ਲੰਦਨ- ਦੁਨੀਆਂ ਦੇ ਨੰਬਰ ਇਕ ਗੋਲਫਰ ਅਮਰੀਕਾ ਦੇ ਟਾਈਗਰ ਵੁੱਡਜ਼ ਦੇ ਸਾਬਕਾ ਕੋਚ ਬੁਚ ਹਾਰਮਨ ਨੇ ਭਰੋਸਾ ਪ੍ਰਗਟਾਇਆ ਹੈ ਕਿ ਵੁੱਡਜ਼ ਮਾਰਚ ਤੱਕ ਗੋਲਫ਼ ਕੋਰਸ ‘ਤੇ ਵਾਪਸੀ ਕਰੇਗਾ। ਹਾਰਮਨ ਨੇ ਕਿਹਾ ਕਿ ਜਿਹੜੇ ਲੋਕ ਇਹ ਮੰਨਕੇ ਬੈਠੇ ਹਨ ਕਿ ਵੁਡਜ਼ ਫਿਰ ਗੋਲਫ਼ ਕੋਰਸ ‘ਤੇ ਨਹੀਂ ਪਰਤੇਗਾ, ਉਨ੍ਹਾਂ ਦਾ ਅੰਦਾਜ਼ਾ ਗਲਤ ਹੈ।
ਉਨ੍ਹਾਂ ਨੇ ਕਿਹਾ ਕਿ ਜਿਥੋਂ ਤੱਕ ਮੇਰਾ ਅੰਦਾਜ਼ਾ ਹੈ, ਉਹ ਇਸ ਸਾਲ ਮਾਰਚ ਤੋਂ ਫਿਰ ਗੋਲਫ਼ ਖੇਡਦੇ ਹੋਏ ਦਿਖਾਈ ਦੇਣਗੇ। ਉਨ੍ਹਾਂ ਨੇ ਕਿਹਾ ਕਿ ਵੁੱਡਜ਼ ਅਪ੍ਰੈਲ ਵਿਚ ਯੂਐਸ ਮਾਸਟਰਜ਼ ਤੋਂ ਪਹਿਲਾਂ ਫਲੋਰੀਡਾ ਵਿਚ ਗੋਲਫ਼ ਦੀ ਕਲੱਬ ਫੜੀ ਦਿਸ ਸਕਦੇ ਹਨ। ਫਲੋਰੀਡਾ ਵਿਚ ਇਸ ਸਾਲ ਚਾਰ ਪੀਜੀਏ ਟੂਰ ਈਵੇਂਟਸ ਹਨ। ਜਿ਼ਕਰਯੋਗ ਹੈ ਕਿ ਵੁੱਡਜ਼ ਦਾ ਕਈ ਔਰਤਾਂ ਦੇ ਨਾਲ ਨਜਾਇਜ਼ ਸਬੰਧ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਉਹ ਅਣਮਿੱਥੇ ਸਮੇਂ ਲਈ ਗੋਲਫ਼ ਤੋਂ ਪਾਸੇ ਹੋ ਗਏ ਸਨ।
ਹੋਰ:
