ਆਟੇ ਦੇ ਟੈਂਕਰ ਵਿਚ ਬੈਠਕੇ ਸਮਗਲ ਹੁੰਦੇ 18 ਫੜੇ

ਲੰਦਨ-ਵਿਦੇਸ਼ ਜਾਣ ਦੀ ਚਾਹਤ ਨਾਲ ਜੁੜੀਆਂ ਕਈ ਖ਼ਬਰਾਂ ਪੜ੍ਹਣ ਨੂੰ ਮਿਲਦੀਆਂ ਹਨ ਪਰ ਇਸ ਖ਼ਬਰ ਨੂੰ ਪੜ੍ਹਣ ਤੋਂ ਬਾਅਦ ਹੈਰਾਨ ਹੋਣ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ। ਬ੍ਰਿਟੇਨ ਦੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਅਧਿਕਾਰੀ ਉਸ ਵੇਲੇ ਅਚੰਭੇ ਵਿਚ ਆ ਗਏ ਜਦ ਉਨ੍ਹਾਂ ਨੇ ਇਕ ਆਟੇ ਨਾਲ ਭਰੇ ਟੈਂਕਰ ਦੀ ਜਾਂਚ ਕੀਤੀ।
ਜਾਂਚ ਦਲ ਵਿਚ ਸ਼ਾਮਲ ਖੋਜੀ ਕੁੱਤੇ ਇਕ ਟੈਂਕਰ ਨੂੰ ਵੇਖਦੇ ਹੀ ਉਸਦੇ ਕੋਲ ਜਾਕੇ ਭੌਂਕਣ ਲੱਗੇ। ਸੁਰੱਖਿਆ ਅਧਿਕਾਰੀਆਂ ਨੇ ਜਦ ਉਸ ਟੈਂਕਰ ਨੂੰ ਖੁਲ੍ਹਵਾਇਆ ਤਾਂ ਵੇਖਿਆ ਕਿ ਆਟੇ ਨਾਲ ਭਰੇ ਟੈਂਕਰ ਵਿਚ 18 ਲੋਕ ਬੈਠੇ ਹੋਏ ਸਨ। ਇਹ ਸਾਰੇ ਗੈ਼ਰ ਕਾਨੂੰਨੀ ਢੰਗ ਨਾਲ ਬ੍ਰਿਟੇਨ ਜਾ ਰਹੇ ਸਨ। ਸੁਰੱਖਿਆ ਅਧਿਕਾਰੀਆਂ ਨੇ ਟੈਂਕਰ ਨੂੰ ਇਕ ਫਰਾਂਸੀਸੀ ਸਰਹੱਦ ਦੇ ਨਜ਼ਦੀਕ ਬ੍ਰਿਟਿਸ਼ ਚੈਕ ਪੋਸਟ ਦੇ ਨਜ਼ਦੀਕ ਕਲੈਸ ਵਿਚ ਫੜਿਆ। ਇਹ ਟੈਂਕਰ ਨਾਰਥ ਵੇਲਸ ਦੇ ਪਰੈਕਸਮ ਜਾ ਰਿਹਾ ਸੀ।  ਇਸ ਟੈਂਕਰ ਚੋਂ ਫੜੇ ਗਏ ਲੋਕਾਂ ਚੋਂ 16 ਅਫ਼ਗਾਨੀ ਅਤੇ 2 ਇਰਾਕੀ ਨਾਗਰਿਕ ਸਨ। ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਫਿੰਗਰ ਪ੍ਰਿੰਟ ਅਤੇ ਫੋਟੋ ਗਰਾਫ਼ ਆਦਿ ਲੈਣ ਤੋਂ ਬਾਅਦ ਉਨ੍ਹਾਂ ਨੂੰ ਫਰਾਂਸੀਸੀ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਲੋਕ ਆਖ਼ਰ ਬ੍ਰਿਟੇਨ ਕਿਉਂ ਜਾਣਾ ਚਾਹੁੰਦੇ ਸਨ। ਇਸ ਤਰ੍ਹਾਂ ਸ਼ੱਕੀ ਢੰਗ ਨਾਲ ਬ੍ਰਿਟੇਨ ਜਾਣ ਦੇ ਇਸ ਯਤਨ ਨੇ ਅਧਿਕਾਰੀਆਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਹੋਇਆ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਂਕਰ ਦੇ ਡਰਾਈਵਰ ਦੇ ਨਾਲ ਨਾਲ ਟੈਂਕਰ ਮੁਹਈਆ ਕਰਾਉਣ ਵਾਲੀ ਕੰਪਨੀ ‘ਤੇ ਇਸ ਸਬੰਧੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਆਖ਼ਰ ਇਹ 18 ਲੋਕ ਇਸ ਆਟੇ ਦੇ ਟੈਂਕਰ ਵਿਚ ਕਿਵੇਂ ਸਵਾਰ ਹੋ ਗਏ। ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕਿਤੇ ਇਸ ਪੂਰੇ ਮਾਮਲੇ ਵਿਚ ਆਟਾ ਸਪਲਾਈ ਕਰਨ ਵਾਲੀ ਟੈਂਕਰ ਕੰਪਨੀ ਦੀ ਇਸ ਵਿਚ ਕੋਈ ਮਿਲੀਭੁਗਤ ਤਾਂ ਨਹੀਂ। ਅਜਿਹਾ ਕਿਵੇਂ ਹੋ ਗਿਆ ਕਿ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਇਹ 18 ਲੋਕ ਇਸ ਟੈਂਕਰ ਵਿਚ ਸਵਾਰ ਹੋ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲਾਪ੍ਰਵਾੀ ਦਾ ਇਕ ਵੱਡਾ ਮਾਮਲਾ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਟੈਂਕਰ ਵਿਚ ਇਨ੍ਹਾਂ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਵਿਚ ਵੇਂਟੀਲੇਸ਼ਨ ਦੀ ਕੋਈ ਸੁਵਿਧਾ ਨਹੀਂ ਸੀ। ਇਹ ਇਕ ਏਅਰ ਟਾਈਟ ਟੈਂਕਰ ਸ।ਿ ਅਧਿਕਾਰੀ ਇਸ ਗੱਲ ਤੋਂ ਕਾਫ਼ੀ ਹੈਰਾਨ ਹਨ ਕਿ ਆਖ਼ਰ ਇਹ 18 ਲੋਕ ਇੰਨੀ ਦੇਰ ਤੱਕ ਬਿਨਾ ਆਕਸੀਜਨ ਦੇ ਜਿ਼ੰਦਾ ਕਿਵੇਂ ਰਹੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਅਜੇ ਤੱਕ 14 ਹਜ਼ਾਰ ਲੋਕਾਂ ਨੂੰ ਬ੍ਰਿਟੇਨ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਜਾਂਦੇ ਹੋਏ ਫੜਿਆ ਗਿਆ ਹੈ। ਪਿਛਲੇ ਕੁਝ ਸਲਾਂ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਬ੍ਰਿਟੇਨ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫ਼ੀ ਇਜ਼ਾਫ਼ਾ ਹੋਇਆ ਹੈ।

ਹੋਰ:

  1. ਨੇਟੋ ਦੇ ਰਸਦ ਟੈਂਕਰ ਉਡਾਏ
  2. ਬ੍ਰਿਟੇਨ ਨੇ ਭਾਰਤੀ ਵਿਦਿਆਰਥੀਆਂ ਲਈ ਕੀਤੇ ਦਰਵਾਜ਼ੇ ਬੰਦ
  3. ਸਾਨੂੰ ਆਪਣੇ ਮਸਲੇ ਮਿਲ ਬੈਠਕੇ ਹੱਲ ਕਰਨੇ ਚਾਹੀਦੇ ਹਨ-ਜ: ਅਵਤਾਰ ਸਿੰਘ
  4. ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ-ਸਿੰਘ ਸਾਹਿਬ
  5. ਵੱਖ ਵੱਖ ਕੌਮਾਂ ਦੇ ਹੀਰੋ ਵੀ ਵੱਖ ਵੱਖ ਹੁੰਦੇ ਨੇ, ਪੁੰਜ ਵੱਲੋਂ “ਭਿੰਡਰਾਂਵਾਲਿਆ” ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਅਸਹਿ :- ਮਾਨ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>