ਫਰਾਂਸ (ਸੁਖਵੀਰ ਸਿੰਘ ਸੰਧੂ) - ਕੱਲ ਕੋਈ ਪੰਜ ਛੇ ਵਜੇ ਦੇ ਕਰੀਬ ਕੁਝ ਡਾਕੂਆਂ ਨੇ ਜਿਹਨਾਂ ਦੇ ਮੂੰਹ ਕਾਲੇ ਕਪੜੇ ਨਾਲ ਢਕੇ ਹੋਏ ਸਨ,ਇਥੋਂ ਦੇ ਦਸ ਨੰਬਰ ਨੇਸ਼ਨਲ ਰੂਟ ਤੇ ਜਾ ਰਹੇ ਇੱਕ ਟਰੱਕ ਨੂੰ ਜਬਰਦਸਤੀ ਰੋਕ ਕੇ 400 ਦੇ ਕਰੀਬ ਸਿਗਰਟਾਂ ਦੇ ਭਰੇ ਡੱਬਿਆਂ ਸਣੇ ਲੈਕੇ ਫਰਾਰ ਹੋ ਗਏ।ਜਾਣ ਤੋਂ ਪਹਿਲਾਂ ਉਹ ਟਰੱਕ ਡਰਾਇਵਰ ਨੁੰ ਇੱਕ ਖੰਬੇ ਨਾਲ ਬੰਨ ਗਏ ਸਨ।ਮਾਰਕੀਟ ਵਿੱਚ ਇਸ ਮਾਲ ਦੀ ਕੀਮਤ ਕੋਈ ਚਾਰ ਲੱਖ ੲੈਰੋ ਦੇ ਕਰੀਬ ਬਣਦੀ ਹੈ।ਪੁਲੀਸ ਨੇ ਕੁਝ ਘੰਟਿਆਂ ਬਾਅਦ ਉਸ ਟਰੱਕ ਨੁੰ ਲਵਾਰਸ ਹਾਲਤ ਵਿੱਚ ਪਿਆ ਲੱਭ ਲਿਆ ਹੈ।ਪਰ ਲੁਟੇਰਿਆਂ ਦੀ ਹਾਲੇ ਕੋਈ ਸੁਹ ਨਹੀ ਮਿਲੀ ਜਿਸ ਦੀ ਪੁਲੀਸ ਸਰਗਰਮੀ ਨਾਲ ਭਾਲ ਕਰ ਰਹੀ ਹੈ।
ਹੋਰ:
