ਕਾਂਗਰਸ ਤੇ ਸੀ.ਬੀ.ਆਈ. ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ

ਨਵੀਂ ਦਿੱਲੀ:- ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਸੀ.ਬੀ. ਆਈ. ਨੇ ਕਲੀਨ ਚਿਟ ਦਿਤੇ ਜਾਣ ਅਤੇ ਕਾਂਗਰਸ ਪਾਰਟੀ ਵਲੋਂ ਸਿੱਖਾਂ ਦੇ ਇਨ੍ਹਾਂ ਕਾਤਲਾ ਨੂੰ ਟਿਕਟਾਂ ਦਿੱਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਦੀ ਅਗਵਾਈ ’ਚ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ’ਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਦੀ ਰਿਹਾਇਸ਼ ਵੱਲ ਰਵਾਨਾ ਹੋਇਆ। ਸਿੱਖਾਂ ਦੇ ਠਾਠਾਂ ਮਾਰਦੇ ਇਸ ਵਿਸ਼ਾਲ ਰੋਸ ਮਾਰਚ ਨੂੰ ਪਾਰਲੀਮੈਂਟ ਸਟ੍ਰੀਟ ਪੁਲਿਸ ਸਟੇਸ਼ਨ ਦੇ ਨਜ਼ਦੀਕ ਰੋਕਾਂ ਲਗਾ ਕੇ ਦਿੱਲੀ ਪੁਲਿਸ ਨੇ ਰੋਕ ਲਿਆ।

ਇਥੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਨਵੰਬਰ 1984 ’ਚ ਦਿੱਲੀ ਵਿਖੇ ਹਜ਼ਾਰਾਂ ਬੇਦੋਸੇਂ ਸਿੱਖਾਂ ਦੇ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਸਿੱਖਾਂ ਦੀ ਦੁਸ਼ਮਣ ਕਾਂਗਰਸ ਪਾਰਟੀ ਵਲੋਂ ਲੋਕ ਸਭਾ ਲਈ ਟਿਕਟਾਂ ਅਤੇ ਇਨ੍ਹਾਂ ਨੂੰ ਕਾਨੂੰਨੀ ਤੌਰ ਤੇ ਜਾਇਜ਼ ਠਹਿਰਾਉਣ ਲਈ ਦੇਸ਼ ਦੀ ਸਰਵਉਚ ਜਾਂਚ ਏਜੰਸੀ ਸੀ.ਬੀ.ਆਈ. ਵਲੋਂ ਕਲੀਨ ਚਿੱਟ ਦਿੱਤੇ ਜਾਣ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੁੰਘੀ ਸੱਟ ਵੱਜੀ ਹੈ। 25 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਦੇਸ਼ ਦਾ ਕਨੂੰਨ ਘੱਟ ਗਿਣਤੀ ਸਿੱਖਾਂ ਨੂੰ ਇਨਸਾਫ ਨਹੀਂ ਦੇ ਰਿਹਾ ਹੈ ਸਗੋਂ ਜਿਨ੍ਹਾਂ ਵਿਅਕਤੀਆਂ ’ਤੇ ਕਤਲੇਆਮ ਦੇ ਦੋਸ਼ ਲੱਗੇ ਹਨ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਨਾਲ ਨਿਵਾਜਿਆ ਜਾ ਰਿਹਾ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਜਨੀਤੀ ਦੀ ਗੰਦੀ ਖੇਡ ਖੇਡਦਿਆਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਸੰਸਾਰ ਭਰ ’ਚ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਵੀ ਚੱਲੀਆਂ। ਉਨ੍ਹਾਂ ਕਿਹਾ ਕਿ ਨਵੰਬਰ 1984 ’ਚ ਹੋਏ ਸਿੱਖ ਕਤਲੇਆਮ ਦੇ ਇਨ੍ਹਾਂ ਦੋਸ਼ੀਆਂ ’ਤੇ ਕੇਸ ਦਰਜ ਹੋਣ ਅਤੇ ਵੱਖ-ਵੱਖ ਕਮਿਸ਼ਨਾਂ, ‘ਪਬਲਿਕ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ’  ਅਤੇ ‘ਪਬਲਿਕ ਯੂਨੀਅਨ ਫਾਰ ਸਿਵਲ ਲਿਬਰਟੀਜ਼’ ਵਰਗੀਆਂ ਨਿਰਪੱਖ ਤੇ ਗੈਰ-ਸਿੱਖ ਸੰਸਥਾਵਾਂ ਵਲੋਂ ਆਪਣੀਆਂ ਰਿਪੋਰਟਾਂ ’ਚ ਦੋਸ਼ੀ ਨਾਮਜ਼ਦ ਕੀਤੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੁੰ ਸਜਾਵਾਂ ਤਾਂ ਕੀ ਦੇਣੀਆਂ ਸਨ ਸਗੋਂ ਇਨ੍ਹਾਂ ਦੋਸ਼ੀਆਂ ਨੂੰ ਕਾਂਗਰਸ ਨੇ ਲੋਕ ਸਭਾ ਦੀਆਂ ਚੋਣਾਂ ਲਈ ਆਪਣੇ ਉਮੀਦਵਾਰ ਐਲਾਨ ਕੇ ਸਿੱਖਾਂ ਦੇ ਜਖ਼ਮਾਂ ਨੂੰ ਛਿਲਿਆ ਹੀ ਨਹੀਂ ਬਲਕਿ ਲੂਣ ਵੀ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਦੁੱਖ ਦੀ ਗਲ ਹੈ ਕਿ ਦੇਸ਼ ਦੀ ਸਰਵਉਚ ਜਾਂਚ ਏਜੰਸੀ ਸੀ.ਬੀ.ਆਈ. ਨੇ ਕਾਂਗਰਸ ਸਰਕਾਰ ਦੀ ਕਠਪੁਤਲੀ ਬਣਕੇ ਇੰਨਸਾਫ ਦੀ ਬਜਾਏ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇ ਕੇ ਪੀੜਤ ਸਿੱਖ ਪਰਿਵਾਰਾਂ  ਨਾਲ ਬੇਇਨਸਾਫੀ ਕੀਤੀ ਹੈ। ਉਨਾਂ ਕਿਹਾ ਕਿ ਸੀ.ਬੀ.ਆਈ ਵਲੋਂ ਕਲੀਨ ਚਿਟ ਦਿਤੇ ਜਾਣ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਕਾਂਗਰਸ ਦੀ ਇਸ ਘਿਨਾਉਣੀ ਕਾਰਵਾਈ ਨਾਲ ਸਿੱਖ ਜਗਤ ਵਿਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਰਪ੍ਰਸਤੀ ਹੇਠਾਂ ਅੱਜ ਤੀਕ ਸਜਾਵਾਂ ਤੋਂ ਬਚਦੇ ਆ ਰਹੇ ਸਿੱਖਾਂ ਦੇ ਇਨ੍ਹਾਂ ਕਾਤਲਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇਣਾ ਸਿੱਖਾਂ ਲਈ ਇਕ ਵੱਡੀ ਵੰਗਾਰ ਹੈ, ਜਿਸ ਦਾ ਖਮਿਆਜਾ ਕਾਂਗਰਸ ਨੂੰ ਭੁਗਤਣਾ ਹੀ ਪਏਗਾ ਅਤੇ ਸਿੱਖ ਕਾਂਗਰਸ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ।

