ਟਰੈਕਟਰ ਮਾਰਕੀਟ ’ਚ ਮਹਾਰਾਣੀ ਦੇ ਸਨਮਾਨ ਵਿਚ ਉਮੜਿਆ ਸੈਲਾਬ

ਪਟਿਆਲਾ – ਏਸ਼ੀਆ ’ਚ ਮਸ਼ਹੂਰ ਗੁਰੂ ਤੇਗ ਬਹਾਦਰ ਟਰੈਕਟਰ ਮਾਰਕੀਟ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਸਨਮਾਨ ਸਮਾਰੋਹ ਇਕ ਵੱਡੀ ਚੋਣ ਰੈਲੀ ਵਿਚ ਤਬਦੀਲ ਹੋ ਗਿਆ । ਇਸ ਸਮਾਰੋਹ ਦਾ ਆਯੋਜਨ ਐਸ.ਐਸ. ਬੋਰਡ ਦੇ ਸਾਬਕਾ ਮੈਂਬਰ ਕੇ.ਕੇ. ਸਹਿਗਲ ਦੇ ਵੱਲੋਂ ਕੀਤਾ ਗਿਆ ।ਵਰਨਣਯੋਗ ਹੈ ਕਿ ਪਿਛਲੇ ਸਮੇਂ ਦੇ ਵਿਚ ਉਕਤ ਮਾਰਕੀਟ ਨੂੰ ਸ਼ਹਿਰੀ ਇਲਾਕੇ ਵਿਚੋਂ ਬਾਹਰ ਤਬਦੀਲ ਕਰਵਾਉਣ ਲਈ ਮਹਾਰਾਣੀ ਪ੍ਰਨੀਤ ਕੌਰ ਨੇ ਮੋਹਰੀ ਭੂਮਿਕਾ ਨਿਭਾਈ ਸੀ, ਇਸ ਗੱਲ ਲਈ ਪੂਰੀ ਮਾਰਕੀਟ ਦੇ ਦੁਕਾਨਦਾਰ ਉਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਸਨਮਾਨਿਤ ਕਰਨਾ ਚਾਹੁੰਦੇ ਸਨ ਪਰ ਸਮੇਂ ਦੀ ਘਾਟ ਕਾਰਨ ਅਜਿਹਾ ਨਾ ਹੋ ਸਕਿਆ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਇਹ ਸਮਾਰੋਹ ਹੋਰ ਲਟਕਦਾ ਗਿਆ। ਪਰ ਅੱਜ ਜਦੋਂ ਦੁਕਾਨਦਾਰਾਂ ਨੇ ਰੁਝੇਵਿਆਂ ਵਿਚੋਂ ਕੁਝ ਸਮਾਂ ਦੇਣ ਲਈ ਜਿੱਦ ਕੀਤੀ ਤਾਂ ਮਹਾਰਾਣੀ ਪ੍ਰਨੀਤ ਕੌਰ ਉਨ੍ਹਾਂ ਦਾ ਕਹਿਣਾ ਮੋੜ ਨਾ ਸਕੀ। ਸਨਮਾਨ ਸਮਾਰੋਹ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੀ ਹਰਮਨ ਪਿਆਰੀ ਨੇਤਾ ਦੀ ਇਕ ਝਲਕ ਦੇਖਣ ਦੇ ਲਈ ਉਤਾਵਲੇ ਸਨ। ਇਸ ਮੌਕੇ ਦੁਕਾਨਦਾਰ ਐਸੋਸ਼ੀਏਸ਼ਨ ਦੇ ਵੱਲੋਂ ਫੁੱਲਾਂ ਦੇ ਹਾਰਾਂ ਲੱਦ ਦਿੱਤਾ ਗਿਆ। ਐਸੋਸੀਏਸ਼ਨ ਦੇ ਆਗੂ ਹਰਨਾਮ ਸਿੰਘ ਸੱਭਰਵਾਲ ਨੇ ਉਨ੍ਹਾਂ ਦੇ ਸਨਮਾਨ ’ਚ ਬੋਲਦਿਆਂ ਕਿਹਾ ਕਿ ਸਮੂਹ ਮਾਰਕੀਟ ਦੇ ਦੁਕਾਨਦਾਰ ਪਰਿਵਾਰਾਂ ਦੇ ਸਮੇਤ ਆਪਦੀ ਇਕ ਇਹ ਵੋਟ ਪ੍ਰਨੀਤ ਕੌਰ ਦੇ ਹੱਕ ਵਿਚ ਪਾਉਣਗੇ। ਉਨ੍ਹਾਂ ਮਹਾਰਾਣੀ ਪ੍ਰਨੀਤ ਕੌਰ ਦਾ ਮਾਰਕੀਟ ਤਬਦੀਲ ਕਰਵਾਉਣ ਦੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਾਰਕੀਟ ਵਿਚ ਅਕਾਲੀ ਉਮੀਦਵਾਰ ਚੰਦੂਮਾਜਰਾ  ਨੇ ਆਪਣੀ ਚੋਣ ਰੈਲੀ ਕੀਤੀ ਸੀ ਜਿਸ ਵਿਚ ਮੁਸ਼ਕਿਲ ਨਾਲ 50 ਵਿਅਕਤੀ ਵੀ ਨਹੀਂ ਸਨ ਪਹੁੰਚੇ ਅਤੇ ਆਪਣੇ ਮਹਿਬੂਬ ਨੇਤਾ ਦੀ ਜਿੱਤ ਦੇ ਲਈ ਉਹ ਤਨ, ਮਨ, ਧਨ ਨਾਲ ਲੱਗੇ ਹੋਏ ਹਨ। ਇਸ ਮੌਕੇ ਕਾਂਗਰਸ ਆਗੂ ਸੰਜੀਵ ਗਰਗ, ਮਨਮੋਹਨ ਅਰੌੜਾ, ਹਰਪ੍ਰੀਤ ਰਿੰਕੂ, ਤੇਜਿੰਦਰ ਸੋਢੀ, ਅਰਵਿੰਦਰਪਾਲ ਸਿੰਘ ਬੱਬੂ, ਧਰਮਪਾਲ ਸਿੰਘ ਸਹਿਗਲ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>