ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵ¤ਲੋਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਮਾਸਕ ਪ੍ਰਕਾਸ਼ਨਾਵਾਂ ਪੰਜਾਬੀ ਵਿ¤ਚ ‘ਚੰਗੀ ਖੇਤੀ’ ਅਤੇ ਅੰਗਰੇਜ਼ੀ ਵਿ¤ਚ ‘ਪ੍ਰੋਗਰੈਸਿਵ ਫਾਰਮਿੰਗ’ ਦਾ ਅਕਤੂਬਰ ਕਣਕ ਵਿਸ਼ੇਸ਼ ਅੰਕ ਨੋਬਲ ਪੁਰਸਕਾਰ ਵਿਜੇਤਾ ਡਾ: ਨੌਰਮਨ ਈ ਬੋਰਲਾਗ ਦੀ ਮਿ¤ਠੀ ਯਾਦ ਨੂੰ ਸਮਰਪਿਤ ਕੀਤਾ ਹੈ। ਡਾ: ਬੋਰਲਾਗ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਇਸ ਦੇ ਸਥਾਪਨਾ ਵਰ੍ਹੇ ਤੋਂ ਹੀ ਬੜਾ ਨੇੜਲਾ ਸੰਬੰਧ ਸੀ ਅਤੇ ਉਨ੍ਹਾਂ ਨੇ ਹੀ ਇਸ ਯੂਨੀਵਰਸਿਟੀ ਨੂੰ ਮਧਰੀਆਂ ਕਣਕ ਦੀਆਂ ਕਿਸਮਾਂ ਤੋਹਫੇ ਵਜੋਂ ਭੇਂਟ ਕਰਕੇ ਇਸ ਨੂੰ ਹਰੇ ਇਨਕਲਾਬ ਦੀ ਮਾਤ ਭੂਮੀ ਬਣਨ ਦਾ ਹ¤ਕ ਦਿਵਾਇਆ। ਡਾ: ਬੋਰਲਾਗ ਵ¤ਲੋਂ ਵਿਕਸਤ ਮਧਰੀਆਂ ਮੈਕਸੀਕਨ ਕਣਕਾਂ ਨੂੰ ਪੰਜਾਬੀ ਸੁਭਾਅ ਅਤੇ ਇਥੋਂ ਦੇ ਖਪਤਕਾਰਾਂ ਦੀਆਂ ਖਾਣ ਆਦਤਾਂ ਮੁਤਾਬਕ ਢਾਲਣ ਵਿ¤ਚ ਡਾ: ਦਿਲਬਾਗ ਸਿੰਘ ਅਠਵਾਲ, ਡਾ: ਖੇਮ ਸਿੰਘ ਗਿ¤ਲ ਅਤੇ ਉਨ੍ਹਾਂ ਤੋਂ ਬਾਅਦ ਹੋਰ ਵਿਗਿਆਨੀਆਂ ਨੇ ਮਹ¤ਤਵਪੂਰਨ ਹਿ¤ਸਾ ਪਾਇਆ। ਵਿਸ਼ਵ ਵਿ¤ਚ ਇਸ ਵੇਲੇ ਬੀਜੀਆਂ ਜਾਂਦੀਆਂ ਮਧਰੇ ਕ¤ਦ ਦੀਆਂ ਕਣਕਾਂ ਦਾ ਜੇਕਰ ਡਾ: ਬੋਰਲਾਗ ਨੂੰ ਬਾਬੁਲ ਵੀ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਇਸ ਸੰਬੰਧ ਵਿ¤ਚ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਡਾ: ਬੋਰਲਾਗ ਦੀ ਜੀਵਨ ਕਹਾਣੀ ਅਤੇ ਉਨ੍ਹਾਂ ਦੀ ਕਿਸਾਨ ਦੀ ਆਰਥਿਕਤਾ ਮਜ਼ਬੂਤ ਕਰਨ ਦੇ ਖੇਤਰ ਵਿ¤ਚ ਪਾਏ ਯੋਗਦਾਨ ਨੂੰ ਪੰਜਾਬ ਦੇ ਕਿਸਾਨਾਂ ਦੇ ਘਰਾਂ ਤੀਕ ਇਨ੍ਹਾਂ ਮੈਗਜ਼ੀਨਾਂ ਰਾਹੀਂ ਪਹੁੰਚਾਉਣਾ ਜ਼ਰੂਰੀ ਹੈ। ਅਕਤੂਬਰ ਮਹੀਨੇ ਦਾ ਕਣਕ ਵਿਸ਼ੇਸ਼ ਅੰਕ ਡਾ: ਬੋਰਲਾਗ ਨੂੰ ਸਮਰਪਿਤ ਕਰਨ ਦੇ ਨਾਲ–ਨਾਲ ਇਸ ਦੇ ਮੁ¤ਖ ਪੰਨੇ ਤੇ ਉਨ੍ਹਾਂ ਦੀ ਰੰਗੀਨ ਤਸਵੀਰ ਪ੍ਰਕਾਸ਼ਤ ਕੀਤੀ ਜਾ ਰਹੀ ਹੈ ਅਤੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਵ¤ਲੋਂ ਉਨ੍ਹਾਂ ਬਾਰੇ ਲਿਖਿਆ ਲੇਖ ਪੰਜਾਬੀ ਅਤੇ ਅੰਗਰੇਜ਼ੀ ਵਿ¤ਚ ਵਿਸ਼ੇਸ਼ ਤੌਰ ਤੇ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਦ¤ਸਿਆ ਕਿ ਨੇੜ ਭਵਿ¤ਖ ਵਿ¤ਚ ਡਾ: ਬੋਰਲਾਗ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਿਸ਼ਤਿਆਂ ਬਾਰੇ ਇਕ ਦਸਤਾਵੇਜੀ ਪੁਸਤਕ ਵੀ ਪ੍ਰਕਾਸ਼ਤ ਕਰਨ ਦੀ ਯੋਜਨਾ ਹੈ।
ਹੋਰ:
- ਮੁੱਖ ਮੰਤਰੀ ਪੁਰਸਕਾਰ ਵਿਜੇਤਾ ਚਾਰ ਸਫ਼ਲ ਕਿਸਾਨ ਪੰਜਾਬ ਦੇ -ਗੁਰਭਜਨ ਗਿੱਲ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲਾ ਧੂਮ ਧੜੱਕੇ ਨਾਲ ਸ਼ੁਰੂ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ
- ਫਰਾਂਸ ਦੇ ਅਗਾਂਹਵਧੂ ਕਿਸਾਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ
