ਬ੍ਰਿਟੇਨ ਨੇ ਭਾਰਤੀ ਵਿਦਿਆਰਥੀਆਂ ਲਈ ਕੀਤੇ ਦਰਵਾਜ਼ੇ ਬੰਦ

United Kingdom - Flagਲੰਦਨ- ਲੰਦਨ ਨੇ ਉੱਤਰ ਭਾਰਤ ਦੇ ਦਿੱਲੀ, ਚੰਡੀਗੜ੍ਹ ਅਤੇ ਜਲੰਧਰ ਕੇਂਦਰਾਂ ਤੋਂ ਵਿਦਿਆਰਥੀ ਵੀਜ਼ੇ ਲਈ ਦਰਖਾਸਤਾਂ ਲੈਣੀਆਂ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤੀਆਂ ਹਨ। ਵੱਡੀ ਗਿਣਤੀ ਵਿਚ ਵੀਜ਼ਾ ਦਰਖਾਸਤਾਂ ੳਨ੍ਹਾਂ ਦੇ ਦਫ਼ਤਰ ਪਹੁੰਚਣ ਕਰਕੇ ਇਹ ਕਦਮ ਚੁਕਿਆ ਗਿਆ ਹੈ। ਇਸਤੋਂ ਇਲਾਵਾ ਨੇਪਾਲ ਅਤੇ ਬੰਗਲਾਦੇਸ਼ ਤੋਂ ਵੀ ਵੀਜ਼ਾ ਦਰਖਾਸਤਾਂ ਨਾ ਲੈਣ ਦਾ ਫੈ਼ਸਲਾ ਕੀਤਾ ਗਿਆ ਹੈ।
ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਉੱਤਰ ਭਾਰਤ ਤੋਂ ੧੩ ਹਜ਼ਾਰ ੫੦੦ ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਜਦਕਿ ਇਕ ਸਾਲ ਪਹਿਲਾਂ ਇਸੇ ਅਰਸੇ ਦੌਰਾਨ ਦੋ ਹਜ਼ਾਰ ਤੋਂ ਘੱਟ ਅਰਜ਼ਆਂਿ ਆਈਆਂ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਵਿਵਸਥਾ ਇੰਨੀ ਵੱਡੀ ਗਿਣਤੀ ਵਿਚ ਆਈਆਂ ਅਰਜ਼ੀਆਂ ਨਾਲ ਭਰ ਗਈ ਹੈ ਅਤੇ ਇਸ ਗੱਲ ਤੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਇਨ੍ਹਾਂ ਚੋਂ ਕਿੰਨੀਆਂ ਅਸਲੀ ਹਨ। ਜਿ਼ਕਰਯੋਗ ਹੈ ਕਿ ਬ੍ਰਿਟੇਨ ਜਾਣ ਲਈ ਵਿਦਿਆਰਥੀ ਵੀਜ਼ਾ ਲੈ ਕੇ ਜਾਣ ਦੀ ਵਰਤੋਂ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਵਿਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਸਰ ਰਿਚਰਡ ਸਟੇ ਦਾ ਕਹਿਣਾ ਹੈ ਕਿ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੁਝ ਹੋਰ ਜਾਂਚ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਉਦੋਂ ਤੱਕ ਅਸਥਾਈ ਤੌਰ ‘ਤੇ ਵੀਜ਼ੇ ਲਈ ਦਰਖਾਸਤਾਂ ਲੈਣੀਆਂ ਮੁਲਤਵੀ ਕੀਤੀਆਂ ਗਈਆਂ ਹਨ।
