ਗੁਰਬਾਣੀ ਪ੍ਰਸਾਰਣ ਕਰਨ ਦੇ ਮਾਮਲੇ ਵਿੱਚ ਹੋਏ ਵੱਡੇ ਘਪਲੇ ਦੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ ਦਰਜ ਕਰਨ ਲਈ ਮਾਨ ਨੇ ਐਸ ਐਸ ਪੀ ਅੰਮ੍ਰਿਤਸਰ ਨੂੰ ਪੱਤਰ ਲਿਖਿਆ

ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਦਰਬਾਰ ਸਾਹਿਬ ਤੋਂ ਸਮੁੱਚੀ ਸਿੱਖ ਕੌਮ ਲਈ ਟੀ.ਵੀ. ਚੈਨਲ ਰਾਹੀਂ ਪ੍ਰਸਾਰਣ ਕੀਤੀ ਜਾਣ ਵਾਲੀ ਗੁਰਬਾਣੀ ਦੇ ਮਾਮਲੇ ਵਿੱਚ ਬੀਤੇ ਸਮੇਂ ਅਤੇ ਅਜੋਕੇ ਸਮੇਂ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਉੱਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ, ਇਸਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਤੇ ਅਧਿਕਾਰੀਆਂ ਲਈ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅੰਮ੍ਰਿਤਸਰ ਦੇ ਮੌਜੂਦਾ ਐਸ ਐਸ ਪੀ ਨੂੰ ਤੁਰੰਤ ਇਸ ਵਿਰੁੱਧ ਐਫ ਆਈ ਆਰ ਦਰਜ ਕਰਕੇ ਛਾਣਬੀਣ ਕਰਨ ਦੀ ਮੰਗ ਕਰਦੇ ਹੋਏ ਅੱਜ ਪਾਰਟੀ ਦੇ ਲੈਟਰਹੈਡ ਉੱਤੇ ਲਿਖਤੀ ਰੂਪ ਵਿੱਚ ਈਮੇਲ ਤੇ ਕੋਰੀਅਰ ਰਾਹੀਂ ਪੱਤਰ ਭੇਜਿਆ ਹੈ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗੁਰਬਾਣੀ ਪ੍ਰਸਾਰਣ ਕਰਨ ਵਾਲੇ ਈ ਟੀ ਸੀ ਚੈੱਨਲ ਤੇ ਪੀ ਟੀ ਸੀ ਚੈੱਨਲ ਦੇ ਮਾਲਕਾਂ, ਅਧਿਕਾਰੀਆਂ ਨੇ ਆਪੋ ਆਪਣੇ ਚੈਨਲਾਂ ਨੂੰ ਇਹ ਪ੍ਰੋਗਰਾਮ ਦਿਵਾਉਣ ਲਈ ਬੀਤੇ ਸਮੇਂ ਵਿੱਚ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ੍ਹ ਨੂੰ ਵੱਡੀਆਂ ਰਿਸ਼ਵਤਾਂ ਦਿੱਤੀਆਂ ਹਨ ਅਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਵਿੱਚੋਂ ਕੋਈ ੩੦੦ ਕਰੋੜ ਦੇ ਲਗਭਗ ਵੱਡਾ ਘਪਲਾ ਕੀਤਾ ਗਿਆ ਹੈ ਜੋ ਜਸਟਿਸ ਅਜੀਤ ਸਿੰਘ ਬੈਂਸ ਚੇਅਰਮੈਨ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਤੇ ਸ: ਸਰਬਜੀਤ ਸਿੰਘ ਵੇਰਕਾ ਉੱਤੇ ਅਧਾਰਿਤ ਕਮੇਟੀ ਦੀ ਕੱਲ੍ਹ ਜਾਰੀ ਕੀਤੀ ਗਈ ਰਿਪੋਰਟ ਉਪਰੰਤ ਸਿੱਖ ਸੰਗਤਾਂ ਨੂੰ ਇਸ ਵੱਡੇ ਫਰੇਬ ਦੀ ਜਾਣਕਾਰੀ ਮਿਲੀ ਹੈ।

