾਰਤੀ ਸੰਵਿਧਾਨ ਧਰਮ-ਨਿਰਪੱਖਤਾ ਦਾ ਹਾਮੀ ਹੈ ਅਤੇ ‘ਧਰਮ-ਨਿਰਪੱਖ’ ਸ਼ਬਦ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੇਂ ਸੰਸ਼ੋਧਨ (1976) ਦੁਆਰਾ ਸ਼ਾਮਿਲ ਕੀਤਾ ਗਿਆ ਸੀ ਇਸ ਲਈ ਭਾਰਤ ਦਾ ਕੋਈ ਅਧਿਕਾਰਿਕ ਰਾਜ ਧਰਮ ਨਹੀਂ ਹੈ। ਲੋਕਤੰਤਰ ਵਿੱਚ ਧਰਮ ਤੋਂ ਰਾਜ ਨੂੰ ਵੱਖਰਾ ਰੱਖਣ … More
ਬਲੈਕਮੇਲਿੰਗ ਦੇ ਜਾਲ ਤੋਂ ਬਚਣ ਲਈ ਆਪਣੇ ਡਰ ਦਾ ਸਾਹਮਣਾ ਕਰੋ
ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਜਾਣੇ-ਅਣਜਾਣੇ, ਸਿੱਧੇ-ਅਸਿੱਧੇ ਰੂਪ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਪਰੰਤੂ ਉਹਨਾਂ ਗਲਤੀਆਂ ਦੀ ਆੜ ਵਿੱਚ ਦੂਜੇ ਵਿਅਕਤੀ ਦੁਆਰਾ ਤੁਹਾਨੂੰ ਆਪਣੇ ਹਿੱਤ ਪੂਰਨ ਲਈ ਜ਼ਬਰਦਸਤੀ ਮਜ਼ਬੂਰ ਕਰਨਾ ਬਲੈਕਮੇਲਿੰਗ ਦੇ ਸਿਰਲੇਖ ਅਧੀਨ ਆਉਂਦਾ ਹੈ। ਸਮਾਜ ਦੇ ਵੱਖੋ … More
“ਇੱਕ ਪਿੰਡ ਇੱਕ ਬੂਥ” ‘ਤੇ ਅਮਲ ਕਰਨ ਦੀ ਅਹਿਮੀਅਤ
ਭਾਰਤ ਇੱਕ ਲੋਕਤਾਂਤਰਿਕ ਦੇਸ ਹੈ ਅਤੇ ਇਸ ਦੇ ਵੱਖੋ ਵੱਖਰੇ ਸਥਾਨਾਂ ਤੇ ਸਮੇਂ ਸਮੇਂ ਤੇ ਨਿਰੰਤਰ ਚੋਣਾਂ ਦਾ ਕੰਮ ਚਲਦਾ ਰਹਿੰਦਾ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ, ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ … More
ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵਿੱਚ ਕਿੰਨੀ ਕੁ ਨੈਤਿਕਤਾ?
ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਲੋਕਤੰਤਰ ਦੀ ਰੀੜ ਹੈ। ਇਸਦਾ ਆਪਣੀ ਸਮਾਜਿਕ ਆਦਰਸ਼ਵਾਦ ਅਤੇ ਨੈਤਿਕਤਾ ਦਾ ਅਕਸ ਬਣਾਏ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰੀ ਵਿਵਸਥਾ ਵਿੱਚ ਯਕੀਨ ਬੱਝਾ ਰਹੇ। ਲੋਕਤੰਤਰ ਵਿੱਚ ਵੱਖੋ ਵੱਖਰੀਆਂ ਵਿਚਾਰਧਾਰਾਵਾਂ … More
ਕੌਮਾਂਤਰੀ ਸ਼ੱਕਰ ਰੋਗ ਦਿਵਸ ‘ਤੇ ਵਿਸ਼ੇਸ਼
ਸ਼ੱਕਰ ਰੋਗ ਜਾਂ ਮਧੂਮੇਹ (ਡਾਇਬਟੀਜ) ਸੰਬੰਧੀ ਜਾਗਰੂਕਤਾ ਦੇ ਮੰਤਵ ਲਈ ਹਰ ਸਾਲ 14 ਨਵੰਬਰ ਨੂੰ ਸਰ ਫਰੈੱਡਰਿਕ ਬੈਟਿੰਗ ਦੇ ਜਨਮਦਿਨ ਦੇ ਰੂਪ ਵਿੱਚ ਕੌਮਾਂਤਰੀ ਸ਼ੱਕਰ ਰੋਗ ਦਿਵਸ ਮਨਾਇਆ ਜਾਂਦਾ ਹੈ ਜਿਹਨਾਂ ਨੇ 1922 ਵਿੱਚ ਚਾਰਲਸ ਬੇਸਟ ਨਾਲ ਮਿਲਕੇ ਇੰਸੁਲਿਨ ਦੀ … More
ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ
ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ … More
ਕੌਮਾਂਤਰੀ ਅਹਿੰਸਾ ਦਿਵਸ – 2 ਅਕਤੂਬਰ
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਮਿਤੀ 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਗਾਂਧੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀਬਾਈ ਦੇ ਘਰ ਮੋਹਨ … More