ਇਸ ਫੈ਼ਸਲੇ ਦੀ ਫਰਵਰੀ ਦੇ ਅੰਤ ਵਿਚ ਸਮੀਖਿਆ ਕੀਤੀ ਜਾਵੇਗੀ। ਜਿ਼ਕਰਯੋਗ ਹੈ ਕਿ ਬ੍ਰਿਟੇਨ ਭਾਰਤ ਵਿਚ ਸਭ ਤੋਂ ਵੱਡਾ ਵੀਜ਼ਾ ਪ੍ਰਬੰਧ ਚਲਾਉਂਦਾ ਹੈ। ਹਰ ਸਾਲ ਅੰਦਾਜ਼ਨ ਪੰਜ ਲੱਖ ਤੋਂ ਵਧੇਰੇ ਲੋਕ ਬ੍ਰਿਟੇਨ ਦੀ ਯਾਤਰਾ ਕਰਦੇ ਹਨ, ਜਿਨ੍ਹਾਂ ਚੋਂ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਹੁੰਦੇ ਹਨ। ਦਰਅਸਲ ਬ੍ਰਿਟੇਨ ਦੀ ਨਵੀਂ ਵੀਜ਼ਾ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਤੋਂ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬ੍ਰਿਟੇਨ ਦਾ ਵੀਜ਼ਾ ਲੈਣ ਦੇ ਇੱਛੁਕ ਲੋਕਾਂ ਦੇ ਲਈ ਪਿਛਲੇ ਸਾਲ ਇਕ ਅੰਤ ਅਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਲਾਗੂ ਕੀਤੀ ਗਈ ਸੀ ਜਿਹੜੀ ਹੋਰ ਸਖ਼ਤ ਸਮਝੀ ਜਾ ਰਹੀ ਸੀ। ਪਰੰਤੂ ਬ੍ਰਿਟੇਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੁਝ ਸਮਾਂ ਪਹਿਲਾਂ ਵੇਖਿਆ ਕਿ ਇਸ ਪ੍ਰਣਾਲੀ ਦੇ ਅਧੀਨ ਨਕਲੀ ਵਿਦਿਆਰਥੀ ਵਧੇਰੇ ਜਾ ਰਹੇ ਹਨ। ਉਥੇ ਕੁਝ ਅਜਿਹੇ ਵਿਦਿਆਰਥੀ ਪਹੁੰਚੇ ਜਿਨ੍ਹਾਂ ਨੂੰ ਇਸਤੋਂ ਪਹਿਲਾਂ ਵੀਜ਼ਾ ਨਹੀਂ ਸੀ ਮਿਲਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਲਗਦਾ ਹੈ ਕਿ ਬਹੁਤ ਸਾਰੇ ਲੋਕ ਪੜ੍ਹਾਈ ਦੀ ਬਜਾਏ ਬ੍ਰਿਟੇਨ ਕੰਮ ਕਰਨ ਲਈ ਜਾ ਰਹੇ ਹਨ।

ਹੋਰ:

  1. ਬ੍ਰਿਟੇਨ ‘ਚ ਵੀ ਮੰਦੀ ਕਰਕੇ ਭਾਰਤੀ ਪੇਸ਼ੇਵਰ ਨਿਸ਼ਾਨੇ ‘ਤੇ
  2. ਪੜ੍ਹਾਈ ਲਈ ਬ੍ਰਿਟੇਨ ਜਾਣ ਵਾਲਿਆਂ ਦੇ ਨਿਯਮਾਂ ਵਿਚ ਸਖ਼ਤੀ
  3. ਮੇਲਬਾਰਨ ਵਿਖੇ ਵਿਦਿਆਰਥੀਆਂ ਨੇ ਕੀਤਾ ਰੋਸ ਮੁਜਾਹਰਾ
  4. ਪਾਕਿਸਤਾਨ ਅਤੇ ਭਾਰਤ ਵਿਚ ਚਲ ਰਹੀ ਵਾਰਤਾ ਦੌਰਾਨ 101 ਭਾਰਤੀ ਕੈਦੀ ਰਿਹਾ
  5. ਆਸਟ੍ਰੇਲੀਆ ਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਪਿਛਲਾ ਸੱਚ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>