ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਅਤੇ ਪਾਣੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ: ਜੇ ਪੀ ਸਿੰਘ ਨੂੰ ਖੇਤੀਬਾੜੀ ਇੰਜੀਨੀਅਰਿੰਗ ਰਾਹੀਂ ਉੱਚ ਤਕਨੀਕੀ ਬਾਗਬਾਨੀ ਯਕੀਨੀ ਬਣਾਉਣ ਲਈ ਕੀਤੇ ਖੋਜ ਕਾਰਜਾਂ ਬਦਲੇ ਫੈਲੋਸ਼ਿਪ ਐਵਾਰਡ 2009 ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ: ਸਿੰਘ ਨੂੰ ਇਹ ਫੈਲੋਸ਼ਿਪ 3 ਅਤੇ 4 ਅਕਤੂਬਰ ਨੂੰ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵਿਖੇ ਹੋਈ ਭਾਰਤੀ ਖੇਤੀਬਾੜੀ ਵਿਗਿਆਨੀਆਂ ਅਤੇ ਕਿਸਾਨਾਂ ਦੀ ਸਾਂਝੀ ਇਕੱਤਰਤਾ ਮੌਕੇ ਪ੍ਰਦਾਨ ਕੀਤੀ ਗਈ ਹੈ।
ਡਾ: ਸਿੰਘ ਨੂੰ ਇਸ ਤੋਂ ਪਹਿਲਾਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਜਵਾਹਰ ਲਾਲ ਨਹਿਰੂ ਐਵਾਰਡ ਅਤੇ ਯੰਗ ਸਾਇੰਸਟਿਸਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਪ੍ਰਿਤਪਾਲ ਸਿੰਘ ਲੁਬਾਣਾ ਨੇ ਦੱਸਿਆ ਕਿ ਇੰਜੀਨੀਅਰਾਂ ਦੀ ਭਾਰਤੀ ਸੰਸਥਾ ਵੱਲੋਂ ਵੀ ਉਨ੍ਹਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਹੋਰ:
- ਖੇਤੀ ਵਰਸਿਟੀ ’ਚ ਭਗਤ ਧੰਨਾ ਜੀ ਦਾ ਖੇਤੀ ਮਾਡਲ ਪੁਸਤਕ ਡਾ: ਕੰਗ ਵੱਲੋਂ ਰਿਲੀਜ਼
- ਅਜ ਦੀ ਖੇਤੀ ਵਿਗਿਆਨਕ ਸੋਚ ਦੀ ਖੇਤੀ ਹੈ – ਡਾ. ਗਿਲ
- ਖਪਤਕਾਰ ਚੇਤਨਾ ਮੁਹਿੰਮ ਤੇਜ਼ ਕਰਨ ਲਈ ਖੇਤੀ ਵਰਸਿਟੀ ਦਾ ਸਾਥ ਲਵਾਂਗੇ-ਆਦੇਸ਼ ਪ੍ਰਤਾਪ ਸਿੰਘ ਕੈਰੋਂ
- ਅਮਰੀਕਾ ਦੀ ਕਲੋਰਾਡੋ ਸਟੇਟ ਯੂਨੀਵਰਸਿਟੀ ਨਾਲ ਪੰਜਾਬ ਖੇਤੀ ਵਰਸਿਟੀ ਵੱਲੋਂ ਖੋਜ ਸੰਬੰਧੀ ਦੁਵੱਲੇ ਸਹਿਯੋਗ ਦਾ ਅਹਿਦਨਾਮਾ ਸਹੀਬੰਦ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਨਵੀਆਂ ਤਕਨੀਕਾਂ ਅਤੇ ਖੇਤੀ ਪਦਾਰਥਾਂ ਦਾ ਵਿਕਰੀ ਕੇਂਦਰ ਉਸਾਰਿਆ ਜਾਵੇਗਾ