ਸ: ਮਾਨ ਨੇ ਇਹ ਪੱਤਰ ਲਿਖਦੇ ਹੋਏ ਕਿਹਾ ਹੈ ਕਿ ਜੋ ਲੋਕ ਸਿੱਖ ਕੌਮ ਨੂੰ ਹਨੇਰੇ ਵਿੱਚ ਰੱਖ ਕੇ ਸਿੱਖ ਕੌਮ ਦੀ ਪਾਰਲੀਮੈਟ ਐਸ ਜੀ ਪੀ ਸੀ ਦੇ ਖਜ਼ਾਨੇ ਦੀ ਬੁਰੀ ਤਰ੍ਹਾ ਦੁਰਵਰਤੋਂ ਕਰਨ ਤੇ ਆਪਣੀਆਂ ਤਿਜੌਰੀਆਂ ਭਰਨ ਵਿੱਚ ਲੱਗੇ ਹੋਏ ਹਨ, ਅਜਿਹੇ ਮਹੰਤ ਬਿਰਤੀ ਵਾਲੇ ਲੋਕਾਂ ਨੂੰ ਹੁਣ ਸਿੱਖ ਕੌਮ ਨੂੰ ਇਸ ਮਹਾਨ ਸੰਸਥਾ ਦੇ ਪ੍ਰਬੰਧ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਲੋਕ ਕੇਵਲ ਕੌਮੀ ਸਰਮਾਏ ਦੀ ਹੀ ਦੁਰਵਰਤੋਂ ਨਹੀਂ ਕਰ ਰਹੇ ਬਲਕਿ ਆਪਣੀ ਮਲੀਨ ਬੁੱਧੀ ਰਾਹੀਂ ਕੌਮ ਵਿੱਚ ਗੈਰ ਇਖਲਾਕੀ, ਗੈਰ ਧਰਮੀ ਕਾਰਵਾਈਆਂ ਕਰਕੇ ਸਿੱਖ ਧਰਮ ਦੇ ਉੱਚੇ ਸੁੱਚੇ ਕਿਰਦਾਰ ਨੂੰ ਵੀ ਕੌਮਾਂਤਰੀ ਪੱਧਰ ਉੱਤੇ ਦਾਗੀ ਕਰ ਰਹੇ ਹਨ ਜੋ ਹੋਰ ਵੀ ਨਮੋਸ਼ੀ ਵਾਲੀ ਤੇ ਸਿੱਖ ਕੌਮ ਦੀ ਹੇਠੀ ਕਰਵਾਉਣ ਵਾਲੀ ਮੰਦਭਾਗੀ ਕਾਰਵਾਈ ਹੈ। ਉਨ੍ਹਾ ਸੰਬੰਧਿਤ ਜਿ਼ਲ੍ਹੇ ਦੇ ਐਸ ਐਸ ਪੀ ਨੂੰ ਪੁਰਜ਼ੋਰ ਗੁਜ਼ਾਰਿਸ਼ ਕਰਦੇ ਹੋਏ ਕਿਹਾ ਕਿ ਇਸ ਆਈ ਰਿਪੋਰਟ ਉਪਰੰਤ ਉਨ੍ਹਾ ਦਾ ਇਹ ਕਾਨੂੰਨੀ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਉਹ ਇਸ ਹੋਏ ਵੱਡੇ ਘਪਲੇ ਸੰਬੰਧੀ ਸੰਬੰਧਿਤ ਥਾਣੇ ਵਿੱਚ ਤੁਰੰਤ ਐਫ ਆਈ ਆਰ ਦਰਜ ਕਰਕੇ ਅਗਲੇਰੀ ਛਾਣਬੀਣ ਕਰਨ ਦੀ ਕਾਰਵਾਈ ਨੂੰ ਪੂਰਨ ਕਰਨ ਤੇ ਗੁਰੂ ਘਰਾਂ ਵਿੱਚ ਘੁਸਪੈਠ ਕੀਤੇ ਗਏ ਅਜਿਹੇ ਮਹੰਤ ਬਿਰਤੀ ਵਾਲੇ ਪ੍ਰਧਾਨਾਂ, ਪ੍ਰਬੰਧਕਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰਨ। ਉਨ੍ਹਾ ਦੇਸ਼-ਵਿਦੇਸ਼ਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਇਹ ਅਪੀਲ ਕੀਤੀ ਕਿ ਬੀਤੇ ਕਾਫੀ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਤ ਵੱਡੀਆਂ ਬੇਨਿਯਮੀਆਂ ਤੇ ਘਪਲੇ ਹੁੰਦੇ ਆ ਰਹੇ ਹਨ। ਜਿਸ ਲਈ ਮਰਹੂਮ ਜਥੇਦਾਰ ਟੌਹੜਾ ਤੋਂ ਲੈ ਕੇ ਸ: ਪ੍ਰਕਾਸ ਸਿੰਘ ਬਾਦਲ ਤੇ ਸ਼੍ਰੀ ਮੱਕੜ ਤੱਕ ਦੇ ਬਾਦਲ ਦਲੀਏ ਜਿ਼ੰਮੇਵਾਰ ਹਨ। ਹੁਣ ਸਿੱਖ ਕੌਮ ਨੂੰ ਪੂਰੀ ਸੰਜੀਦਗੀ ਨਾਲ ਅਮਲ ਕਰਦੇ ਹੋਏ ਅਜਿਹੇ ਮਹੰਤ ਬਿਰਤੀ ਵਾਲੇ ਲੋਕਾਂ ਨੂੰ ਇਸ ਮਹਾਨ ਸੰਸਥਾ ਵਿੱਚੋਂ ਬਾਹਰ ਕਰਨ ਦਾ ਸਮਾਂ ਆ ਗਿਆ ਹੈ। ਇਸ ਉਹ ਸੁਚੇਤ ਹੁੰਦੇ ਹੋਏ ਆਉਣ ਵਾਲੇ ਸਮੇ ਵਿੱਚ ਆਪਣੀਆਂ ਕੌਮੀ ਜਿ਼ੰਮੇਵਾਰੀਆਂ ਨੂੰ ਵੀ ਪੂਰਨ ਕਰਨ ਤੇ ਅਜਿਹੀਆਂ ਸਖਸੀਅਤਾਂ ਨੂੰ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਅੱਗੇ ਲਿਆਉਣ, ਜੋ ਸਹੀ ਮਾਇਨਿਆ ਵਿੱਚ ਸਿੱਖ ਕੌਮ ਦੀ ਇਸ ਪਾਰਲੀਮੈਂਟ ਵਿੱਚ ਬੇਗਮਪੁਰਾ ਜਾਂ ਹਲੇਮੀ ਰਾਜ ਵਾਲੀਆਂ ਖੂਬੀਆਂ ਨੂੰ ਉਜਾਗਰ ਕਰਨ ਤੇ ਗੁਰੂ ਸਾਹਿਬਾਨ ਦੀ ਸੋਚ ਉੱਤੇ ਅਮਲ ਕਰਨ ਦੇ ਸਮਰੱਥ ਹੋਣ।

