Author Archives: ਕੌਮੀ ਏਕਤਾ ਨਿਊਜ਼ ਬੀਊਰੋ
ਖੇਤੀ ਕਾਨੂੰਨਾਂ ਤੇ ਜੇ ਸਰਕਾਰ ਨੇ ਰੋਕ ਨਾ ਲਗਾਈ ਤਾਂ ਅਸੀਂ ਰੋਕ ਲਗਾਵਾਂਗੇ : ਸੁਪਰੀਮ ਕੋਰਟ
ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਰਵਈਏ ਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਚੰਗੀ ਝਾੜ ਪਾੳਂਦੇ ਹੋਏ ਸਖਤ ਨਰਾਜ਼ਗੀ ਜਾਹਿਰ ਕੀਤੀ ਹੈ। ਮੁੱਖ ਜੱਜ ਨੇ ਕਿਹਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਸਹੀ ਢੰਗ ਨਾਲ ਹੈਂਡਲ ਨਹੀਂ ਕਰ … More
ਰਾਜੋਆਣਾ ਸਮੇਤ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਸਿੱਖ ਕੈਦੀ ਤੁਰੰਤ ਰਿਹਾਅ ਕੀਤੇ ਜਾਣ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫ਼ੀ ਦੀ ਪਟੀਸ਼ਨ ‘ਤੇ 26 ਜਨਵਰੀ ਗਣਤੰਤਰ ਦਿਵਸ ਤੋਂ ਪਹਿਲਾਂ ਫ਼ੈਸਲਾ ਕਰਨ ਬਾਰੇ ਮਾਣਯੋਗ … More
ਮੋਦੀ ਹਕੂਮਤ ‘ਕਿਸਾਨ ਸਮੱਸਿਆ’ ਦੇ ਹੱਲ ਲਈ ਸਿੱਖਾਂ ਵਿਚੋਂ ਵਿਚੋਲੇ ਲੱਭਣ ਦੀ ਬਜਾਇ, ਕਿਸਾਨੀ ਭਾਵਨਾਵਾ ਅਨੁਸਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਮਾਹੌਲ ਖੁਸ਼ਗਵਾਰ ਬਣਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਸਮੁੱਚੀ ਦੁਨੀਆ ਵਿਚ ਇਹ ਸੰਦੇਸ਼ ਜਾ ਚੁੱਕਾ ਹੈ ਕਿ ਇੰਡੀਆ ਦੀ ਮੋਦੀ ਹਕੂਮਤ ਉਥੋਂ ਦੇ ਕਿਸਾਨਾਂ ਨਾਲ ਸਭ ਇਖਲਾਕੀ, ਕਾਨੂੰਨੀ, ਸਮਾਜਿਕ ਹੱਦਾਂ ਦਾ ਉਲੰਘਣ ਕਰਕੇ, ਆਪਣੇ ਕਾਰਪੋਰੇਟ ਘਰਾਣੇ ਦੇ ਅਰਬਾਪਤੀ ਦੋਸਤਾਂ ਨੂੰ ਖੁਸ਼ ਕਰਨ ਲਈ ਗੈਰ-ਵਿਧਾਨਿਕ … More
ਪੁਲਿਸ ਜਬਰ ਦੇ ਬਾਵਜੂਦ ਕਿਸਾਨਾਂ ਨੇ ਰੱਦ ਕਰਵਾਇਆ ਸੀਐਮ ਖੱਟਰ ਦਾ ਦੌਰਾ
ਕਰਨਾਲ – ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਦੀ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਕਿਸਾਨਾਂ ਦੇ ਰੋਹ ਅੱਗੇ ਦਮ ਤੋੜ ਗਈ। ਪੁਲਿਸ ਵੱਲੋਂ ਕੀਤੇ ਗਏ ਸਾਰੇ ਕੜੇ ਇੰਤਜਾਮ ਧਰੇ ਧਰਾਏ ਰਹਿ ਗਏ। ਹਜ਼ਾਰਾਂ ਦੀ ਸੰਖਿਆ ਵਿੱਚ ਕਿਸਾਨ ਸੁਰੱਖਿਆ ਦਸਤਿਆਂ ਦੇ ਸਾਰੇ … More
ਮੁੰਡੀਆਂ ਖੁਰਦ ਵਿਖੇ 11 ਜਨਵਰੀ ਨੂੰ ਮਨਾਈ ਜਾਵੇਗੀ 51 ਧੀਆਂ ਦੀ ਲੋਹੜੀ
ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) – ਸਮਾਜ ਵਿਚ ਕੁੜੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਵਾਲੀ ਜਾਗਰੂਕਤਾ ਫੈਲਾਉਣ ਹਿੱਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨਿੱਗਰ ਉਪਰਾਲੇ ਕਰਦੀਆਂ ਆ ਰਹੀਆਂ ਹਨ। ਲੋਹੜੀ ਦੇ ਤਿਊਹਾਰ ਨੂੰ ਮੁੱਖ ਰੱਖ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਲੈ … More
ਮੋਦੀ ਸਰਕਾਰ ਕਿਸਾਨੀ ਮਾਮਲੇ ’ਚ ਆਪਣੀ ਸਹੀ ਭੂਮਿਕਾ ਅਦਾ ਕਰੇ : ਦਮਦਮੀ ਟਕਸਾਲ
ਮਹਿਤਾ ਚੌਕ / ਸਿੰਘੂ ਬਾਰਡਰ ਦਿਲੀ - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਦਿਲੀ ਕਿਸਾਨ ਮੋਰਚੇ ਲਈ 5 ਲੱਖ ਰੁਪੈ ਦੇ ਮਾਲੀ ਯੋਗਦਾਨ ਨੂੰ ਸਿੰਘੂ ਬਾਰਡਰ ਵਿਖੇ ਮੇਨ ਸਟੇਜ ’ਤੇ ਮੋਰਚੇ … More
ਸ਼ਹੀਦ ਭਾਈ ਸੁਖਦੇਵ ਸਿੰਘ ਜੀ ਦੇ ਪਿਤਾ ਜੱਥੇਦਾਰ ਬਾਪੂ ਮਹਿੰਗਾ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਨਕਾਣਾ ਸਾਹਿਬ – ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਬਲਿਊ ਸਟਾਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਜ਼ਾਬਰ ਭਾਰਤੀ ਹੁਕਮਰਾਨਾਂ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦਾ ਸਿੱਖ ਰਵਾਇਤਾ ਅਨੁਸਾਰ ਉਸ ਸਮੇਂ ਭਾਰਤੀ ਫ਼ੌਜ ਦੇ ਜਨਰਲ … More
ਕਿਸਾਨਾਂ ਦਾ ਟਰੈਕਟਰ ਮਾਰਚ ਰਿਹਾ ਕਾਮਯਾਬ
ਵੀਰਵਾਰ ਨੂੰ ਕਿਸਾਨਾਂ ਨੇ ਦਿੱਲੀ ਦੇ ਚੁਫੇਰੇ ਟਰੈਕਟਰ ਮਾਰਚ ਕੱਢਿਆ। ਸਿੰਧੂ ਤੋਂ ਟਿਕਰੀ ਬਾਰਡਰ, ਟਿਕਰੀ ਤੋਂ ਕੁੰਡਲੀ, ਗਾਜੀਪੁਰ ਤੋਂ ਪਲਵਲ ਅਤੇ ਰੇਵਾਸਨ ਤੋਂ ਪਲਵਲ ਤੱਕ ਇਹ ਮਾਰਚ ਕੱਢਿਆ ਗਿਆ। ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੇ … More
ਸੋਨੂੰ ਸੂਦ ਨੂੰ ਮਿਲਣ ਲੱਗੇ ਲੀਡ ਰੋਲ
ਲਾਕਡਾਊਨ ਦੌਰਾਨ ਸੋਨੂੰ ਸੂਦ ਵਲੋਂ ਕੀਤੇ ਗਏ ਨੇਕ ਕੰਮਾਂ ਕਰਕੇ ਫਿਲਮਮੇਕਰ ਉਨ੍ਹਾਂ ਨੂੰ ਲੀਡ ਰੋਲਾਂ ਲਈ ਅਪਰੋਚ ਕਰਨ ਲੱਗੇ ਹਨ। ਇੰਨਾ ਹੀ ਨਹੀਂ ਲੋਕ ਉਨ੍ਹਾਂ ਦੀ ਈਮੇਜ਼ ਨੂੰ ਵੇਖਦੇ ਹੋਏ ਸਕਰਿਪਟ ਵੀ ਬਦਲ ਰਹੇ ਹਨ। ਸੋਨੂੰ ਨੇ ਇਕ ਸਾਊਥ ਇੰਡੀਅਨ … More
ਅਮਰੀਕੀ ਇਤਿਹਾਸ ਦਾ ਸਭ ਤੋਂ ਕਾਲਾ ਦਿਨ-ਬਾਈਡਨ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਬੁਧਵਾਰ ਨੂੰ ਵਾਪਰੀ ਘਟਨਾ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਕਾਲੇ ਦਿਨ ਦੀ ਘਟਨਾ ਕਰਾਰ ਦਿਤਾ। ਡੇਲਵੇਅਰ ਵਿਖੇ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਕਾਲੇ … More