ਬਾਂਡ ਸੀਰੀਜ਼ ਦੀ ਫਿ਼ਲਮ ਨੇ ਕੀਤਾ ਰਿਕਾਰਡ ਤੋੜ ਵਪਾਰ

ਸੋਨੀ ਸਟੂਡੀਓ ਦਾ ਕਹਿਣਾ ਹੈ ਕਿ ਜੇਮਸ ਬਾਂਡ 007 ਸੀਰੀਜ਼ ਦੀ ਨਵੀਂ ਫਿ਼ਲਮ ਨੇ ਰਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ ‘ਤੇ ਨਵਾਂ ਰਿਕਾਰਡ ਬਣਾਇਆ ਹੈ। ਇਸ ਫਿਲਮ ਨੇ ਬ੍ਰਿਟੇਨ ਵਿਚ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ ਪਹਿਲੇ ਹੀ ਦਿਨ 49 ਲੱਖ ਪੌਂਡ ਦਾ ਕਾਰੋਬਾਰ ਕੀਤਾ ਹੈ।

Quantum of Solace James Bond

‘ਕਵਾਂਟਮ ਆਫ਼ ਸੋਲੇਸ’ ਨਾਮ ਦੀ ਇਸ ਫਿਲਮ ਵਿਚ ਡੇਨੀਅਲ ਕ੍ਰੇਗ ਨੇ ਕੰਮ ਕੀਤਾ ਹੈ। ਇਸ ਫਿਲਮ ਨੇ “ਹੈਰੀ ਪਾਟਰ ਐਂਡ ਦ ਗਾਵਲੇਟ ਆਫ਼ ਫ਼ਾਇਰ’ ਦੇ ਓਪਨਿੰਗ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ 40 ਲੱਖ ਪੌਂਡ ਦਾ ਵਪਾਰ ਕੀਤਾ ਸੀ। ਫਿ਼ਲਮ ਰਲੀਜ਼ ਤੋਂ ਪਹਿਲਾਂ ਬੁੱਧਵਾਰ ਨੂੰ ਰਾਜਕੁਮਾਰ ਵਿਲੀਅਮ ਅਤੇ ਹੈਰੀ ਲੰਦਨ ਵਿਚ ਆਯੋਜਿਤ ਵਿਸ਼ਵ ਪ੍ਰੀਮੀਅਰ ਵਿਚ ਸ਼ਾਮਲ ਹੋਏ।

ਸਾਲ 2006 ਵਿਚ ਜੇਮਸ ਬਾਂਡ 007 ਸੀਰੀਜ਼ ਦੀ ਫਿਲਮ ‘ਕਸੀਨੋ ਰਾਇਲ’ ਨੇ ਪਹਿਲੇ ਦਿਨ ਵਿਚ 23 ਲੱਖ ਪੌਂਡ ਦਾ ਕਾਰੋਬਾਰ ਕੀਤਾ ਸੀ। ਇਹ ਫਿਲਮ 2006 ਵਿਚ ਬ੍ਰਿਟੇਨ ਦੀ ਸਭ ਤੋਂ ਲੋਕਪ੍ਰਿਯ ਫਿਲਮ ਵਜੋਂ ਸਾਹਮਣੇ ਆਈ ਸੀ ਅਤੇ ਇਸਨੇ ਬ੍ਰਿਟੇਨ ਦੇ ਬਾਕਸ ਆਫਿਸ ‘ਤੇ ਪੰਜ ਕਰੋੜ ਪੌਂਡ ਦਾ ਕਾਰੋਬਾਰ ਕੀਤਾ ਸੀ। ਜਦਕਿ ਜੇਮਸ ਬਾਂਡ ਸੀਰੀਜ਼ ਦੀ ਨਵੀਂ ਫਿਲਮ ‘ਤੇ ਆਲੋਚਕਾਂ ਦੀ ਮਿਲੀਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਫਿਲਮ ਵਿਚ ਬਾਂਡ ਆਪਣੀ ਪ੍ਰੇਮਿਕਾ ਦੇ ਕਾਤਲਾਂ ਤੋਂ ਬਦਲਾ ਲੈਂਦਾ ਹੈ। ਡੇਲੀ ਟੇਲੀਗਰਾਫ਼ ਵਿਚ ਮਾਰਕ ਮੋਹਨ ਨੇ ਲਿਖਿਆ ਹੈ, “ਫਿਲਮ ਵੇਖਣ ਵਾਲਿਆਂ ਨੂੰ ਡੇਨੀਅਲ ਕ੍ਰੇਗ ਜ਼ਰੂਰ ਪ੍ਰਭਾਵਿਤ ਕਰੇਗਾ। ਉਸਦਾ ਕਿਰਦਾਰ ਜ਼ਨੂੰਨ ਨਾਲ ਭਰਿਆ ਹੋਇਆ ਹੈ ਪਰ ਕੁਝ ਡਾਇਲਾਗ ਬੋਰ ਕਰਨ ਵਾਲੇ ਹਨ।” ਟਾਈਮਜ਼ ਵਿਚ ਜੇਮਸ ਕ੍ਰਿਸਟੋਫਰ ਨੇ ਲਿਖਿਆ ਹੈ ਕਿ ਇਹ ਇਕ ਦਿਲਚਸਪ ਫਿਲਮ ਹੈ ਅਤੇ ਇਸ ਵਿਚ ਨਵੇਂ ਬਾਂਡ ਦੇ ਮੁਕਾਬਲੇ ਵਿਚ ਕੋਈ ਕੰਮ ਨਹੀਂ ਕਰ ਸਕਿਆ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>