ਭਾਰਤ ਵਲੋਂ ਸਕੱਤਰ ਪੱਧਰੀ ਗਲਬਾਤ ਦੀ ਪੇਸ਼ਕੱਸ਼ ਦਾ ਕੁਰੈਸ਼ੀ ਵਲੋਂ ਸੁਵਾਗਤ

ਇਸਲਾਮਾਬਾਦ-ਭਾਰਤ-ਪਾਕਿ ਸਬੰਧਾਂ ਵਿਚ ਆਈ ਕੁੜੱਤਣ ਨੂੰ ਦੂਰ ਕਰਨ ਲਈ ਦੋਵੇਂ ਦੇਸ਼ਾਂ ਵਲੋਂ ਸਕੱਤਰ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਜਿਸ ਰਾਹੀਂ ਦੋਵੇਂ ਦੇਸ਼ ਆਪਸੀ ਸਬੰਧਾਂ ਨੂੰ ਸੁਧਾਰਨ ਲਈ ਯਤਨਸ਼ੀਲ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨੀ ਦੇ ਨਾਲ ਵਿਦੇਸ਼ ਸਕੱਤਰ ਪੱਧਰ ਦੀ ਗਲਬਾਤ ਦੀ ਪੇਸ਼ਕੱਸ਼ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਉੱਚ ਪੱਧਰੀ ਸੰਪਰਕ ਦੀ ਬਹਾਲੀ ਲਈ ਕੁਝ ਸੁਝਾਅ ਪਾਕਿਸਤਾਨ ਨੂੰ ਮਿਲੇ ਹਨ।
ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਬੰਧਾਂ ਨੂੰ ਸੁਧਾਰਨ ਸਬੰਧੀ ਗਲਬਾਤ ੨੦੦੪ ਵਿਚ ਸ਼ੁਰੂ ਹੋਈ ਸੀ ਅਤੇ ੨੦੦੮ ਵਿਚ ਹੋਏ ਮੁੰਬਈ ਹਮਲਿਆਂ ਤੋਂ ਬਾਅਦ ਇਹ ਸਿਲਸਿਲਾ ਟੁੱਟ ਗਿਆ ਸੀ। ਭਾਰਤ ਵਾਰ ਵਾਰ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਆਪਣੀ ਧਰਤੀ ‘ਤੇ ਮੌਜੂਦ ਉਨ੍ਹਾਂ ਕਥਿਤ ਦਹਿਸ਼ਤਗਰਦਾਂ ਦੇ ਖਿਲਾਫ਼ ਕਾਰਵਾਈ ਕਰੇ ਜਿਨ੍ਹਾਂ ‘ਤੇ ਮੁੰਬਈ ਹਮਲਿਆਂ ਨਾਲ ਸਬੰਧਤ ਹੋਣ ਦਾ ਇਲਜ਼ਾਮ ਹੈ। ਉਧਰ ਪਾਕਿਸਤਾਨ ਕਹਿੰਦਾ ਰਿਹਾ ਹੈ ਕਿ ਉਹ ਹਰ ਸੰਭਵ ਕਾਰਵਾਈ ਕਰ ਰਿਹਾ ਹੈ ਅਤੇ ਜੇਕਰ ਭਾਰਤ ਪੁਖਤਾ ਸਬੂਤ ਉਨ੍ਹਾਂ ਨੂੰ ਦੇਵੇ ਤਾਂ ਕਾਰਵਾਈ ਬੇਹਤਰ ਢੰਗ ਨਾਲ ਹੋ ਸਕਦੀ ਹੈ। ਇਥੇ ਅਹਿਮ ਗੱਲ ਇਹ ਹੈ ਕਿ ਭਾਰਤ ਨੇ ਹਾਲ ਵਿਚ ਕਿਹਾ ਸੀ ਕਿ ਭਾਰਤੀ ਗ੍ਰਹਿ ਮੰਤਰੀ ਪੀ ਚਿਦੰਬਰਮ ਫਰਵਰੀ ਦੇ ਅੰਤ ਵਿਚ ਪਾਕਿਸਤਾਨ ਜਾਣਗੇ, ਜਿਥੇ ਉਨ ਰਾਵਲਪਿੰਡੀ ਵਿਚ ਇਕ ਖੇਤਰੀ ਮੀਟਿੰਗ ਵਿਚ ਹਿੱਸਾ ਲੈਣਗੇ।
ਇਸ ਕਦਮ ਤੋਂ ਬਾਅਦ ਭਾਰਤ ਪ੍ਰਸ਼ਾਸਿਤ ਜੰਮੂ-ਕਸ਼ਮੀਰ ਵਿਚ ਵੱਖਵਾਦੀ ਹੁਰੀਅਤ ਕਾਨਫਰੰਸ ਦੇ ਉਦਾਰਵਾਦੀ ਧੜੇ ਦੇ ਲੀਡਰ ਮੌਲਾਨਾ ਮੁਹੰਮਦ ਅੱਬਾਸ ਅਨਸਾਰੀ ਨੇ ਕਿਹਾ ਸੀ ਕਿ ਇਹ ਚੰਗੀ ਗੱਲ ਹੈ, ਗਲਬਾਤ ਹੋਣੀ ਚਾਹੀਦੀ ਹੈ ਪਰ ਭਰੋਸੇ ਅਤੇ ਆਪਸੀ ਵਿਸ਼ਵਾਸ ਦੇ ਨਾਲ ਅਤੇ ਪੁਰਾਣੀਆਂ ਰੰਜਿ਼ਸ਼ਾਂ ਨੂੰ ਭੁਲਕੇ ਗੱਲਬਾਤ ਹੋਣੀ ਚਾਹੀਦੀ ਹੈ। ਦੂਜੇ ਪਾਸੇ ਹੁਰੀਅਤ ਕਾਨਫਰੰਸ ਦੇ ਕੱਟੜਵਾਦੀ ਧੜੇ ਦੇ ਲੀਡਰ ਸਈਦ ਅਲੀ ਸ਼ਾਹ ਗਿਲਾਨੀ ਦਾ ਕਹਿਣਾ ਰਿਹਾ ਹੈ ਕਿ ਦੁਵੱਲੀ ਗੱਲਬਾਤ ਨਾਲ ਕੁਝ ਹਾਸਲ ਨਹੀਂ ਹੋਇਆ ਅਤੇ ਜਦ ਵੀ ਗੱਲਬਾਤ ਹੋਵੇ ਇਹ ਤਿੰਨ ਧਿਰੀ ਹੋਣੀ ਚਾਹੀਦੀ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਬਾਸਿਤ ਨੇ ਕਿਹਾ ਕਿ ਭਾਰਤ ਵਲੋਂ ਦੋਵੇਂ ਧਿਰਾਂ ਵਿਚਕਾਰ ਸੰਪਰਕ ਦੀ ਬਹਾਲੀ ਲਈ ਕੁਝ ਸੁਝਾਅ ਪਾਕਿਸਤਾਨੀ ਸਰਕਾਰ ਨੂੰ ਮਿਲੇ ਹਨ। ਪਾਕਿਸਤਾਨ ਇਨ੍ਹਾਂ ਦਾ ਜਾਇਜ਼ਾ ਲੈ ਰਿਹਾ ਹੈ, ਫਿਲਹਾਲ ਇਸ ਬਾਰੇ ਵਿਸਤਾਰ ਨਾਲ ਦਸਣਾ ਮੁਨਾਸਿਬ ਨਹੀਂ ਹੋਵੇਗਾ।  ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਪਾਕਿਸਤਾਨੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਭਾਰਤ ਦੇ ਕਦਮ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਬਾਰੇ ਵਿਸਤਾਰ ਸਹਿਤ ਏਜੰਡੇ ‘ਤੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਅਸੀਂ ਦਿੱਲੀ ਵਿਚ ਆਪਣੇ ਹਾਈ ਕਮਿਸ਼ਨਰ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਭਾਰਤੀ ਵਿਦੇਸ਼ ਸਕੱਤਰ ਨਾਲ ਮੁਲਾਕਾਤ ਕਰਨ ਅਤੇ ਏਜੰਡੇ ਬਾਰੇ ਜਾਣਕਾਰੀ ਹਾਸਲ ਕਰਨ।