ਹੋਰ:

  1. ਜਥੇ. ਅਵਤਾਰ ਸਿੰਘ ਨੇ ਫਰਾਂਸ ’ਚ ‘ਦਸਤਾਰ ਮਸਲੇ’ ਦੇ ਹੱਲ ਲਈ ਸ. ਬਾਦਲ ਨੂੰ ਪੱਤਰ ਲਿਖਿਆ
  2. ਸਿੱਖ ਕੌਮ ਵਿੱਚ ਸਰਨਾ ਕਾਂਗਰਸ ਅਤੇ ਬਾਦਲ ਭਾਜਪਾ ਦੀ ਨੁਮਾਇੰਦਗੀ ਕਰਦੇ ਹਨ – ਮਾਨ
  3. ਡਾ. ਸ਼ਾਨ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸਬੰਧੀ ਲਿਖਿਆ ਕਿਤਾਬਚਾ ਰੀਲੀਜ
  4. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਵਿਰੋਧਤਾ ਕਰਨ ਵਾਲਿਆਂ ਦਾ ਨਾਮ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ-ਜਥੇ: ਅਵਤਾਰ ਸਿੰਘ
  5. ਡਾਕਘਰ ਵਿੱਚ ਕਿਸਾਨ ਵਿਕਾਸ ਪੱਤਰ ਨਾ ਮਿਲਣ ਕਰਕੇ ਗ੍ਰਾਹਕ ਪ੍ਰੇਸ਼ਾਨ

ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>