ਸਿਡਨੀ, -ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰੀ ਕੰਮ ਸ਼ੁਰੂ ਕਰਨ ‘ਤੇ ਵਧਾਈ ਅਤੇ ਸ਼ੁਭਇਛਾਵਾਂ ਦਿੱਤੀਆਂ ਹਨ। ਅੱਜ ਸ਼ਾਮ ਸਿਡਨੀ ਵਿਖੇ ਕੁਝ ਸਮਾਂ ਪਹਿਲਾਂ ਭੇਜੇ ਆਪਣੇ ਸੰਦੇਸ਼ ਵਿਚ ਡਾ.ਅਮਰਜੀਤ ਟਾਂਡਾ ਨੇ ਨਵੀਂ ਕੈਬਨਿਟ ਦੇ ਨਵੇਂ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਹੈੇ ਅਤੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਭਾਰਤ ਨੂੰ ਅੱਗੇ ਲਿਜਾਣ ਲਈ ਲਗਾਤਾਰ ਕੰਮ ਕਰਨਗੇ। ਡਾ.ਅਮਰਜੀਤ ਟਾਂਡਾ ਨੇ ਡਾ. ਮਨਮੋਹਨ ਸਿੰਘ ਦੀ ਕੈਬਨਿਟ ਦੇ ਸਾਰੇ ਮੰਤਰੀਆਂ ਨੂੰ ਇਸ ਸਬੰਧ ਵਿਚ ਈ ਮੇਲਾਂ ਭੇਜੀਆਂ ਹਨ।
ਪ੍ਰਧਾਨ ਮੰਤਰੀ ਨੂੰ ਭੇਜੇ ਇਕ ਵੱਖਰੇ ਪੱਤਰ ਵਿਚ ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਲਈ ਉਨ੍ਹਾਂ ਦੇ ਦਿਲ ਵਿਚ ਭਾਰੀ ਸਤਿਕਾਰ ਹੈ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਇਕ ਜ਼ਿੰਮੇਵਾਰ ਵਾਲੀ ਉਸਾਰੂ ਭੂਮਿਕਾ ਲਗਾਤਾਰ ਨਿਭਾਉਂਦਾ ਰਹੇਗਾ ਅਤੇ ਨਵੀਂ ਸਰਕਾਰ ਦੀਆਂ ਕਿਸੇ ਵੀ ਲੋਕ ਪੱਖੀ ਪਹਿਲਕਦਮੀਆਂ ਨੂੰ ਗੁਣਾਂ ਦੇ ਅਧਾਰ ‘ਤੇ ਸਮਰਥਨ ਕਰਦਾ ਰਹੇਗਾ।
ਹੋਰ:
- ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਦੇ ਨਤੀਜੇ ਅਤੇ ਰੁਝਾਨ ਆਉਣ ਤੋਂ ਬਾਅਦ ਆਪਣੇ ਦਮ ‘ਤੇ ਵੱਡੇ ਆਗੂ ਦੇ ਤੌਰ ‘ਤੇ ਹਨ
- ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਪਾਓ- ਡਾ.ਅਮਰਜੀਤ ਟਾਂਡਾ
- ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਪਾਓ: ਡਾ.ਅਮਰਜੀਤ ਟਾਂਡਾ
- ਡਾ.ਅਮਰਜੀਤ ਟਾਂਡਾ ਨੂੰ ਹਿੰਦ ਰਤਨ ਅਵਾਰਡ ਦਾ ਸਨਮਾਨ
- ਵਿਦਿਆਰਥੀਆਂ ‘ਤੇ ਨਸਲੀ ਹਿੰਸਾ ਤੁਰੰਤ ਬੰਦ ਕੀਤੀ ਜਾਵੇ – ਡਾ.ਅਮਰਜੀਤ ਟਾਂਡਾ
