ਖ਼ਬਰਾਂ ਦੀ ਭੰਨਤੋੜ (05-45)

-ਯੂਪੀ ‘ਚ ਵਿਧਾਇਕ ਨੇ ਇੰਜੀਨੀਅਰ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ
*ਇਹ ਹੈ ਭਾਰਤ ਦਾ ਲੋਕਤੰਤਰ

-ਸੋਨੀਆ ਨੇ ਵੀ ਪਾਕਿ ਨੂੰ ਦਿੱਤੀ ਸਖ਼ਤ ਚਿਤਾਵਨੀ
*ਪਰ ਪਾਕਿਸਤਾਨ ‘ਤੇ ਇਸਦਾ ਕੋਈ ਅਸਰ ਨਾ ਹੋਇਆ

-ਅਮਰੀਕਾ ਅਫ਼ਗਾਨਿਸਤਾਨ ‘ਚ ਫੋਜਾਂ ਦੀ ਗਿਣਤੀ ਵਧਾਏਗਾ
*ਜਿਸਦਾ ਖਰਚਾ ਆਮ ਅਮਰੀਕਨਾਂ ਦੇ ਸਿਰ ਪਾਵੇਗਾ

-ਲੋਕਸਭਾ ਚੋਣਾਂ ਦੇ ਮਿਸ਼ਨ 2009 ਵਿਚ ਰੁਝੀ ਭਾਜਪਾ
*ਇਹ ਤਾਂ ਮਿਸ਼ਨ ਇੰਪਾਸੀਬਲ ਲਗਦਾ ਹੈ

-ਕਾਂਗਰਸ ਦੀ ਸਿਆਸਤ ਗਰਮਾਉਣ ਦੇ ਆਸਾਰ ਬਣਨ ਲੱਗੇ
*ਜਿਸ ਦੌਰਾਨ ਭੱਠਲ ਅਤੇ ਕੈਪਟਨ ਦੇ ਗਰਮਾ ਗਰਮ ਬਿਆਨ ਪੜ੍ਹਨ ਨੂੰ ਮਿਲਣਗੇ

-ਸ਼ਕਤੀਸ਼ਾਲੀ ਲੋਕਾਂ ਦੀ ਸੂਚੀ ਵਿੱਚ ਓਬਾਮਾ ਪਹਿਲੇ ਨੰਬਰ ‘ਤੇ
*ਇਹ ਤਾਂ ਅਹੁਦਾ ਸੰਭਾਲਣ ਤੋਂ ਬਾਅਦ ਹੀ ਪਤਾ ਚਲੂ

-ਐਸਜੀਪੀਸੀ ਅਤੇ ਅਕਾਲੀ ਦਲ ਦੇ ਪ੍ਰਧਾਨ ਅਸਤੀਪ਼ਾ ਦੇਣ-ਸਰਨਾ
*ਇੰਜ ਕਹਿ ਰਹੇ ਨੇ ਜਿਵੇਂ ਇਨ੍ਹਾਂ ਦੇ ਕਹਿਣ ‘ਤੇ ਹੀ ਉਨ੍ਹਾਂ ਦੇ ਅਸਤੀਫਾ ਦੇ ਦੇਣਾ ਹੈ

-ਜੰਗ ਵਿਚ ਪਾਕਿ ਦਾ ਸਾਥ ਦੇਣਗੇ ਫਿਦਾਈਨ ਦਸਤੇ
*ਕਿਉਂਕਿ ਦਿੱਤੀ ਗਈ ਸਿਖਲਾਈ ਦਾ ਮੁੱਲ ਜੋ ਤਾਰਨਾ ਹੈ

-ਗੋਆ ਬੀਚ ‘ਤੇ ਨਹੀਂ ਹੋਵੇਗੀ ਪਾਰਟੀ
*ਕਿਉਂਕਿ ਅੱਜ ਕੱਲ ਬੀਚ ‘ਤੇ ਠੰਡ ਕਾਫ਼ੀ ਪੈ ਰਹੀ ਹੈ

-ਕੀ ਹਮਲੇ ਦੀਆਂ ਤਿਆਰੀਆਂ ਕਰ ਰਹੀ ਹੈ ਪਾਕਿ ਏਅਰਫੋਰਸ
*ਸਾਨੂੰ ਕੀ ਪਤਾ, ਜ਼ਰਦਾਰੀ ਨੂੰ ਫੋਨ ਕਰਕੇ ਕਿਉਂ ਨਹੀਂ ਪੁੱਛ ਲੈਂਦੇ

-ਹੁਣ ਐਨਕ ਦੀ ਲੋੜ ਨਹੀਂ
*ਕਿਉਂਕਿ ਹੁਣ ਲੇਜ਼ਰ ਸਰਜਰੀ ਦਾ ਜ਼ਮਾਨਾ ਹੈ

-ਟੋਇਟਾ ਕਰ ਸਕਦੀ ਹੈ ਘਾਟੇ ਦਾ ਐਲਾਨ
*ਇਸ ਵਿਚ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ

-ਕੁੱਤੇ ਦੀ ਸ਼ਹਾਦਤ ‘ਤੇ ਬਣਾਇਆ ਕਬਰਿਸਤਾਨ
*ਕਿਉਂਕਿ ਹੁਣ ਵਫਾਦਾਰੀ ਵਿਚ ਫੇਲ੍ਹ ਹੋ ਗਿਐ ਇਨਸਾਨ

-ਦੋ ਅਰਬ ਖਰਚਕੇ ਵੀ ਚੀਤਿਆਂ ਨੂੰ ਬਚਾਉਣ ‘ਚ ਨਾਕਾਮ
*ਹੁਣ ਆਪ ਖਾਈਏ ਕਿ ਇਨ੍ਹਾਂ ਚੀਤਿਆਂ ਨੂੰ ਬਚਾਈਏ

-ਇਕ ਮਾਂ ਜਿਸਨੇ ਜਨਮੇ 18 ਬੱਚੇ
*ਇਕੱਠੇ ਕਿ ਵਾਰੋ ਵਾਰੀ

-ਲੜਕੀ ਨੇ ਆਪਣੀ ਹੀ ਪੋਰਨ ਫਿਲਮ ਅਪਲੋਢ ਕਰਕੇ ਇੰਟਰਨੈੱਟ ‘ਤੇ ਪਾਈ
*ਅਸ਼ਲੀਲਤਾ ਦੀ ਇਹ ਕੇਹੀ ਹਨ੍ਹੇਰੀ ਹੈ ਆਈ?

