ਅਮਰੀਕਾ ਵਲੋਂ ਹਥਿਆਰਾਂ ਦੀ ਵਿਕਰੀ ਲਗਾਤਾਰ ਜਾਰੀ

Usa-Flag
ਵਾਸਿ਼ਗਟਨ-ਮੰਦੀ ਕਰਕੇ ਭਾਵੇਂ ਸਾਰੀ ਦੁਨੀਆਂ ਤ੍ਰਾਹ ਤ੍ਰਾਹ ਕਰ ਰਹੀ ਹੈ, ਪਰੰਤੂ ਇਸਦੇ ਬਾਵਜੂਦ ਅਮਰੀਕਾ ਸਾਲ 2008 ਵਿਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਰਿਹਾ ਹੈ। ਪਿਛਲੇ ਸਾਲ 55.2 ਅਰਬ ਡਾਲਰ ਦੇ ਕੁਲ ਹਥਿਆਰਾਂ ਦੀ ਵਿਕਰੀ ਵਿਚ ਉਸਦਾ ਹਿੱਸਾ ਦੋ ਤਿਹਾਈ ਰਿਹਾ ਹੈ। ਉਸਨੇ 37.8 ਅਰਬ ਡਾਲਰ ਦੇ ਹਥਿਆਰ ਦੂਜੇ ਦੇਸ਼ਾਂ ਨੂੰ ਵੇਚੇ।
ਅਮਰੀਕੀ ਸੰਸਦ ਦੀ ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਨੇ ਨਾ ਸਿਰਫ਼ ਆਪਣੇ ਪਰੰਪਰਾਗਤ ਬਾਜ਼ਾਰ ਨੂੰ ਬਰਕਰਾਰ ਰੱਖਿਆ, ਸਗੋਂ ਭਾਰਤ ਜਿਹੇ ਦੇਸ਼ਾਂ ਵਿਚ ਵੀ ਪੈਰ ਜਮਾਏ, ਜਿਹੜੇ ਪਰੰਪਰਾਗਤ ਤੌਰ ‘ਤੇ ਰੂਸ ਦੇ ਬਾਜ਼ਾਰ ਮੰਨੇ ਜਾਂਦੇ ਰਹੇ ਹਨ। ‘ਦ ਨਿਊਯਾਰਕ ਟਾਈਮਜ਼’ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ, ਖਾੜੀ ਅਤੇ ਏਸਿ਼ਆਈ ਦੇਸ਼ਾਂ ਪਾਸੋਂ ਉਸਨੂੰ ਵੱਡੇ ਆਰਡਰ ਮਿਲੇ ਹਨ। ਉਥੇ ਪੁਰਾਣੇ ਕਰਾਰ ਨਾਮਿਆਂ ਦੇ ਜਾਰੀ ਰਹਿਣ ਨਾਲ ਵੀ ਹਥਿਆਰਾਂ ਦੀ ਉਸਦੀ ਵਿਕਰੀ ਵਿਚ ਇਜ਼ਾਫ਼ਾ ਹੋਇਆ ਹੈ। ਸੰਯੁਕਤ ਅਰਬ ਅਮੀਰਾਤ, ਮੋਰੱਕੋ, ਤਾਈਵਾਨ, ਭਾਰਤ, ਇਰਾਕ, ਸਾਊਦੀ ਅਰਬ, ਮਿਸਰ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਦੇ ਨਾਲ ਵੀ ਅਮਰੀਕਾ ਨੇ ਹਥਿਆਰਾਂ ਦੇ ਕਈ ਵੱਡੇ ਸੌਦੇ ਕੀਤੇ ਹਨ। ਆਰਥਿਕ ਮੰਦੀ ਕਰਕੇ ਕਈ ਦੇਸ਼ਾਂ ਨੇ ਹਥਿਆਰਾਂ ਦੇ ਸੌਦੇ ਟਾਲ ਦਿੱਤੇ, ਜਿਸਦਾ ਅਸਰ ਸਾਰੀ ਦੁਨੀਆਂ ਦੀ ਖਰੀਦੋ ਫਰੋਖਤ ਉਪਰ ਪਿਆ। ਸਾਲ 2005 ਤੋਂ ਬਾਅਦ ਇਸ ਸਾਲ ਹਥਿਆਰਾਂ ਦੀ ਸਭ ਤੋਂ ਘੱਟ ਵਿਕਰੀ ਹੋਈ ਹੈ। 2008 ਵਿਚ ਕੁਲ ਵਿਕਰੀ 55.2 ਅਰਬ ਡਾਲਰ ਰਹੀ, ਜਿਹੜੀ ਸਾਲ 2007 ਦੇ ਮੁਕਾਬਲੇ 7.6 ਫ਼ੀਸਦੀ ਘੱਟ ਹੈ।
ਮੰਦੀ ਦੇ ਬਾਵਜੂਦ ਵਿਕਾਸਸ਼ੀਲ ਦੇਸ਼ਾਂ ਵਿਚ ਹਥਿਆਰਾਂ ਦੀ ਖਰੀਦਾਰੀ ਵਿਚ ਮਾਮੂਲੀ ਇਜ਼ਾਫ਼ਾ ਹੋਇਆ। ਇਨ੍ਹਾਂ ਦੇਸ਼ਾਂ ਨਾਲ ਕਾਰੋਬਾਰ ਵਿਚ ਅਮਰੀਕਾ ਦਾ ਅੰਦਾਜ਼ਨ 29.6 ਅਰਬ ਡਾਲਰ ( 70.1 ਫ਼ੀਸਦੀ) ਹਿੱਸਾ ਰਿਹਾ ਹੈ।