ਸਿੱਖਾਂ ਦੇ ਕਾਤਲਾਂ ਨੂੰ ਟਿਕਟਾਂ ਦਿੱਤੇ ਜਾਣ ਵਾਲੇ ਕਾਂਗਰਸੀ ਨੇਤਾਵਾਂ ਨੂੰ ਆੜੇ ਹੱਥੀਂ ਲੈਂਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਨਵੰਬਰ 1984 ’ਚ ਸਿੱਖਾਂ ਦੇ ਕਤਲੇਆਮ ਦੀ ਇਤਿਹਾਸਕ ਸਚਾਈ ਨੂੰ ਅੱਖੋਂ ਪ੍ਰੋਖੋ ਕਰਦਿਆਂ ਨਿੱਜੀ ਤੇ ਸੌੜੇ ਹਿਤਾਂ ਖਾਤਰ ਘਟੀਆ ਸਿਆਸਤ ਖੇਡਣ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਨੂੰ ਸਿੱਖਾਂ ਦੀਆਂ ਉਨ੍ਹਾਂ ਕੁਰਬਾਨੀਆਂ ਦਾ ਅਹਿਸਾਸ ਜ਼ਰੂਰ ਕਰਨ ਜਿਨ੍ਹਾਂ ਸਦਕਾ ਅੱਜ ਉਹ ਦੇਸ਼ ’ਚ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ (ਬ) ਦੇ ਪ੍ਰਧਾਨ ਜਥੇ. ਮਨਜੀਤ ਸਿੰਘ, ਕੌਮੀ ਮੀਤ ਪ੍ਰਧਾਨ ਜਥੇ. ਓਂਕਾਰ ਸਿੰਘ ਥਾਪਰ, ਕੌਮੀ ਜਨਰਲ ਸਕੱਤਰ ਜਥੇ. ਅਵਤਾਰ ਸਿੰਘ ਹਿੱਤ, ਯੂਥ ਅਕਾਲੀ ਦਲ (ਬ) ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਕਾਂਗਰਸ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਦਾ ਮੂੰਹ ਤੋੜਵਾਂ ਉਤਰ ਦੇਣ ਲਈ ਜਥੇਬੰਦ ਹੋਣ ਦਾ ਸਦਾ ਦਿੱਤਾ। ਰੋਸ ਮਾਰਚ ਦੀ ਅਰੰਭਤਾ ਜਥੇ. ਅਵਤਾਰ ਸਿੰਘ ਨੇ ਕੀਤੀ।

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਲਈ ਗ੍ਰੰਥੀ ਨਾ ਮੁਹਈਆ ਕੀਤੇ ਜਾਣ ਅਤੇ ਅਰਦਾਸ ਸਮੇਂ ਪ੍ਰਬੰਧਕਾਂ ਵਲੋਂ ਮਾਈਕ ਬੰਦ ਕੀਤੇ ਜਾਣ ਤੇ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਸਤਿਗੁਰੂ ਇਨ੍ਹਾਂ ਪ੍ਰਬੰਧਕਾਂ ਨੂੰ ਸਮੱਤ ਬਖਸ਼ਿਸ਼ ਕਰਨ। ਇਕ ਪ੍ਰੈਸ ਕਾਨਫਰੰਸ ਦੋਰਾਨ ਗ੍ਰਹਿ ਮੰਤਰੀ ਦੇ ਉਤਰ ਤੋਂ ਭਾਵਕ ਹੋ ਕੇ ਜਾਗਰਣ ਦੇ ਪੱਤਰਕਾਰ ਵਲੋਂ ਕੀਤੀ ਕਾਰਵਾਈ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਪੱਤਰਕਾਰ ਨੂੰ ਕਾਨੂੰਨੀ ਸਹਾਇਤਾ ਮੁਹਾਈਆ ਕਰਵਾਏਗੀ। ਇਸ ਰੋਸ ਧਰਨੇ ਵਿਚ ਸ਼ਾਮਲ ਹੋਣ ਲਈ ਪੰਜਾਬ ਤੇ ਹਰਿਆਣਾ ਤੋਂ ਬੱਸਾਂ ਵਿਚ ਆ ਰਹੀਆਂ ਸੰਗਤਾਂ ਨੂੰ ਰੋਕੇ ਜਾਣ ਦੀ ਨਾਦਰਸ਼ਾਹੀ ਕਾਰਵਾਈ ਦੀ ਜੋਰਦਾਰ ਨਿੰਦਾ ਕੀਤੀ।

