ਖਬਰਾਂ ਦੀ ਭੰਨਤੋੜ – 05-38

-ਓਬਾਮਾ ਨੇ ਇਤਿਹਾਸ ਰਚਿਆ
*ਜਿਸ ਵਿਚ ਹਾਊਸ ਤੇ ਸੈਨੇਟ ਨੂੰ ਵੀ ਹੂੰਝਾ ਫੇਰ ਦਿੱਤਾ

-ਈਰਾਨ ਨੂੰ ਪ੍ਰਮਾਣੂ ਉਰਜਾ ਵਿਕਸਿਤ ਕਰਨ ਦਾ ਪੂਰਾ ਹੱਕ-ਪ੍ਰਣਬ
*ਪਹਿਲਾਂ ਆਪਣੀ ਪ੍ਰਮਾਣੂ ਉਰਜਾ ਤਾਂ ਚਾਲੂ ਕਰ ਲਵੋ

-ਯੁਕ੍ਰੇਨ ਵਿੱਚ 19 ਗੈ਼ਰ ਕਾਨੂੰਨੀ ਭਾਰਤੀ ਫਵੇ
*ਇਹ ਸਭ ਰੋਟੀ ਦਾ ਚਕੱਰ ਹੈ

-ਆਈਐਮਐਫ਼ ਨੂੰ ਸਰਮਾਏ ਦੀ ਲੋੜ-ਬਰਾਊਨ
*ਆਈਐਮਐਫ਼ ਹੀ ਨਹੀਂ ਸਗੋਂ ਸਾਰੀ ਦੁਨੀਆਂ ਨੂੰ ਸਰਮਾਏ ਦੀ ਲੋੜ ਹੈ

-ਕੋਟਲਾ ਟੈਸਟ ਰਿਹਾ ਬੇ ਨਤੀਜਾ
*ਚਲੋਂ ਚੌਥੇ ‘ਚ ਕੋਈ ਨਤੀਜਾ ਨਿਕਲ ਆਊ

-ਪਾਸਵਾਨ ਵਾਲ ਵਾਲ ਬਚੇ
*ਜਾਕੋ ਰਾਖੇ ਸਾਈਆਂ …

-ਪਾਸਵਾਨ ਆਪਣੇ ਸੁਰੱਖਿਆ ਪ੍ਰਬੰਧਾਂ ਤੋਂ ਖ਼ਫ਼ਾ
*ਇਹ ਨਹੀਂ ਕਹਿੰਦੇ ਬਚ ਗਏ ਨਹੀਂ ਤਾਂ…

-ਆਪਣੀ ਧਰਤੀ ਤੋਂ ਹਿੰਸਾ ਦੀ ਇਜਾਜ਼ਤ ਨਹੀਂ
*ਦੂਜਿਆਂ ਦੀ ਧਰਤੀ ‘ਤੇ ਬੰਬ ਧਮਾਕੇ ਕਰਾਵਾਂਗੇ

-ਵਿਦੇਸ਼ੀ ਲਾਅ ਕੰਪਨੀਆਂ ਭਾਰਤ ਆ ਸਕਦੀਆਂ ਨੇ
*ਇਸਤੋਂ ਲੱਗਦੈ ਕਿ ਭਾਰਤੀ ਲਾਅ ਕੰਪਨੀਆਂ ਨਿਕੰਮੀਆਂ ਹੋ ਗਈਆਂ ਨੇ

-ਬ੍ਰਿਟੇਨ ਵਾਸੀ ਹੋਏ ਭਾਰਤ ਮਸਾਲਿਆਂ ਦੇ ਦੀਵਾਨੇ
*ਈਸਟ ਇੰਡੀਆ ਕੰਪਨੀ ਦੀ ਇਹੀ ਦੀਵਾਨਗੀ ਹੀ ਉਨ੍ਹਾਂ ਨੂੰ ਭਾਰਤ ਦੇ ਹੁਕਮਰਾਨ ਬਣਾ ਗਈ ਸੀ।

