ਅਮਰੀਕਾ ਦੇ ਇਲਜ਼ਾਮਾਂ ਨੂੰ ਚੀਨ ਨੇ ਕੀਤਾ ਖਾਰਜ

China - Mapਬੀਜਿੰਗ-ਚੀਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਉਸ ਧਮਕੀ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਮੁਦਰਾ ਅਤੇ ਵਪਾਰ ਦੇ ਮੁੱਦਿਆਂ ‘ਤੇ ਚੀਨ ਦੇ ਨਾਲ ਸਖ਼ਤ ਨੀਤੀ ਅਪਨਾਉਣ ਦੀ ਗੱਲ ਕੀਤੀ ਸੀ। ਜਿ਼ਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਉਹ ਲਾਜ਼ਮੀ ਕਰਨਗੇ ਕਿ ਚੀਨ ਦਾ ਬਾਜ਼ਾਰ ਅਮਰੀਕੀ ਨਿਰਯਾਤ ਦੇ ਲਈ ਖੁਲ੍ਹਿਆ ਰਹੇ।
ਬਰਾਕ ਓਬਾਮਾ ਦੇ ਇਸ ਬਿਆਨ ‘ਤੇ ਟਿੱਪਣੀ ਕਰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾ ਯਾਓਕਸ਼ੂ ਨੇ ਰਾਸ਼ਟਰਪਤੀ ਓਬਾਮਾ ਦੇ ਇਲਜ਼ਾਮਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਚੀਨ ਦੀ ਮੁਦਰਾ ਯੁਆਨ ਦੇ ਐਕਸਚੇਂਜ ਰੇਟ ਕਰਕੇ ਉਸਨੂੰ ਡਾਲਰ ਦੇ ਮੁਕਾਬਲੇ ਠੀਕ ਫਾਇਦਾ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਯੁਆਨ ਦੀ ਦਰ ਉਚਿਤ ਅਤੇ ਸੰਤੁਲਿਤ ਹੈ। ਗਲਤ ਇਲਜ਼ਾਮਾਂ ਅਤੇ ਦਬਾਅ ਨਾਲ ਸਮਸਿਆ ਸੁਲਝ ਨਹੀਂ ਸਕਦੀ। ਜਿ਼ਕਰਯੋਗ ਹੈ ਕਿ ਦਸੰਬਰ ਵਿਚ ਚੀਨ ਨੇ ਆਪਣੇ ਵਪਾਰ ਦੇ ਜਿਹੜੇ ਅੰਕੜੇ ਦਸੇ ਸਨ ਉਨ੍ਹਾਂ ਦੇ ਮੁਤਾਬਕ ਚੀਨ ਦੇ ਵਿਸ਼ਵ ਦੇ ਸਭ ਤੋਂ ਵੱਡੇ ਨਿਰਯਾਤ ਕਰਨ ਵਾਲੇ ਬਣਨ ਅਤੇ ਜਰਮਨੀ ਨੂੰ ਪਿੱਛੇ ਛੱਡ ਦੇਣ ਦੀ ਆਸ ਹੈ।