ਰੋਸ ਪ੍ਰਦਸ਼ਨ ਕਰਨ ਵਾਲਿਆਂ ਦੇ ਹੱਥਾਂ ਵਿਚ ‘1984 ਦੇ ਸਿੱ ਖ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਦਿਓ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਨੇ ਟਿਕਟਾਂ ਦੇ ਕੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਸਿੱਖਾਂ ਦੇ ਕਾਤਲ, ਕਾਂਗਰਸ ਸਿੱਖਾਂ ਦੇ ਕਾਤਲਾਂ ਦੀ ਪੁਸ਼ਟ ਪਨਾਹੀ ਕਰ ਰਹੀ ਹੈ, ਸੀ.ਬੀ.ਆਈ. ਦੇਸ਼ ਦੀ ਸਰਵਉਚ ਏਜੰਸੀ ਜਾਂ ਕਾਂਗਰਸ ਦੀ ਕਠਪੁਤਲੀ?,’ ਆਦਿ ਸਲੋਗਨਾਂ ਦੇ ਬੈਨਰ ਫੜੇ ਹੋਏ ਸਨ।

ਇਸ ਵਿਸ਼ਾਲ ਰੋਸ ਧਰਨੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਵਾਈਸ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਮੱਖਣ ਸਿੰਘ ਨੰਗਲ, ਸ. ਦਿਲਬਾਗ ਸਿੰਘ ਪਠਾਨਕੋਟ, ਸ. ਸੁਖਜੀਤ ਸਿੰਘ ਲੋਹਗੜ੍ਹ, ਸ. ਗੁਰਵਿੰਦਰਪਾਲ ਸਿੰਘ ਰਈਆ, ਸ. ਹਰਜਿੰਦਰ ਸਿੰਘ ਲਲੀਆਂ, ਬੀਬੀ ਸੁਰਿੰਦਰ ਕੌਰ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਮੇਰ ਸਿੰਘ ਲਾਸ਼ੜੂ, ਸ. ਬਲਦੇਵ ਸਿੰਘ ਕਿਆਮਪੁਰੀ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਸੁਰਿੰਦਰਪਾਲ ਸਿੰਘ ਬਦੋਵਾਲ, ਬੀਬੀ ਦਵਿੰਦਰ ਕੌਰ ਖਾਲਸਾ ਬਠਿੰਡਾ, ਬੀਬੀ ਅਜਾਇਬ ਕੌਰ ਭੋਤਨਾ, ਸ. ਬਲਵਿੰਦਰ ਸਿੰਘ ਬੈਂਸ, ਬੀਬੀ ਸੁਰਿੰਦਰ ਕੌਰ ਸਰਹਿੰਦ, ਸ. ਜਰਨੈਲ ਸਿੰਘ ਵਾਹਿਦ, ਸ. ਗੁਰਿੰਦਰਪਾਲ ਸਿੰਘ ਗੌਰਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਜਿੰਦਰ ਸਿੰਘ ਮਹਿਤਾ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਹਰਦੀਪ ਸਿੰਘ ਮੁਹਾਲੀ, ਸ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਸੁਖਵਿੰਦਰ ਸਿੰਘ ਝਬਾਲ, ਸ. ਕਰਨੈਲ ਸਿੰਘ ਪੰਜੋਲੀ, ਸ.  ਸਿੰਗਾਰਾ ਸਿੰਘ ਲੋਹੀਆਂ, ਸ. ਬਲਦੇਵ ਸਿੰਘ ਕਲਿਆਣ, ਸ. ਸੂਬਾ ਸਿੰਘ ਡੱਬਵਾਲਾ, ਸ. ਸੁਖਵੰਤ ਸਿੰਘ ਮਮਡੋਟ, ਸ. ਦਰਸ਼ਨ ਸਿੰਘ ਸ਼ੇਰਖਾਂ, ਸ. ਅਮਰੀਕ ਸਿੰਘ ਵਿਛੋਆ, ਸ. ਕੁਲਦੀਪ ਸਿੰਘ ਨਸੂਪੁਰ, ਸ. ਦਿਦਾਰ ਸਿੰਘ ਭੱਟੀ, ਸ. ਸੁਰਿੰਦਰ  ਸਿੰਘ, ਸ. ਗੁਰਦੀਪ ਸਿੰਘ ਭਨੋਖੇੜੀ, ਸ. ਸੁਰਜੀਤ ਸਿੰਘ ਗੜੀ, ਸ. ਕੁਲਦੀਪ ਸਿਮਘ ਭੋਗਲ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਮੈਂਬਰ ਸ. ਪ੍ਰਮਜੀਤ ਸਿੰਘ ਚੰਡੋਕ, ਸਿੱਖ ਸਟੂਡੈਂਟਸ ਫਡਰੈਸ਼ਨ ਦੇ ਪ੍ਰਧਾਨ ਸ. ਗੁਰਚਰਨ ਸਿੰਘ ਗਰੇਵਾਲ, ਸਿੱਖ ਸਟੂਡੈਂਟਸ ਫਡਰੇਸ਼ਨ ਮਹਿਤਾ ਦੇ ਪ੍ਰਧਾਨ ਸ. ਪ੍ਰਮਜੀਤ ਸਿੰਘ ਖਾਲਸਾ, ਦਿੱਲੀ ਪ੍ਰਦੇਸ਼ ਅਕਾਲੀ ਦਲ (ਬ) ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ, ਕੌਮੀ ਮੀਤ ਪ੍ਰਧਾਨ ਓਂਕਾਰ ਸਿੰਘ ਥਾਪਰ, ਜਨਰਲ ਸਕੱਤਰ ਜਥੇ. ਅਵਤਾਰ ਸਿੰਘ ਹਿੱਤ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕੁਲਮੋਹਣ ਸਿੰਘ, ਸ. ਰਵਿੰਦਰ ਸਿੰਘ ਖੁਰਾਨਾ, ਸ. ਸਨਤਾਮ ਸਿੰਘ ਔਲਖ, ਸ. ਤੇਜਪਾਲ ਸਿੰਘ, ਸ. ਰਜਿੰਦਰ ਸਿੰਘ ਰਾਜਵੰਸ਼ੀ, ਸ. ਹਰਵਿੰਦਰ ਸਿੰਘ ਕੇ.ਪੀ., ਸ. ਵਸ਼ਿੰਦਰ ਸਿੰਘ, ਸ. ਮਨਜੀਤ ਸਿੰਘ ਗੋਬਿੰਦਪੁਰੀ, ਸ. ਤੇਜਵੰਤ ਸਿੰਘ, ਸ. ਹਰਮਨਜੀਤ ਸਿੰਘ, ਸ. ਤਨਵੰਤ ਸਿੰਘ, ਅਮਰਜੀਤ ਸਿੰਘ ਕੌਂਸਲਰ ਭਟੀਆ, ਸ. ਸਤਪਾਲ ਸਿੰਘ ਕੌਂਸਲਰ ਲੋਹਾਰਾ, ਸ. ਜਰਨੈਲ ਸਿੰਘ ਭੋਤਨਾ, ਹਰਿਆਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇ. ਜੋਗਿੰਦਰ ਸਿੰਘ ਅਹਿਰਵਾਂ ਤੇ ਸੀਨੀਅਰ ਮੀਤ ਸ. ਤਜਿੰਦਰਪਾਲ ਸਿੰਘ ਢਿੱਲੋਂ ਤੇ ਸ. ਹਰਭਜਨ ਸਿੰਘ ਮਸਾਵਾ, ਸ. ਮਨਵਿੰਦਰਪਾਲ ਸਿੰਘ ਮੱਕੜ ਤੇ ਸ. ਭੈ ਰਾਜ ਸਿੰਘ (ਦੋਵੇਂ ਕੌਂਸਲਰ ਲੁਧਿਆਣਾ) ਸ. ਸਤਨਾਮ ਸਿੰਘ ਸੰਟੀ ਪ੍ਰੈੱਸ ਸਕੱਤਰ, ਸ. ਜਸਵਿੰਦਰ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ (ਬ) (ਲੁਧਿਆਣਾ), ਸ. ਜਸਵੰਤ ਸਿੰਘ ਬਿਲਾਸਪੁਰ, ਦਿੱਲੀ ਅਕਾਲੀ ਦਲ ਦੇ ਮੈਂਬਰ ਪ੍ਰਮਜੀਤ ਸਿੰਘ ਰਾਣਾ, ਸ. ਜਸਵੰਤ ਸਿੰਘ ਬੋਬੀ, ਸ. ਵਿਕਰਮਜੀਤ ਸਿੰਘ, ਸ. ਚਮਨ ਸਿੰਘ, ਸ. ਰਾਜਿੰਦਰ ਸਿੰਘ ਮੋਤੀ ਬਾਗ, ਪੀ. ਐਸ. ਚਿਮਨੀ, ਸ. ਭੁਪਿੰਦਰ ਸਿੰਘ ਸਾਧੂ, ਸ.  ਸੁਦੀਪ ਸਿੰਘ ਰਾਣੀ ਬਾਗ, ਸ. ਜਤਿੰਦਰ ਸਿੰਘ ਸੰਟੀ, ਸ. ਰਮਨਦੀਪ ਸਿੰਘ ਸੋਨੂੰ, ਸ. ਪਰਮਿੰਦਰ ਸਿੰਘ ਮੋਤੀ ਨਗਰ ਅਤੇ ਸ. ਕੁਲਦੀਪ ਸਿੰਘ ਸਾਹਨੀ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>