-ਭਿੰਡੀ ਦਾ ਬੂਟਾ 16 ਫੁੱਟ ਉੱਚਾ
*ਜੇ ਥੋੜ੍ਹਾਂ ਹੋਰ ਵੱਡਾ ਹੋ ਜਾਂਦਾ ਤਾਂ ਭਿੰਡੀਆਂ ਹੈਲੀਕਾਪਟਰ ਰਾਹੀਂ ਤੋੜਣੀਆਂ ਪੈਣੀ ਸਨ

-ਓਸਾਮਾ ਦੇ ਬੇਟੇ ਨੇ ਸਪੇਨ ‘ਚ ਮੰਗੀ ਰਾਜਸੀ ਪਨਾਹ
*ਇਹ ਤਾਂ ਨਵੀਂ ਗੱਲ ਹੀ ਸੁਣ ਲਈ

-ਕਸ਼ਮੀਰ ਬਾਰੇ ਦਖ਼ਲ ਨਹੀਂ ਦੇਵੇਗਾ ਯੁਨੈ-ਮੂਨ
*ਭਾਵੇਂ ਉਹ ਆਪਣੇ ਲੜਦੇ ਮਰਦੇ ਰਹਿਣ

-ਕਾਰਲਾ ਬਰੂਨੀ ਬਣੀ ਕੂਲੇਸਟ ਪਰਸਨ ਆਫ਼ ਦ ਅਰਥ
*ਤਾਈਉਂ ਅਮਰੀਕਾ ‘ਚ ਵੀ ਠੰਡ ਵੱਧ ਗਈ ਹੈ

-ਵਿਗਿਆਨੀਆਂ ਨੇ ਈਜਾਦ ਕੀਤਾ ਨੀਲਾ ਗੁਲਾਬ
*ਹੁਣ ਇਸਨੂੰ ਗੁਲਾਬ ਦਾ ਫੁੱਲ ਨਹੀਂ ਸਗੋਂ ਨੀਲੋ ਨਾਮ ਦੇਣਾ ਪਵੇਗਾ

-ਐਨਆਰਆਈ ਰਿਕਸਿ਼ਆਂ ਅਤੇ ਬੱਘੀ ‘ਤੇ ਲੜਕੀ ਨੂੰ ਵਿਆਹੁਣ ਪਹੁੰਚੇ
*ਲੜਕੀ ਵੀ ਸੋਚਦੀ ਹੋਣੀ ਹੈ ਕਿ ਉਹ ਰਿਕਸਿ਼ਆਂ ਵਾਲੀ ਐਲਬੰਮ ਕਿਵੇਂ ਸਹੇਲੀਆਂ ਨੂੰ ਵਿਖਾਇਆ ਕਰੇਗੀ

-ਮਿੰਟਾਂ ‘ਚ ਹੀ ਸਿਰ ਦੇ ਵਾਲ ਗਿਣ ਲਵੇਗਾ-ਸਕੈਨਰ
*ਗੰਜਿਆਂ ਦੇ ਤਾਂ ਅਸੀਂ ਵੀ ਸਕਿੰਟਾਂ ‘ਚ ਗਿਣ ਸਕਦੇ ਹਾਂ। “ਸਿਫਰ”

-ਬਾਂਡ ਸੀਰੀਜ਼ ਦੀ ਫਿ਼ਲਮ ਨੇ ਕੀਤਾ ਰਿਕਾਰਡ ਤੋੜ ਵਪਾਰ
*ਹੁਣ ਇਹ ਤੋੜ ਫੋੜ ਦੀਆਂ ਗੱਲਾਂ ਛੱਡੋ ਕੋਈ ਕੰਮ ਦੀ ਗੱਲ ਕਰੋ

-ਦੋਸਤਾਨਾ ‘ਚ ਆਈਟਮ ਗੀਤ ਕਰੇਗੀ ਸਿ਼ਲਪਾ
*ਕਿਉਂ ਪਹਿਲਾਂ ਕਿਸੇ ਫਿਲਮ ਵਿਚ ਨਹੀਂ ਕੀਤਾ?

-ਪ੍ਰੀਤੀ  ਜਿ਼ੰਟਾ ਦੀ ਅਦਾਕਾਰੀ ਦੀਆਂ ਹੋਈਆਂ ਸਿਫ਼ਤਾਂ
*ਚਲੋਂ ਇਸੇ ਬਹਾਨੇ ਅਦਾਕਾਰੀ ਤਾਂ ਕਰਨ ਲੱਗੇਗੀ

-ਵਖਰੀ ਕਿਸਮ ਦੇ ਕਿਰਦਾਰ ਨਿਭਾਉਣ ਦਾ ਇਛੁੱਕ ਸੰਜੈ
*ਫਿਰ ਬੁੱਢੇ ਵਾਰੇ ਬੱਚੇ ਦਾ ਰੋਲ ਕਰ ਲਵੇ।

-ਚੰਦਰਯਾਨ-1 ਨੇ ਧਰਤੀ ਦੀਆਂ ਤਸਵੀਰਾਂ ਭੇਜੀਆਂ
*ਚਲੋ ਇਹ ਤਾਂ ਪਤਾ ਚਲਿਆ ਕਿ ਕੈਮਰੇ ਠੀਕ ਨੇ

-ਓਬਾਮਾ ਦੀ ਜਿੱਤ ਅਤੇ ਆਮ ਲੋਕਾਂ ਦੀ ਸੋਚ
*2009 ਵਿਚ ਵੇਖਣ ਨੂੰ ਮਿਲੇਗੀ

-ਸਿ਼ਵਸੈਨਾ ਸਾਧਣੀ ਦੀ ਹਿਮਾਇਤ ‘ਚ ਆਈ
*ਸਿੱਧਾ ਕਹੋ ਧਮਾਕੇ ਕਰਾਉਣ ਵਾਲਿਆਂ ਦੀ ਹਿਮਾਇਤ ‘ਚ ਆਈ

-ਮੁਸ਼ਰੱਫ਼ ਦੀ ਸਿਆਸਤ ‘ਚ ਵਾਪਸੀ ਨੂੰ ਲੱਗਾ ਝਟਕਾ
*ਜਿਹਨੂੰ ਗੱਦੀਉਂ ਲਾਹੇ ਨਿਚੋੜ ਸੁਟਿਆ ਹੋਵੇ, ਉਸਨੂੰ ਝਟਕਿਆਂ ਦਾ ਕੀ ਡਰ

-ਪਾਈਪ ਲਾਈਨ ਮਸਲਾ ਸੁਲਝਾਉਣ ਲਈ ਭਾਰਤ ਵਲੋਂ ਯਤਨ ਸ਼ੁਰੂ
*ਨਤੀਜਾ ਭਾਵੇਂ ਕੁਝ ਵੀ ਨਾ ਨਿਕਲੇ

-ਸੱਦਾਮ ਦੀ ਬੇੜੀ  ਵਿਕਰੀ ਲਈ ਤਿਆਰ
*ਜੋ ਮਰਜ਼ੀ ਕਰੋ ਉਸ ਵਿਚਾਰੇ ਨੇ ਕਿਹੜਾ ਵੇਖਣਾ ਹੈ

-ਸਾਰਾ ਪਾਲਿਨ ਹੋਈ ਖੁਬਸੂਰਤ ਸ਼ਰਾਰਤ ਦਾ ਸਿ਼ਕਾਰ
*ਹੁਣ ਤਾਂ ਵਿਚਾਰੀ ਨੂੰ ਮਿਲ ਗਈ ਹੈ ਹਾਰ

-ਲਾਲੂ ਨੇ ਦਿੱਤਾ ਰਾਜ ਠਾਕਰੇ ਬਾਰੇ ਅਲਟੀਮੇਟਮ
*ਹਮਾਰ ਬਾਤ ਸੁਣ ਲਿਓ, ਨਾਹੀ ਤੋ ਹਮ ਭੀ ਤੁਹਾਰ ਖਟੀਆ ਖੜੀ ਕਰ ਦੀਏ।”

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>