-ਸਮੀਖਿਅਕਾਂ ਨੇ ਮੇਰੇ ਕੰਮ ਨੂੰ ਵਧੇਰੇ ਪਸੰਦ ਕੀਤਾ-ਕੰਗਨਾ
*ਜੇ ਕੋਈ ਨਿਰਮਾਤਾ ਨਿਰਦੇਸ਼ਕ ਕਰਦਾ ਤਾਂ ਹੋਰ ਫਿਲਮ ਮਿਲ ਜਾਣੀ ਸੀ

-ਸ਼ਾਹਰੁੱਖ ਅਤੇ ਆਮਿਰ ਦੀ ਸਟਾਰ-ਵਾਰ
*ਇਹ ਤਾਂ ਕਰ ਰਹੇ ਨੇ ਦੋਵੇਂ ਆਪੋ ਆਪਣੀਆਂ ਫਿਲਮਾਂ ਦਾ ਪ੍ਰਚਾਰ

-ਅਨੁਸ਼ਕਾ ਚਾਹੁੰਦੀ ਹੈ ਸੂਰੀ ਵਰਗਾ ਡਰੀਮ ਬੁਆਇ
*ਇਹ ਤਾਂ ਪਹਿਲੀ ਫਿਲਮ ਕਰਦੇ ਹੀ ਬੁਆਇ ਫਰੈਂਡ ਲੱਭਣ ਲੱਗ ਪਈ

-ਰਾਖੀ ਸਾਵੰਤ ਨੂੰ ਸਿਆਸਤ ਤੋਂ ਗੁਰੇਜ਼ ਨਹੀਂ
*ਜੇਕਰ ਸਿਆਸਤ ਵਿਚ ਵੀ ਗਲੈਮਰ ਹੋਵੇ ਤਾਂ

-ਪ੍ਰਿਯੰਕਾ ਦਾ ਕਹਿਣਾ ਹੈ ਕਿ ਨਵਾਂ ਸਾਲ ਉਸ ਲਈ ਲੱਕੀ ਰਹੇਗਾ
*ਇਹ ਤਾਂ ਆਉਣ ਵਾਲਾ ਸਾਲ ਹੀ ਦਸੇਗਾ

-ਸਿਨੇਮਾ ਹਾਲ ‘ਚ ਫਿਲਮ ਵੇਖਣੀ ਪਸੰਦ ਕਰਦੀ ਹੈ ਮਨੀਸ਼ਾ
*ਕਿਉਂਕਿ ਫਿਲਮ ਹਾਲ ਵਿਚ ਹਨ੍ਹੇਰਾ ਹੁੰਦਾ ਹੈ

-ਚੋਣਾਂ ਦੇ ਚਰਚੇ
*ਲੀਡਰਾਂ ਨੂੰ ਪੈ ਗਏ ਨਵੇਂ ਖਰਚੇ

-ਘਟਾਇਆ ਜਾ ਸਕਦੈ ਦਰਦ ਨਿਵਾਰਕ ਗੋਲੀਆਂ ਤੋਂ ਹੋਣ ਵਾਲਾ ਨੁਕਸਾਨ
*ਨਸ਼ੇ ਦੀਆਂ ਗੋਲੀਆਂ ਖਾਕੇ

-ਵੀਵੀਆਈਪੀਜ਼ ਦੇ ਰਾਖੇ ਪੰਜਾਬ ਪੁਲਿਸੀਆਂ ਦੀ ਗਿਣਤੀ ‘ਚ ਕਟੌਤੀ
*ਸਿਰਫ਼ ਵਿਰੋਧੀ ਪਾਰਟੀ ਦੇ ਵਿਧਾਇਕਾਂ ਵਿਚ ਕਟੌਤੀ ਕੀਤੀ ਜਾਵੇਗੀ

-ਐਫਬੀਆਈ ਨੇ ਮੰਨਿਆ ਇਹ ਪਾਕਿ ਸਰਕਾਰ ਦੀ ਕਰਤੂਤ
*ਪਰ ਪਾਕਿ ਸਰਕਾਰ ਹੈ ਕਿ ਮੰਨਦੀ ਹੀ ਨਹੀਂ

-ਪਾਕਿ ਹਰ ਤਰ੍ਹਾਂ ਤਿਆਰ-ਕੁਰੈਸ਼ੀ
*ਹਾਰਨ ਲਈ

-ਪਾਕਿ ਸਰਹੱਦ ‘ਤੇ ਹਿਲ ਜੁਲ ਵਧੀ
*ਜਿਸ ਕਰਕੇ ਅਮਲੀਆਂ ਨੂੰ ਨਸਿ਼ਆਂ ਦੀ ਤੋਟ ਆਉਣ ਲੱਗੀ

-ਅਤਿਵਾਦੀਆਂ ਦਾ ਸਭ ਤੋਂ ਵਧੀਆ ਟੂਲ ਗੂਗਲ ਅਰਥ
*ਜਿਸ ਤੋਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਪਰੇਸ਼ਾਨ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>