“ਦੋਸਤਾਨਾ” ਵਿਚ ਆਈਟਮ ਗੀਤ ਪੇਸ਼ ਕਰੇਗੀ – ਸਿ਼ਲਪਾ

ਬਾਲੀਵੁੱਡ ਅਦਾਕਾਰਾ ਸਿ਼ਲਪਾ ਸ਼ੇਟੀ ਫਿਲਮ ‘ਦੋਸਤਾਨਾ’ ਵਿਚ ਆਈਟਮ ਗੀਤ ਵਿਚ ਨਜ਼ਰ ਆਵੇਗੀ। ਜਲਦੀ ਹੀ ਪ੍ਰਦਰਸਿ਼ਤ ਹੋਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਕਰਨ ਨੇ ਦਸਿਆ ‘ਕਾਫ਼ੀ ਸੋਚ ਵਿਚਾਰ ਤੋਂ ਬਾਅਦ ਸਾਡੀ ਸਿ਼ਲਪਾ ਦੇ ਨਾਮ ‘ਤੇ ਸਹਿਮਤੀ ਬਣੀ, ਕਿਉਂਕਿ ਉਸਦੀ ਕਾਇਆ ਸਭ ਤੋਂ ਚੰਗੀ ਹੈ।’

Shilpa Shetty Dostana

ਕਰਨ ਨੇ ਕਿਹਾ ਕਿ ਸ਼ੂਟਿੰਗ ਦੌਰਾਨ ਸਿ਼ਲਪਾ ਨੇ ਬੇਹਤਰੀਨ ਕੰਮ ਕੀਤਾ ਹੈ, ਪਰ ਇਸਨੂੰ ਕਾਮਯਾਬ ਬਨਾਉਣ ਲਈ ਕੋਰੀਓਗਰਾਫ਼ਰ ਵੈਭਵੀ ਮਰਚੈਂਟ ਅਤੇ ਸੰਗੀਤ ਨਿਰਦੇਸ਼ਕ ਵਿਸ਼ਾਲ ਸ਼ੇਖਰ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਮ ਦੇ ਇਸ ਆਈਟਮ ਗੀਤ ਨੂੰ ਤਰੁਣ ਮਨਸੁਖਾਨੀ ਨੇ ਲਿਖਿਆ ਹੈ। ਉਸਨੇ ਕਿਹਾ ਕਿ ਅਸੀਂ ਇਸ ਗੀਤ ਨੂੰ ਸੱਤ ਦਿਨਾਂ ਵਿਚ ਫਿਲਮਾਉਣਾ ਚਾਹੁੰਦੇ ਸਾਂ, ਪਰ ਇਸਨੂੰ ਸਿਰਫ਼ ਚਾਰ ਦਿਨਾਂ ਵਿਚ ਪੂਰਾ ਕਰ ਲਿਆ ਗਿਆ। ਜਿ਼ਕਰਯੋਗ ਹੈ ਕਿ ਆਪਣੀ ਪਸੰਦੀਦਾ ਟੀਮ ਹੋਣ ਦੀ ਵਜ੍ਹਾ ਕਰਕੇ ਸਿ਼ਲਪਾ ਇਸ ਗੀਤ ਲਈ ਉਸੇ ਵੇਲੇ ਸਹਿਮਤ ਹੋ ਗਈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>