ਧਰਮ ਦੇ ਨਾਮ ‘ਤੇ ਰਿਜ਼ਰਵੇਸ਼ਨ ਠੀਕ ਨਹੀਂ

ਹੈਦਰਾਬਾਦ- ਆਂਧਰ ਪ੍ਰਦੇਸ਼ ਹਾਈਕੋਰਟ ਦੀ ਇਕ ਬੈਂਚ ਨੇ ਮੁਸਲਮਾਨ ਭਾਈਚਾਰੇ ਦੇ ੧੫ ਗਰੁੱਪਾਂ ਨੂੰ ਚਾਰ ਫ਼ੀਸਦੀ ਰਿਜ਼ਰਵੇਸ਼ਨ ਦੇਣ ਦੇ ਸਿਲਸਿਲੇ ਵਿਚ ਰਾਜ ਵਿਧਾਨਸਭਾ ਵਲੋਂ ਪਾਸ ਕਾਨੂੰਨ ਅਤੇ ਇਸਤੋਂ ਬਾਅਦ ਸਾਲ ੨੦੦੭ ਵਿਚ ਜਾਰੀ ਸਰਕਾਰੀ ਹੁਕਮ ਨੂੰ ਦਰਕਿਨਾਰ ਕਰ ਦਿੱਤਾ। ਚੀਫ਼ ਜਸਟਿਸ ਅਨਿਲ ਰਮੇਸ਼ ਦਵੇ ਦੀ ਸੱਤ ਮੈਂਬਰੀ ਬੈਂਚ ਨੇ ਐਡਵੋਕੇਟ ਕੇ ਕੋਂਡਲਾ ਰਾਵ ਦੀ ਪਟੀਸ਼ਨ ‘ਤੇ ਇਹ ਹੁਕਮ ਪਾਸ ਕੀਤਾ।
ਜਿ਼ਕਰਯੋਗ ਹੈ ਕਿ ਪਿਛੜੇ ਵਰਗਾਂ ਦੀ ਹਾਲਤ ਦਾ ਅਧਿਐਨ ਕਰਨ ਲਈ ਬਣਾਈ ਗਈ ਕਮਿਸ਼ਨ ਦੀ ਪਿਰੋਟ ਦੇ ਆਧਾਰ ‘ਤੇ ਰਾਜ ਸਰਕਾਰ ਨੇ ਵਿਧਾਨਸਭਾ ਵਿਚ ਇਕ ਬਿੱਲ ਪੇਸ਼ ਕੀਤਾ ਸੀ ਜਿਸਨੂੰ ਬਾਅਦ ਵਿਚ ਪਾਸ ਕਰ ਦਿੱਤਾ ਗਿਆ ਸੀ। ਕਮਿਸ਼ਨ ਦੀ ਰਿਪੋਰਟ ਵਿਚ ਵਿਦਿਅਕ ਤੌਰ ‘ਤੇ ਪਿਛੜੇ ਲੋਕਾਂ ਨੂੰ ਸੂਬੇ ਵਿਚ ਯੋਗ ਅਗਵਾਈ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਸਿਲਸਿਲੇ ਵਿਚ ਬਿੱਲ ਪਾਸ ਹੋਣ ਤੋਂ ਬਾਅਦ ੭ ਜੁਲਾਈ ੨੦੦੭ ਨੂੰ ਸਰਕਾਰ ਨੇ ਮੁਸਲਿਮ ਭਾਈਚਾਰੇ ਦੇ ੧੫ ਗਰੁਪਾਂ ਨੂੰ ਚਾਰ ਫ਼ੀਸਦੀ ਰਿਜ਼ਰਵੇਸ਼ਨ ਦੇਣ ਸਬੰਧੀ ਹੁਕਮ ਜਾਰੀ ਕੀਤਾ ਸੀ।

ਹੋਰ:

  1. ਸੀਬੀਆਈ ਨੂੰ ਮੈਨੂੰ ਸਮਨ ਕਰਨ ਦਾ ਹੱਕ ਨਹੀਂ-ਬੂਟਾ ਸਿੰਘ
  2. ਮਹਿਲਾ ਰਾਖਵਾਂਕਰਨ ਬਿੱਲ ਨੂੰ ਕਨੂੰਨ ਦਾ ਦਰਜਾ ਮਿਲਣ ਤੇ ਅਜੇ ਸਮਾਂ ਲਗੇਗਾ
  3. ਸੋਹਰਾਬੂਦੀਨ ਮਾਮਲੇ ’ਤੇ ਭਾਜਪਾ ਨਾਲ ਸਮਝੌਤਾ ਨਹੀਂ– ਕੇਂਦਰ
  4. ਕਿਤੇ ਫਿ਼ਜ਼ਾ ਨਾਲ ਅੰਦਰਖਾਤੇ ਕੋਈ ਗੰਢਤੁਪ ਤਾਂ ਨਹੀਂ?
  5. ਵਾਦੀ ਦੇ ਹਾਲਾਤਾਂ ’ਚ ਕੋਈ ਸੁਧਾਰ ਨਹੀਂ, ਸ੍ਰੀਨਗਰ ’ਚ ਮੁੜ ਲੱਗਿਆ ਕਰਫਿਊ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>