ਬਰਾਕ ਓਬਾਮਾ ਨੇ ਆਪਣੇ ਇਕ ਬਿਆਨ ਵਿਚ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਚੀਨ ਅਤੇ ਹੋਰਨਾਂ ਦੇਸ਼ਾਂ ‘ਤੇ ਲਗਾਤਾਰ ਦਬਾਅ ਪਾਉਣਗੇ ਤਾਂ ਜੋ ਉਹ ਵਣਜ ਸਮਝੌਤਿਆਂ ਨੂੰ ਲਾਗੂ ਕਰਨ। ਅਮਰੀਕੀ ਕੰਪਨੀਆਂ ਲੰਮੇ ਸਮੇਂ ਤੋਂ ਸਿ਼ਕਾਇਤ ਕਰਦੀਆਂ ਆ ਰਹੀਆਂ ਹਨ ਕਿ ਚੀਨ ਆਪਣੀ ਮੁਦਰਾ ਦੀ ਘੱਟ ਦਰ ਕਰਦਾ ਹੈ ਜਿਸ ਕਰਕੇ ਦੁਨੀਆਂ ਭਰ ਵਿਚ ਉਨ੍ਹਾਂ ਦੇ ਨਿਰਯਾਤ ਲਗਾਤਾਰ ਵਧਦੇ ਰਹੇ ਹਨ। ਡੈਮੋਕ੍ਰੇਟਿਕ ਪਾਰਟੀ ਦੇ ਸੀਨੇਟਰਜ਼ ਦੀ ਇਕ ਮੀਟਿੰਗ ਵਿਚ ਬਰਾਕ ਓਬਾਮਾ ਨੇ ਕਿਹਾ ਸੀ ਕਿ ਅਸੀਂ ਮੌਜੂਦਾ ਨਿਅਮਾਂ ਦਾ ਸਖ਼ਤੀ ਨਾਲ ਪਾਲਣ ਕਰਨ, ਚੀਨ ਅਤੇ ਹੋਰਨਾਂ ਦੇਸ਼ਾਂ ‘ਤੇ ਦੁਵੱਲੇ ਸਮਝੌਤਿਆਂ ਦੇ ਤਹਿਤ ਬਾਜ਼ਾਰ ਖੋਲ੍ਹਣ ਲਈ ਲਗਾਤਾਰ ਦਬਾਅ ਪਾਈ ਰੱਖਣ ਦਾ ਰਵਈਆ ਅਪਨਾ ਰਹੇ ਹਾਂ। ਓਬਾਮਾ ਨੇ ਕਿਹਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਅਸੀਂ ਇਕ ਦੇਸ਼ ਵਜੋਂ ਜਾਂ ਸਿਆਸੀ ਪਾਰਟੀ ਵਜੋਂ ਕੌਮਾਂਤਰੀ ਮੁਕਾਬਲੇ ਤੋਂ ਪਿੱਛੇ ਹਟੀਏ। ਜਿ਼ਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਤਨਾਅ ਉਦੋਂ ਤੋਂ ਵਧ ਰਿਹਾ ਹੈ ਜਦ ਤੋਂ ਅਮਰੀਕਾ ਨੇ ਤਾਈਵਾਨ ਨੂੰ ਹਥਿਆਰ ਵੇਚਣ ਦੀ ਯੋਜਨਾ ਆਮ ਕੀਤੀ ਹੈ ਅਤੇ ਜਦ ਤੋਂ ਤਿੱਬਤ ਦੇ ਜਲਾਵਤਨ ਲੀਡਰ ਦਲਾਈ ਲਾਮਾ ਦਾ ਅਮਰੀਕਾ ਜਾਣਾ ਚਰਚਿਆਂ ਵਿਚ ਆਇਆ ਹੈ।

ਹੋਰ:

  1. ਅਮਰੀਕਾ ਦੀ ਸੈਨਟ ਨੇ ਓਬਾਮਾ ਦੀ ਗਵਾਂਤਾਨਾਮੋ ਯੋਜਨਾ ਨੂੰ ਕੀਤਾ ਠੁਸ
  2. ਅਮਰੀਕਾ ਦੀ ਸੈਨਟ ਨੇ ਓਬਾਮਾ ਦੀ ਗਵਾਂਤਾਨਾਮੋ ਯੋਜਨਾ ਨੂੰ ਕੀਤਾ ਠੁਸ
  3. ਹਿਲਰੀ ਕਲਿੰਟਨ ਬਣੀ ਅਮਰੀਕਾ ਦੀ ਵਿਦੇਸ਼ ਮੰਤਰੀ
  4. ਅਮਰੀਕਾ-ਰੂਸ ਵਲੋਂ ਹਥਿਆਰਾਂ ਦੀ ਕਟੌਤੀ ਦਾ ਐਲਾਨ
  5. ਭਾਰਤ ਪਾਕਿ ਤੇ ਦਬਾਅ ਪਾਵੇਗਾ ਅਮਰੀਕਾ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>