ਹੋਰ:

  1. ਅਮਰੀਕਾ ਵਲੋਂ ਤਾਈਵਾਨ ਨੂੰ ਵੇਚੇ ਗਏ ਹਥਿਆਰਾਂ ਨੂੰ ਠੀਕ ਦਸਿਆ
  2. ਅਮਰੀਕਾ-ਰੂਸ ਵਲੋਂ ਹਥਿਆਰਾਂ ਦੀ ਕਟੌਤੀ ਦਾ ਐਲਾਨ
  3. ਪ੍ਰਮਾਣੂ ਮੁੱਦੇ ‘ਤੇ ਅਮਰੀਕਾ-ਈਰਾਨ ਇਕ ਵਾਰ ਫਿਰ ਆਹਮੋ ਸਾਹਮਣੇ
  4. ਸਮੁੰਦਰੀ ਜਹਾਜ਼ਾਂ ਦੀ ਟੱਕਰ ਤੋਂ ਬਾਅਦ ਤੇਲ ਰਿਸਾਅ ਲਗਾਤਾਰ ਜਾਰੀ, 300 ਕੰਟਰੇਨਰ ਪਾਣੀ ’ਚ ਡੁੱਬੇ
  5. ਐਟਮੀ ਹਥਿਆਰਾਂ ਦੀ ਪਹਿਲਾਂ ਵਰਤੋਂ ਨਹੀ ਕਰੇਗਾ- ਜਰਦਾਰੀ

ਅੰਤਰਰਾਸ਼ਟਰੀ.

One Response to ਅਮਰੀਕਾ ਵਲੋਂ ਹਥਿਆਰਾਂ ਦੀ ਵਿਕਰੀ ਲਗਾਤਾਰ ਜਾਰੀ

  1. ਅ.ਸ.ਆਲਮ says:

    ਇਹੀ ਦੇਸ਼ ਦੁਨਿਆਂ ਵਿੱਚ ਅਮਨ ਚੈਨ ਦੀ ਦੁਹਾਈ ਦਿੰਦਾ ਹੈ, ਜਿਸ ਨੇ ਇਰਾਕ ਵਰਗੇ ਦੇਸ਼ ਨੂੰ ਬਿਨਾਂ ਗੱਲ ਤਬਾਹ ਕਰ ਦਿੱਤਾ ਅਤੇ
    ਹੁਣ ਅਫਗਾਨਿਸਤਾਨ ਵਿੱਚ ਬੈਠਾ ਆਪਣੇ ਹਥਿਆਰਾਂ ਦੀ ਨੁਮਾਇਸ ਕਰ ਰਿਹਾ। ਉੱਥੇ ਇਸ ਦੇ ਪਿੱਠਲੱਗੂ ਟੀਵੀ ਚੈਨਲ (ਡਿਸਕਵਰੀ) ਵਗੈਰਾ
    ਰੋਜ਼ਾਨਾ ਉਹਨਾਂ ਹਥਿਆਰ ਬਾਰੇ “ਥਿਊਰੀਆਂ” ਸਮਝਾਉਂਦੇ ਅਤੇ ਤਜਰਬੇ (ਪ੍ਰੈਕਟੀਕਲ) ਉਹ ਅਫਗਾਨਿਸਤਾਨ/ਇਰਾਕ ਵਿੱਚ ਕਰਕੇ
    ਖਰੀਦਦਾਰਾਂ ਨੂੰ ਵੇਖ ਰਿਹਾ ਹੈ…

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>