ਕੈਟਰੀਨਾ ਖੁਸ਼ ਹੈ

Katrina Kaifਕੈਟਰੀਨਾ ਨੂੰ ਇਨ੍ਹੀਂ ਦਿਨੀਂ ਬਾਕਸ ਆਫਿ਼ਸ ਦੀ ਲੱਕੀ ਲੇਡੀ ਕਿਹਾ ਜਾ ਰਿਹਾ ਹੈ। ਹੋਵੇ ਵੀ ਕਿਉਂ ਨਾ, ਉਸਦੀਆਂ ਪਿਛਲੀਆਂ ਫਿਲਮਾਂ ਸਿਲਸਿਲੇਵਾਰ ਹਿਟ ਰਹੀਆਂ ਹਨ। ਇੰਨੀਆਂ ਹਿਟ ਫਿਲਮਾਂ ਮਿਲਣ ਤੋਂ ਬਾਅਦ ਕਦੀ ਕਦੀ ਕੈਟਰੀਨਾ ਨੂੰ ਲਗਦਾ ਹੈ ਕਿ ਇਹ ਉਸਦੇ ਲਈ ਬਾਲੀਵੁੱਡ ਦੀ ਕਿਸੇ ਫਿਲਮ ਵਾਂਗ ਸਪਨਾ ਸੱਚਾ ਹੋਣ ਜਿਹੀ ਗੱਲ ਹੈ। ਉਸਦਾ ਕਹਿਣਾ ਹੈ ਕਿ ਚਾਰ ਸਾਲ ਪਹਿਲਾਂ ਜੇਕਰ ਕੋਈ ਮੇਰੇ ਬਾਰੇ ਵਿਚ ਅਜਿਹੀ ਭਵਿੱਖਬਾਣੀ ਕਰਦਾ ਤਾਂ ਮੈਂ ਉਸਨੂੰ ਝੂਠਾ ਠਹਿਰਾਉਂਦੀ, ਪਰ ਹੁਣ ਹਾਲਾਤ ਬਿਲਕੁਲ ਵੱਖ ਹਨ। ਇਹ ਮੇਰੇ ਲਈ ਸਪਨਾ ਪੂਰਾ ਹੋਣ ਜਿਹਾ ਹੈ।
ਕੈਟਰੀਨਾ ਓਵਰਸੀਜ਼ ਫਿਲਮਾਂ ਦੇ ਲਈ ਆਪਣੇ ਆਪ ਨੂੰ ਚੰਗੀ ਆਪਸ਼ਨ ਮੰਨਦੀ ਹੈ। ਉਹ ਇਸ ਲਈ  ਕਿ ਉਸਦਾ ਪਾਲਣ ਪੋਸ਼ਣ ਉਸੇ ਮਾਹੌਲ ਵਿਚ ਹੋਇਆ ਹੈ। ਮਾਂ ਬੋਲੀ ਅੰਗ੍ਰੇਜ਼ੀ ਹੋਣ ਉਹ ਇਸ ਲਈ ਪ੍ਰਾਪਤੀ ਮੰਨਦੀ ਹੈ। ਵਿਦੇਸ਼ੀ ਸਟੂਡੀਓਜ਼ ਦੇ ਨਾਲ ਟਾਈਅੱਪ ਹੋਣਾ ਕੈਟਰੀਨਾ ਚੰਗਾ ਯਤਨ ਸਮਝਦੀ ਹੈ। ਸਕਰੀਨ ‘ਤੇ ਇਕ ਖੁਸ਼ ਮਿਜਾਜ਼ ਐਨਆਰਆਈ ਲੜਕੀ ਵਾਂਗ ਦਿਸਣ ਵਾਲੀ ਕੈਟਰੀਨਾ ਖੁਸ਼ ਹੈ ਕਿ ਇਸ ਵੇਲੇ ਉਸਦੇ ਕੋਲ ਵੱਖ ਵੱਖ ਕਿਸਮ ਦੀਆਂ ਫਿਲਮਾਂ ਹਨ। ਉਹ ਜਲਦੀ ਹੀ ਰੋਮਾਂਟਿਕ ਰੋਲਜ਼ ਵਿਚ ਨਜ਼ਰ ਆਵੇਗੀ। ਇਸ ਵੇਲੇ ਉਸਦੇ ਕੋਲ ਰਾਜਕੁਮਾਰ ਸੰਤੋਸ਼ੀ ਅਤੇ ਪ੍ਰਕਾਸ਼ ਝਾਅ ਦੀਆਂ ਬੇਨਾਮ ਫਿਲਮਾਂ ਹਨ। ਹਾਲ ਹੀ ਵਿਚ ਉਸਨੇ ਯੂਟੀਵੀ ਦੇ ਨਾਲ ਦੋ ਫਿਲਮਾਂ ਦੀ ਇਕ ਡੀਲ ਸਾਈਨ ਕੀਤੀ ਹੈ, ਅਜਿਹਾ ਕਰਨ ਤੋਂ ਬਾਅਦ ਅਗਲੇ ਦੋ ਸਾਲਾਂ ਤੱਕ ਕੈਟਰੀਨਾ ਦੇ ਕੋਲ ਡੇਟਸ ਫੁੱਲ ਹਨ। ਪਰ ਤਬਦੀਲੀ ਦੇ ਲਈ ਉਹ ਇਸ ਦੌਰਾਨ ਵੀ ਤਿਆਰ ਰਹੇਗੀ ਅਤੇ ਵੱਖਰੀ ਕਿਸਮ ਫਿਲਮਾਂ ਦੇ ਲਈ ਹਾਜ਼ਰ ਰਹੇਗੀ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>