ਐਸਐਚਓ ਦਾ ਪੁੱਤਰ ਦੇਹ ਵਪਾਰ ਦੇ ਧੰਦੇ ਵਿਚ ਗ੍ਰਿਫਤਾਰ

ਫਿਲੌਰ- ਸੋਮਵਾਰ ਦੀ ਰਾਤ ਨੂੰ ਦੇਹ ਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕਰਦੇ ਹੋਏ ਫਿਲੌਰ ਪੁਲਿਸ ਨੇ ਇਕ ਐਸਐਚਓ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਦਸਿਆ ਜਾਂਦਾ ਹੈ ਕਿ ਅਰੋਪੀ ਅਮੀਰਜਾਦਿਆਂ ਦੀਆਂ ਵਡੀਆਂ ਪਾਰਟੀਆਂ ਵਿਚ ਅਸ਼ਲੀਲ ਕੈਬਰੇ ਡਾਨਸ ਵਿਖਾਉਣ ਦਾ ਪ੍ਰਬੰਧ ਕਰਦਾ ਸੀ ਅਤੇ ਰਾਤ ਦੇ ਸਮੇ ਲੜਕੀਆਂ ਨੂੰ ਗਾਹਕਾਂ ਅੱਗੇ ਪਰੋਸਦਾ ਵੀ ਸੀ। ਅਰੋਪੀ ਕੋਲੋਂ ਪੁਲਿਸ ਨੇ ਦੋ ਲੜਕੀਆਂ ਬਰਾਮਦ ਕੀਤੀਆਂ ਹਨ। ਇੰਸਪੈਕਟਰ ਸਤੀਸ਼ ਮਲਹੋਤਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਲੰਬੇ ਸਮੇ ਤੋਂ ਇਸ ਗਿਰੋਹ ਦੀ ਤਲਾਸ਼ ਸੀ। ਇਸਦੇ ਲਈ ਉਨ੍ਹਾਂ ਨੇ ਇਕ ਸਪੈਸ਼ਲ ਪੁਲਿਸ ਟੀਮ ਦਾ ਪ੍ਰਬੰਧ ਕੀਤਾ ਹੋਇਆ ਸੀ। ਸੋਮਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਗਿਰੋਹ ਦਾ ਸਰਗਨਾ ਰਾਜਨ ਜਿਸਦਾ ਪਿਤਾ ਦੇਹਰਦੂਨ ਪੁਲਿਸ ਵਿਚ ਐਸਐਚਓ ਤੇ ਜੀਜਾ ਹਿਮਾਚਲ ਪੁਲਿਸ ਵਿਚ ਚੌਂਕੀ ਇੰਚਾਰਜ ਹੈ, ਲੜਕੀਆਂ ਦੀ ਸਪਲਾਈ ਕਰਨ ਲਈ ਜਾ ਰਿਹਾ ਹੈ। ਇਸ ਤੇ ਪੁਲਿਸ ਨੇ ਅਰੋਪੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ 17-18 ਸਾਲ ਦੀਆਂ ਦੋ ਲੜਕੀਆਂ ਬਰਾਮਦ ਕੀਤੀਆਂ। ਰਾਜਨ ਇਨ੍ਹਾਂ ਲੜਕੀਆਂ ਨੂੰ ਗਾਹਕ ਤੋਂ 18,000 ਰੁਪੈ ਲੈ ਕੇ ਉਸਨੂੰ ਦਸੇ ਹੋਏ ਪਤੇ ਤੇ ਛਡਣ ਜਾ ਰਿਹਾ ਸੀ। ਮਲਹੋਤਰਾ ਦਾ ਇਹ ਵੀ ਕਹਿਣਾ ਹੈ ਕਿ ਰਾਜਨ ਕੋਲ ਹਰ ਵੇਲੇ 25 ਤੋਂ 30 ਲੜਕੀਆਂ ਮੌਜੂਦ ਰਹਿੰਦੀਆਂ ਸਨ। ਜਿਨ੍ਹਾਂ ਨੂੰ ਉਹ ਸਿ਼ੰਗਾਰ ਸਿਨਮਾ ਲੁਧਿਆਣਾ ਕੋਲ ਇਕ ਅੰਟੀ ਦੀ ਮਿਲੀ ਭੁਗਤ ਨਾਲ ਠਹਿਰਾਂਉਦਾ ਸੀ। ਇਨ੍ਹਾਂ ਲੜਕੀਆਂ ਨੂੰ ਰਾਜਨ ਦਿਲੀ ਪੰਜਾਬ ਤੇ ਨੇਪਾਲ ਤੋਂ ਮੋਟੀ ਰਕਮ ਦੇਕੇ ਲਿਆਂਉਦਾ ਸੀ। ਇਥੇ ਉਹ ਇਕ ਰਾਤ ਦਾ 10,000 ਰੁਪੈ ਪ੍ਰਤੀ ਵਿਅਕਤੀ ਵਸੂਲ ਕਰਦਾ ਸੀ। ਇਸ ਗਿਰੋਹ ਦੇ ਫੜੇ ਜਾਣ ਨਾਲ ਹੋਰ ਅਮੀਰਜਾਦਿਆਂ ਦੇ ਚਿਹਰੇ ਵੀ ਨੰਗੇ ਹੋ ਜਾਣਗੇ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>