ਰਾਜਪਾਲ ਫਿਰ ਬਣਿਆ ਹਾਕੀ ਟੀਮ ਦਾ ਕਪਤਾਨ

ਇਸ ਮਹੀਨੇ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਰਾਜਪਾਲ ਸਿੰਘ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਟੀਮ ਦੀ ਕਪਤਾਨੀ ਸਬੰਧੀ ਪਿਛਲੇ ਕਈ ਦਿਨਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਸਨ। ਪਰੰਤੂ ਹਾਕੀ ਇੰਡੀਆ ਨੇ ਸਾਰੇ ਅੰਦਾਜਿ਼ਆਂ ਨੂੰ ਰੋਕਦੇ ਹੋਏ ਇਕ ਵਾਰ ਫਿਰ ਕਪਤਾਨੀ ਰਾਜਪਾਲ ਸਿੰਘ ਨੂੰ ਹੀ ਦਿੱਤੀ ਹੈ।
ਇਕ ਦਿਨ ਪਹਿਲਾਂ ਇਹ ਚਰਚੇ ਸਨ ਕਿ ਪ੍ਰਭਜੋਤ ਸਿੰਘ ਨੂੰ ਕਪਤਾਨ ਬਣਾਇਆ ਜਾਵੇਗਾ ਅਤੇ ਰਾਜਪਾਲ ਸਮੇਤ ਚਾਰ ਖਿਡਾਰੀ ਟੀਮ ਦੇ ਮੀਤ ਕਪਤਾਨ ਹੋਣਗੇ। ਹਾਕੀ ਇੰਡੀਆ ਦੇ ਤਾਜ਼ਾ ਬਿਆਨ ਤੋਂ ਇਹ ਸਪਸ਼ਟ ਹੈ ਕਿ ਟੀਮ ਵਿਚ ਕੋਈ ਉਪ ਕਪਤਾਨ ਨਹੀਂ ਹੋਵੇਗਾ ਅਤੇ ਰਾਜਪਾਲ ਹੀ ਟੀਮ ਦੇ ਕਪਤਾਨ ਹੋਣਗੇ। ਵਿਸ਼ਵ ਕੱਪ ਮੁਕਾਬਲੇ ਦਿੱਲੀ ਵਿਚ ੨੮ ਫਰਵਰੀ ਤੋਂ ੧੩ ਮਾਰਚ ਤੱਕ ਹੋਣੇ ਹਨ। ਸਾਰੇ ਮੈਚ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਹੀ ਖੇਡੇ ਜਾਣਗੇ। ਗੋਡੇ ‘ਤੇ ਸੱਟ ਲੱਗਣ ਕਰਕੇ ਐਸਵੀ ਸੁਨੀਲ ਨੂੰ ਟੀਮ ਵਿਚ ਥਾਂ ਨਹੀਂ ਮਿਲੀ। ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੋਵੇਗਾ।
ਭਾਰਤੀ ਟੀਮ ਵਿਚ ਐਡ੍ਰੀਅਨ ਡੀ ਸੂਜਾ ( ਗੋਲਕੀਪਰ), ਪੀਆਰ ਸ੍ਰੀਜੇਸ਼ ( ਗੋਲਕੀਪਰ), ਸੰਦੀਪ ਸਿੰਘ, ਧੰਨੰਜੈ ਮਾਹਦਿਕ, ਦਿਵਾਕਰ ਰਾਮ, ਗੁਰਬਾਜ ਸਿੰਘ, ਸਰਦਾਰ ਸਿੰਘ, ਭਾਰਤ, ਅਰਜੁਨ ਹਲੱਪਾ, ਦਾਨਿਸ਼ ਮੁਜਤਬਾ, ਵਿਕਰਮ ਪਿਲੱਈ, ਰਾਜਪਾਲ ਸਿੰਘ (ਕਪਤਾਨ), ਸਿ਼ਵੇਂਦਰ ਸਿੰਘ, ਤੁਸ਼ਾਰ ਖਾਂਡੇਕਰ, ਪ੍ਰਭਜੋਤ ਸਿੰਘ, ਸਰਵਨਜੀਤ ਸਿੰਘ, ਦੀਪਕ ਠਾਕੁਰ, ਗੁਰਵਿੰਦਰ ਸਿੰਘ ਚਾਂਡੀ ਨੂੰ ਥਾਂ ਮਿਲੀ ਹੈ।

ਹੋਰ:

  1. ਭਾਰਤੀ ਹਾਕੀ ਖਿਡਾਰੀ ਮੈਦਾਨ ‘ਤੇ ਵਾਪਸ ਪਰਤੇ
  2. ਵਿਦਿਆ ਸਟੋਕਸ ਹਾਕੀ ਇੰਡੀਆ ਦੀ ਨਵੀਂ ਪ੍ਰਮੁੱਖ ਚੁਣੀ ਗਈ
  3. ਪ੍ਰਬੰਧਕਾਂ ਨੇ ਹਾਕੀ ਖਿਡਾਰੀਆਂ ਦੀਆਂ ਮੰਗਾਂ ਮੰਨੀਆਂ
  4. ਹਾਕੀ ਦੇਸ਼ ਦੀ ਕੌਮੀ ਖੇਡ ਹੈ
  5. ਪਟੌਦੀ ਦੇ ਬਿਆਨ ਤੋਂ ਹਾਕੀ ਖਿਡਾਰੀ ਨਰਾਜ਼

ਖੇਡਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>