ਪ੍ਰੀਤੀ ਜਿੰਟਾ ਦੀ ਅਦਾਕਾਰੀ ਦੀਆਂ ਹੋਈਆਂ ਸਿਫ਼ਤਾਂ

ਦੀਪਾ ਮਹਿਤਾ ਦੀ ਫਿ਼ਲਮ ‘ਹੈਵਨ ਆਨ ਅਰਥ” ਵਿਚ ਸ਼ਾਨਦਾਰ ਭੂਮਿਕਾ ਲਈ ਅਦਾਕਾਰਾ ਪ੍ਰੀਤੀ ਜਿ਼ੰਟਾ ਦੀਆਂ ਚਹੁੰ ਪਾਸੀਂ ਸਿਫ਼ਤਾਂ ਹੋ ਰਹੀਆਂ ਹਨ। ਪਰੰਤੂ ਇਸਦੇ ਨਾਲ ਹੀ ਉਸਨੂੰ ਇਸ ਫਿਲਮ ਵਿਚ ਚਪੇੜ ਖਾਣੀ ਪਈ ਸੀ। ਪ੍ਰੀਤੀ ਦਾ ਕਹਿਣਾ ਹੈ ਕਿ ਇਸ ਫਿਲਮ ਵਿਚ ਚਪੇੜ ਖਾਣੀ ਉਸਨੂੰ ਸ਼ਰਮਿੰਦਗ਼ੀ ਭਰੀ ਮਹਿਸੂਸ ਹੋਈ।

Preity Zinta

ਇਕ ਇੰਟਰਵਿਊ ਦੌਰਾਨ ਪ੍ਰੀਤੀ ਨੇ ਕਿਹਾ ਕਿ ਜਦ ਫਿਲਮ ਵਿਚ ਉਸਦੇ ਪਤੀ ਦੀ ਭੂਮਿਕਾ ਨਿਭਾ ਰਹੇ ਵੰਸ਼ ਭਾਰਦਵਾਜ ਨੇ ਇਕ ਦ੍ਰਿਸ਼ ਦੇ ਫਿਲਮਾਂਕਨ ਦੌਰਾਨ ਉਸਨੂੰ ਚਪੇੜ ਮਾਰੀ ਤਾਂ ਉਹ ਉਸਨੂੰ ਅਪਮਾਨਜਨਕ ਲੱਗੀ ਸੀ। ਇਸ ਫਿਲਮ ਵਿਚ ਪ੍ਰੀਤੀ ਜਿ਼ੰਟਾ ਨੇ ਇਕ ਘਰੇਲੂ ਹਿੰਸਾ ਦੀ ਸਿ਼ਕਾਰ ਔਰਤ ਦਾ ਕਿਰਦਾਰ ਨਿਭਾਇਆ ਹੈ। ਪਿਛਲੀ 29 ਅਕਤੂਬਰ ਨੂੰ ‘ਹੇਵਨ ਆਨ ਅਰਥ’ ਦੇ ਲਈ ਸਿ਼ਕਾਗੋ ਕੌਮਾਂਤਰੀ ਫਿਲਮ ਸਮਾਗਮ ਵਿਚ ਸਰਵਸ੍ਰੇਸ਼ਟ ਅਦਾਕਾਰਾ ਦੇ ਸਿਲਵਰ ਹਯੂਗੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰੀਤੀ ਫਿਲਮ ਵਿਚ ਆਪਣੀ ਭੂਮਿਕਾ ਨੂੰ ਚੁਣੌਤੀਪੂਰਨ ਮੰਨਦੀ ਹੈ। ਉਸਦਾ ਕਹਿਣਾ ਹੈ, “ਇਹ ਮੇਰੇ ਹੁਣ ਤੱਕ ਦੇ ਕੈਰੀਅਰ ਦੀਆਂ ਸਭ ਤੋਂ ਮੁਸ਼ਕਲ ਫਿ਼ਲਮਾਂ ਚੋਂ ਹੈ। ਇਸ ਫਿਲਮ ਨੇ ਮੈਨੂੰ ਪੂਰੀ ਤਰ੍ਹਾਂ ਪਿਘਲਾ ਦਿੱਤਾ ਹੈ। ਮੈਨੂੰ ਯਾਦ ਹੈ ਕਿ ਮੈਂ ਘਰੇਲੂ ਹਿੰਸਾ ਦੀ ਸਿ਼ਕਾਰ ਇਕ ਔਰਤ ਨੂੰ ਮਿਲੀ ਸਾਂ। ਉਸ ਔਰਤ ਨੇ ਦਸਿਆ ਕਿ ਉਸਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਮੈਨੂੰ ਬੰਦ ਕਮਰੇ ਵਿਚ ਕੁੱਟ ਲਵੇ, ਪਰ ਪੂਰੇ ਪ੍ਰਵਾਰ ਦੇ ਸਾਹਮਣੇ ਨਾ ਕੁੱਟੇ।”

ਉਸਦੇ ਅਨੁਸਾਰ ਜਦ ਤੱਕ ਉਸਨੇ ਇਹ ਫਿਲਮ ਨਹੀਂ ਸੀ ਕੀਤੀ ਤਾਂ ਉਦੋਂ ਤੱਕ ਇਸ ਗੱਲ ਦਾ ਅੰਦਾਜ਼ਨ ਨਹੀਂ ਸੀ ਕਿ ਇਹੋ ਜਿਹੇ ਹਾਲਾਤ ਕੀ ਹੁੰਦੇ ਹਨ। ਵਿਸ਼ੇ ਪ੍ਰਧਾਨ ਅਤੇ ਸੰਜੀਦਾ ਫਿਲਮਾਂ ਵੱਲ ਜਾਣ ਬਾਰੇ ਪ੍ਰੀਤੀ ਦਾ ਕਹਿਣਾ ਹੈ, “ਮੈਂ ਇਹ ਫਿਲਮ ਇਸਲਈ ਕੀਤੀ ਕਿਉਂਕਿ ਇਸਦੇ ਜ਼ਰੀਏ ਮੈਨੂੰ ਵੱਡਾ ਮੰਚ ਮਿਲ ਰਿਹਾ ਸੀ। ਇਸ ਫਿ਼ਲਮ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਅਤੇ ਇਸਨੂੰ ਲੈਕੇ ਮੈਂ ਬੇਹੱਦ ਉਤਸਾਹਿਤ ਹਾਂ।”

In ਫ਼ਿਲਮਾਂ and tagged .

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>