ਸਿਡਨੀ-ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ਾਹਿਦ ਅਫ਼ਰੀਦੀ ਨੇ ਗੇਂਦ ਨਾਲ ਛੇੜਖਾਨੀ ਕਰਨ ਲਈ ਮੁਆਫ਼ੀ ਮੰਗੀ ਹੈ। ਉਸਨੇ ਕਿਹਾ ਹੈ ਕਿ ਅਜਿਹੀ ਗਲਤੀ ਭਵਿੱਖ ਵਿਚ ਫਿਰ ਕਦੀ ਨਹੀਂ ਹੋਵੇਗੀ। ਅਫ਼ਰੀਦੀ ਨੇ ਮੁੀਡੀਆ ਸਾਹਮਣੇ ਇਸ ਲਈ ਸ਼ਰਮਿੰਦਗ਼ੀ ਮਹਿਸੂਸ ਕਰਦੇ ਹੋਏ ਆਪਣੀ ਗਲਤੀ ਕਬੂਲੀ।
ਅਫ਼ਰੀਦੀ ਨੇ ਕਿਹਾ ਕਿ ਇਹ ਬੜਾ ਫਸਵਾਂ ਮੁਕਾਬਲਾ ਸੀ ਅਤੇ ਪਾਕਿਸਤਾਨ ਨੇ ਕੋਈ ਮੈਚ ਨਹੀਂ ਸੀ ਜਿੱਤਿਆ। ਅਸੀਂ ਮੈਚ ਜਿੱਤਣਾ ਚਾਹੁੰਦੇ ਸਾਂ ਅਤੇ ਮੈਂ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਨੀ ਚਾਹੁੰਦਾ ਸਾਂ। ਮੈਂ ਇਹ ਅਚਾਨਕ ਕੀਤਾ। ਇਸੇ ਕਰਕੇ ਮੇਰੇ ‘ਤੇ ਦੋ ਮੈਚਾਂ ਦੀ ਪਾਬੰਦੀ ਲੱਗ ਗਈ ਹੈ। ਜਿ਼ਕਰਯੋਗ ਹੈ ਸ਼ਾਹਿਦ ਅਫ਼ਰੀਦੀ ‘ਤੇ ਗੇਂਦ ਨਾਲ ਛੇੜਖਾਨੀ ਦੇ ਇਲਜ਼ਾਮ ਵਿਚ ਉਸਨੂੰ ਦੋ ਟਵੰਟੀ-੨੦ ਮੈਚਾਂ ਦੀ ਪਾਬੰਦੀ ਲਾਈ ਗਈ ਹੈ।
ਪਰਥ ਵਿਚ ਆਸਟ੍ਰੇਲੀਆ ਦੇ ਖਿਲਾਫ਼ ਪੰਜਵੇਂ ਇਕ ਰੋਜ਼ਾ ਮੈਚ ਦੌਰਾਨ ਅਫ਼ਰੀਦੀ ‘ਤੇ ਗੇਂਦਾ ਨਾਲ ਛੇੜਖਾਨੀ ਕਰਨ ਦਾ ਇਲਜ਼ਾਮ ਸੀ। ਮੈਚ ਤੋਂ ਬਾਅਦ ਅੰਪਾਇਰ ਅਸ਼ੋਕ ਡੀ ਸਿਲਵਾ ਅਤੇ ਪਾਲ ਰਫੈਲ ਨੇ ਮੈਚ ਰੈਫ਼ਰੀ ਰੰਜਨ ਮਦੁਗਲੇ ਕੋਲ ਇਸ ਬਾਰੇ ਸਿ਼ਕਾਇਤ ਕੀਤੀ। ਮੈਚ ਰੈਫ਼ਰੀ ਰੰਜਨ ਮਦੁਗਲੇ ਨੇ ਸੁਣਵਾਈ ਤੋਂ ਬਾਅਦ ਸ਼ਾਹਦਿ ਅਫ਼ਰੀਦੀ ‘ਤੇ ਦੋ ਟਵੰਟੀ-੨੦ ਮੈਚਾਂ ਦੇ ਲਈ ਪਾਬੰਦੀ ਲਾ ਦਿੱਤੀ ਸੀ।
ਆਸਟ੍ਰੇਲੀਆ ਨੇ ਇਹ ਇਕ ਰੋਜ਼ਾ ਪੰਜ ਮੈਚਾਂ ਦੀ ਸੀਰੀਜ਼ ੫-੦ ਨਾਲ ਜਿੱਤ ਲਈ।
ਹੋਰ:
