ਓਹ ਰਾਤ ਨੂੰ ਚਲਦੀਆਂ ਗੱਡੀਆਂ ਦੇ ਸੀਸ਼ਿਆਂ ਤੇ ਪੱਥਰ ਮਾਰਦੇ ਸੀ

Paris--sukhvir

ਫਰਾਂਸ (ਸੁਖਵੀਰ ਸਿੰਘ ਸੰਧੂ) – ਇਥੇ ਦੀ ਪੁਲੀਸ ਨੇ ਇੱਕ ਨਬਾਲਗ ਤੇ ਦੋ ਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਨੌਰਥ ਇਲਾਕੇ ਦੇ 25 ਨੰਬਰ ਹਾਈਵੇ ਦੇ ਇੱਕ ਪੁਲ ਤੋਂ ਕੋਈ ਅੱਧੀ ਰਾਤ ਤੋਂ ਬਾਅਦ ਉਥੇ ਦੀ ਲੰਘ ਰਹੇ,ਟਰੱਕਾਂ ਕਾਰਾਂ ਦੇ ਸੀਸ਼ਿਆ ਤੇ ਪੱਥਰ ਮਾਰਦੇ ਸੀ।ਜਿਹਨਾਂ ਨਾਲ ਕਈ ਗੱਡੀਆਂ ਦੇ ਸੀਸ਼ੇ ਵੀ ਟੁੱਟ ਗਏ ਸਨ।ਉਹਨਾਂ ਨੇ ਇੱਕ ਵੇਰ ਟਰੱਕ ਦੇ ਸੀਸੇ ਵਿੱਚ ਇਤਨੀ ਜੋਰ ਦੀ ਪੱਥਰ ਮਾਰਿਆ ਜਿਸ ਨਾਲ ਡਰਾਇਵਰ ਕੋਲ ਸੀਟ ਤੇ ਬੈਠੇ ਇੱਕ ਕੁੱਤੇ ਦੀ ਮੌਤ ਹੋ ਗਈ ਸੀ।ਇਹ ਪੱਥਰ ਮਾਰਨ ਦਾ ਕੋਈ 5 ਅਗਸਤ ਤੋਂ ਸ਼ੁਰੂ ਹੋਇਆ ਸਿਲਸਿਲਾ ਜਾ ਕੇ ਕਿਤੇ 25 ਅਗਸਤ ਨੂੰ ਖਤਮ ਹੋਇਆ। ਜਦੋਂ 80 ਪੁਲਸ ਵਾਲਿਆਂ ਦੀ ਟੀਮ ਨੇ ਇਸ ਹਾਈਵੇ ਦੇ ਤਿੰਨ ਪੁਲਾਂ ਉਪਰ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ।24 ਤੇ 25 ਅਗਸਤ ਦੀ ਰਾਤ ਨੂੰ ਪੁਲੀਸ ਨੇ ਪੱਥਰ ਸੁਟ ਰਹੇ ਇੱਕ ਲੜਕੇ ਨੂੰ ਵੇਖਿਆ, ਉਸ ਨੇ ਕਾਰ ਵਿੱਚ ਬੈਠ ਕੇ ਭੱਜਣ ਦੀ ਕੋਸਿਸ ਕੀਤੀ ਜਿਸ ਨੁੰ ਕੋਈ ਹੋਰ ਚਲਾ ਰਿਹਾ ਸੀ।ਬਾਅਦ ਵਿੱਚ ਪੁਲੀਸ ਨੇ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।ਅਗਲੇ ਦਿੱਨ ਇਹਨਾਂ ਦਾ ਤੀਸਰਾ ਸਾਥੀ ਵੀ ਪਕੜ ਲਿਆ ਗਿਆ, ਜਿਹੜਾ ਕਿ ਸਤਾਰਾਂ ਸਾਲਾਂ ਦਾ ਸੀ।ਹੁਣ ਇਹਨਾਂ ਦੀ ਜੱਜ ਦੇ ਅਗਲੀ ਪੇਸ਼ੀ 29 ਸਤੰਬਰ ਨੂੰ ਪੈ ਰਹੀ ਹੈ।

ਹੋਰ:

  1. ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ10.50 ਕਰੋੜ ਰੁਪਏ ਦੀ ਲਾਗਤ ਵਾਲੇ 132 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ
  2. ਦੇਸ਼ ਦੇ ਚਾਰ ਮਹਾਨਗਰਾਂ ਵਿਚ ਔਰਤਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਾਲੂ
  3. ਦੁਬਈ ਏਅਰਪੋਰਟ ਤੇ ਗੱਡੀਆਂ ਛੱਡ ਕੇ ਭਜਣ ਲਗੇ ਭਾਰਤੀ
  4. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ
  5. ਅਠਾਰਾਂ ਸਾਲਾਂ ਦੇ ਚੋਰ ਨੇ ਇੱਕ ਸੋ ਪੰਜਾਹ ਚੋਰੀਆਂ ਕੀਤੀਆਂ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>