ਹੋਰ:

  1. ਭਾਰਤ-ਪਾਕ ਗੱਲਬਾਤ ਠੱਪ ਹੋਣ ਦਾ ਲਾਭ ਅਤਵਾਦੀ ਲੈ ਰਹੇ ਹਨ – ਗਿਲਾਨੀ
  2. ਬਲੋਚਿਸਤਾਨ ਵਿਚ ਭਾਰਤ ਦਾ ਹੱਥ ਹੋਣ ਬਾਰੇ ਕੋਈ ਠੋਸ ਸਬੂਤ ਨਹੀਂ-ਹਾਲਬਰੁਕ
  3. ਭਾਰਤ-ਪਾਕਿ ਗੱਲਬਾਤ ਵਾਰਤਾ ਤੋਂ ਪਹਿਲਾਂ ਧਮਾਕਾ
  4. ਅਰਜਨਟੀਨਾ ਨਾਲ ਭਾਰਤ ਨੇ ਪਰਮਾਣੂੰ ਸਹਿਯੋਗ ਅਤੇ ਹੋਰ ਕਈ ਸਮਝੌਤੇ ਕੀਤੇ
  5. ਤਾਲਿਬਾਨ ਦੀ ਮਦਦ ਭਾਰਤ ਕਰ ਰਿਹਾ-ਪਾਕਿ ਗ੍ਰਹਿਮੰਤਰੀ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>