ਆਪਣੇ ਆਪ ਨੂੰ ਡਿਲਵਰ ਕਰਕੇ ਜੇਲ੍ਹ ਵਿਚੋਂ ਭਜਿਆ

ਜਰਮਨੀ-  ਇਕ ਕੈਦੀ ਜੋ ਕਿ ਜਰਮਨੀ ਦੀ ਜੇਲ੍ਹ ਵਿਚ ਕੈਦ ਕਟ ਰਿਹਾ ਸੀ। ਉਸਨੇ ਆਪਣੇ ਆਪ ਨੂੰ ਗੰਦੇ ਕਪੜਿਆਂ ਨਾਲ ਬਾਹਰ ਪੋਸਟ ਕਰ ਦਿਤਾ। ਉਸਦੇ ਜੇਲ੍ਹ ਵਿਚੋਂ ਭਜਣ ਦੇ ਇਸ ਤਰੀਕੇ ਤੋਂ ਜੇਲ੍ਹ ਕਰਮਚਾਰੀ ਵੀ ਕਾਇਲ ਹੋ ਗਏ। ਡਰਗ ਡੀਲਰ ਹਾਂਸ ਲੈਂਗ ਲਾਂਡਰੀ ਰੂਮ ਵਿਚ ਛਿਪ ਗਿਆ। ਉਥੇ ਉਸਨੇ ਆਪਣੇ ਆਪ ਨੂੰ ਗੰਦੇ ਕਪੜਿਆਂ ਵਾਲੇ ਇਕ ਡੱਬੇ ਵਿਚ ਬੰਦ ਕਰ ਲਿਆ। ਇਹ ਡੱਬੇ ਜੇਲ੍ਹ ਤੋਂ ਬਾਹਰ ਭੇਜੇ ਜਾਣ ਵਾਲੇ ਸਨ। ਕੁਝ ਚਿਰ ਬਾਅਦ ਇਕ ਮੇਲ ਡਲਿਵਰੀ ਕੰਪਨੀ ਦੇ ਕਰਮਚਾਰੀ ਬਾਕੀ ਸਾਰੇ ਡੱਬਿਆਂ ਦੇ ਨਾਲ ਇਸ ਡੱਬੇ ਨੂੰ ਵੀ ਲੈ ਕੇ ਚਲ ਪਏ। ਰਸਤੇ ਵਿਚ ਹਾਂਸ ਡੱਬੇ ਤੋਂ ਬਾਹਰ ਨਿਕਲਿਆ ਅਤੇ ਤਾਲਾ ਤੋੜ ਕੇ ਜੰਗਲ ਵਿਚ ਭੱਜ ਗਿਆ। ਜਦੋਂ ਗੱਡੀ ਦੇ ਡਰਾਈਵਰ ਨੂੰ ਖਾਲੀ ਡੱਬਾ ਨਜਰੀ ਪਿਆ ਤਾਂ ਉਹ ਸਾਰਾ ਮਾਜਰਾ ਸਮਝ ਗਿਆ। ਜੇਲ੍ਹ ਦੇ ਅਧਿਕਾਰੀ ਵੀ ਇਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੀਆਂ ਵਾਰਦਾਂਤਾਂ ਫਿਲਮਾਂ ਵਿਚ ਤਾਂ ਵੇਖੀਆਂ ਸਨ, ਪਰ ਅਸਲ ਜਿੰਦਗੀ ਵਿਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>