ਖਬਰਾਂ ਦੀ ਭੰਨਤੋੜ (05-40)

-ਚੋਣਾਂ ਸਮੇਂ ਸਿਰ ਹੋਣਗੀਆਂ-ਮਨਮੋਹਨ ਸਿੰਘ
*ਹਾਂ ਇਹ ਹੋ ਸਕਦੈ ਸਮਾਂ ਆਉਣ ‘ਚ ਕੁਝ ਮਹੀਨੇ ਹੋਰ ਲੱਗ ਜਾਣ

-ਇਰਾਕੀ ਕੈਬਿਨੇਟ ਵਲੋਂ ਸਮਝੌਤੇ ਨੂੰ ਮਨਜ਼ੂਰੀ
*ਅਮਰੀਕਾ ਦੇ ਡਰ ਕਰਕੇ ਦਿੱਤੀ ਗਈ

-ਯੁਰੋਜ਼ੋਨ ਵੀ ਮੰਦੀ ਦਾ ਸਿ਼ਕਾਰ
*ਸਿੱਧਾ ਕਹੋ ਸਾਰੀ ਅਰਥ ਵਿਵਸਥਾ ਹੋਈ ਹੈ ਬਿਮਾਰ

-ਅਗਵਾ ਤੇਲ ਦਾ ਜਹਾਜ਼ ਸੋਮਾਲੀਆ ਦੇ ਨਜ਼ਦੀਕ
*ਜਿਸਨੂੰ ਛੁਡਾਉਣ ਲਈ ਲਗ ਸਕਦੇ ਨੇ ਕਈ ਵੀਕ

-ਵਿਕਸਿਤ ਦੇਸ਼ਾਂ ‘ਚ ਪ੍ਰਦੂਸ਼ਣ ਵਧਿਆ
*ਕਿਉਂ ਬਾਕੀ ਦੇਸ਼ਾਂ ਨੇ ਚੁਲ੍ਹਿਆਂ ਦੀ ਥਾਏਂ ਹੀਟਰ ਬਾਲਣੇ ਸ਼ੁਰੂ ਕਰ ਦਿੱਤੇ ਨੇ

-ਮੱਛੀਆਂ ਵੀ ਚੁਣਦੀਆਂ ਨੇ ਸਰਬ ਸੰਮਤੀ ਨਾਲ ਆਪਣਾ ਲੀਡਰ
*ਕਿਉਂ ਉਨ੍ਹਾਂ ਕੋਲ ਚਲਾਉਣ ਲਈ ਕ੍ਰਿਪਾਨਾਂ ਨਹੀਂ ਹੁੰਦੀਆਂ

-ਢਾਈ ਹਜ਼ਾਰ ਦਾ ਸਮੋਸਾ
*ਕਿਉਂਕਿ ਇਸ ਵਿਚ ਭੁੱਕੀ ‘ਤੇ ਅਫ਼ੀਮ ਪਾਈ ਹੋਈ ਸੀ

-ਵਿਗਿਆਨੀ ਆਪਣਾ ਆਰਟੀਫੀਸ਼ਲ ਸੂਰਜ ਬਣਾਉਣ ਦੀ ਸੋਚਣ ਲੱਗੇ
*ਜਿਹੜਾ ਅਸਲੀ ਦੇ ਡੁੱਬਣ ਪਿਛੋਂ ਰਾਤੀਂ ਚੜ੍ਹਿਆ ਕਰੂਗਾ

-ਹੱਥਗੋਲੇ ਵਰਗਾ ਕੈਮਰਾ ਤਿਆਰ ਹੋ ਰਿਹੈ
*ਜਿਸਨੂੰ ਅਸ਼ਲੀਲ ਫਿਲਮਾਂ ਬਨਾਉਣ ਲਈ ਵਰਤਿਆ ਜਾਵੇਗਾ

-ਆਪਣੇ ਆਪ ਨੂੰ ਡਲਿਵਰ ਕਰਕੇ ਜੇਲ੍ਹ ਵਿਚੋਂ ਭੱਜਿਆ
*ਜਿਸਦਾ ਪੁਲਿਸ ਵਾਲਿਆਂ ਨੂੰ ਬਿਲਕੁਲ ਵੀ ਪਤਾ ਨਾ ਲੱਗਿਆ

-ਘੱਟੇ ਰੁਲ ਰਿਹਾ ਹੈ, ਦੰਗਾਕਾਰੀਆਂ ਲਈ ਬਣਨ ਵਾਲਾ ਕਾਨੂੰਨ
*ਕਿਉਂ ਸੰਸਦ ਵਿਚ ਦੰਗਾਕਾਰੀਆਂ ਲੀਡਰ ਬੈਠੇ ਹੋਏ ਨੇ

-ਫਾਸੀ ਦੇ ਦਿਓ- ਲੈਪਟਾਪ ਨਾਂ ਦੇਖੋ : ਸ਼ੰਕਰਾਚਾਰੀਆ
*ਲਗਦੈ ਬਾਬੇ ਦੀਆਂ ਰੰਗੀਨੀਆਂ ਦੀਆਂ ਤਸਵੀਰਾਂ ਭਰੀਆਂ ਹੋਈਆਂ ਨੇ

-ਦਰੋਗੇ ਦੀ ਅਸ਼ਲੀਲ ਸੀਡੀ ਦੀ ਭਾਰੀ ਮੰਗ
*ਹੁਣ ਜੋ ਮੂੰਹ ਲੁਕਾਉਂਦਾ ਫਿਰਦੈਂ ਪਹਿਲਾਂ ਨਾ ਆਈ ਸੰਗ

-ਕੰਮ ਨਾਲ ਸਮਝੌਤਾ ਨਹੀਂ ਕਰਦੀ – ਸੁਸ਼ਮਿਤਾ
*ਪਰ ਪੈਸੇ ਨਾਲ ਕਰ ਲੈਂਦੀ ਹੈ

-ਬੁਆਇ ਫਰੈਂਡ ਨੇ ਚੋਰੀ ਕੀਤੀ ਕੰਗਨਾ ਦੀ ਪੇਂਟਿੰਗ
*ਲਗਦੈ ਇਹ ਪੇਂਟਿੰਗ ਫਿਲਮ “ਫੈਸ਼ਨ” ਦੇ ਸੀਨ ਵਾਲੀ ਹੋਣੀ ਐ

-ਰਾਖੀ ਨਵੇਂ ਬੁਆਇ ਫਰੈਂਡ ਦੀ ਭਾਲ ‘ਚ
*ਜਿਸ ਲਈ ਛੜਿਆਂ ਨੇ ਦਰਖਾਸਤਾਂ ਭੇਜੀਆਂ

-ਕੈਟਰੀਨਾ ਖੁਸ਼ ਹੈ
*ਕਿਉਂ ਕੋਈ ਹੋਰ ਮਿਲ ਗਯਾ

-ਦੀਪਿਕਾ ਫਿਲਮ ਨਿਰਮਾਣ ਦੀਆਂ ਤਿਆਰੀਆਂ ‘ਚ
*ਕਿਉਂ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ

-ਨੇਹਾ ਨੂੰ ਸ਼ਾਦੀ ਤੋਂ ਵਧੇਰੇ ਕੈਰੀਅਰ ਪਿਆਰਾ
*ਇਹ ਪ੍ਰਸਿੱਧੀ ਚੀਜ਼ ਹੀ ਐਸੀ ਹੈ

-ਅਨਿਲ ਇਕ ਵਖਰੇ ਰੋਲ ਵਿਚ
*ਪਰ ਐਕਟਿੰਗ ਪੁਰਾਣੇ ਢੰਗ ਨਾਲ ਹੀ ਕਰੇਗਾ

-ਮਹਿੰਦੀ ਲਗਵਾਓ, ਵੋਟ ਦੇਵੋ
*ਕੀ ਇਹੀ ਸਿਲਸਿਲਾ ਜਿੱਤ ਬਾਅਦ ਵੀ ਜਾਰੀ ਰਹੇਗਾ?

-ਦਇਆ ਨੰਦ ਰਾਜਭਵਨ ‘ਚ ਨਹੀਂ ਸੀ ਠਹਿਰਿਆ-ਸਿਨਹਾ
*ਉਹ ਤਾਂ ਸਾਥੋਂ ਬੰਬ ਬਨਾਉਣ ਦੀ ਟ੍ਰੇਨਿੰਗ ਲੈਣ ਆਇਆ ਸੀ

-ਅਦਾਲਤ ਨੇ ਰਾਜ ਠਾਕਰੇ ਦੀ ਅਰਜ਼ੀ ਠੁਕਰਾਈ
*ਜੋ ਰਾਜ ਠਾਕਰੇ ਨੂੰ ਰਾਸ ਨਾ ਆਈ

-ਨਟਵਰ ਸਿੰਘ ਬਸਪਾ ਚੋਂ ਬਾਹਰ
*ਜਿਸ ਤੇ ਭਾਜਪਾ ਨੂੰ ਆ ਰਿਹਾ ਹੈ ਪਿਆਰ

-ਗਰੀਬਾਂ ਨੂੰ ਮਿਲਣਗੇ ਘੱਟ ਕੀਮਤ ‘ਤੇ ਫਲੈਟ-ਕੰਵਲਜੀਤ
*ਪਰ ਇਸ ਲਈ ਲੀਡਰਾਂ ਨੂੰ ਭੇਟਾ ਚੜ੍ਹਾਉਣੀ ਪਵੇਗੀ

-ਭਾਜਪਾ ਦੇ ਤਿੰਨ ਸਾਂਸਦ ਨੋਟ ਕਾਂਡ ਦੇ ਘੇਰੇ ‘ਚ
*ਬਾਕੀ ਬੈਠੇ ਨੇ ਦਯਾਨੰਦ ਸਾਧ ਦੇ ਡੇਰੇ ‘ਚ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>