
“ਵਟਜ਼ ਯੋਰ ਰਾਸ਼ੀ?” ਭਾਵੇਂ ਰਲੀਜ਼ ਹੋਏ ਫਲਾਪ ਹੋ ਗਈ ਹੈ, ਪਰ ਪ੍ਰਿਯੰਕਾ ਚੋਪੜਾ ਇਸ ਫਿਲਮ ਵਿਚ ਆਪਣੀ ਅਦਾਕਾਰੀ ਤੋਂ ਬੇਹੱਦ ਖੁਸ਼ ਹੈ। ਉਸਦਾ ਮੰਨਣਾ ਹੈ ਕਿ ਇਸ ਫਿਲਮ ਦਾ ਬਾਕਸ ਆਫਿਸ ‘ਤੇ ਭਾਵੇਂ ਕੁਝ ਵੀ ਹੋਇਆ ਹੋਵੇ, ਪਰ ਇਹ ਫਿਲਮ ਉਸਦੇ ਦਿਲ ਦੇ ਕਰੀਬ ਹੈ।
ਇਕ ਕਲਾਕਾਰ ਵਜੋਂ ਉਸਨੂੰ ਜਿਹੜੀ ਚੁਣੌਤੀ ਇਸ ਫਿਲਮ ਦੇ ਜ਼ਰੀਏ ਮਿਲੀ ਸੀ, ਉਸਦਾ ਸਾਹਮਣਾ ਕਰਨ ਵਿਚ ਉਸਨੂੰ ਕਾਫ਼ੀ ਮਜ਼ਾ ਆਇਆ। ਪ੍ਰਿਯੰਕਾ ਦਾ ਕਹਿਣਾ ਹੈ ਕਿ ਇਕ ਹੀ ਫਿਲਮ ਵਿਚ 12 ਰੋਲ ਨਿਭਾਉਣਾ ਕਿਸੇ ਵੀ ਕਲਾਕਾਰ ਦੇ ਲਈ ਸੌਖਾ ਨਹੀਂ ਹੁੰਦਾ। ਇਕ ਕਲਾਕਾਰ ਵਜੋਂ ਉਸਨੂੰ ਆਪਣੀ ਕਾਬਲੀਅਤ ਸਾਬਤ ਕਰਨ ਦਾ ਮੌਕਾ ਮਿਲਿਆ, ਇਸ ਲਈ ਉਸਨੇ ਇਹ ਫਿਲਮ ਕੀਤੀ। ਭਾਵੇਂ ਹੀ ਫਿਲਮ ਨੂੰ ਕਾਮਯਾਬੀ ਨਹੀਂ ਮਿਲੀ, ਪਰ ਪ੍ਰਿਯੰਕਾ ਆਪਣੀ ਵਧੀਆ ਅਦਾਕਾਰੀ ਕਰਕੇ ਪ੍ਰਸੰਸਾ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ। ਪ੍ਰਿਯੰਕਾ ਅਨੁਸਾਰ ਇਸ ਫਿਲਮ ਨੂੰ ਉਹ ਹਮੇਸ਼ਾਂ ਯਾਦ ਰਖੇਗੀ। ਉਸਦੀ ਖੁਸ਼ੀ ਦੋਗੁਣੀ ਹੋ ਜਾਂਦੀ ਜੇਕਰ ਇਹ ਫਿਲਮ ਕਾਮਯਾਬ ਹੋ ਜਾਂਦੀ।
ਹੋਰ:
