ਖ਼ਬਰਾਂ ਦੀ ਭੰਨਤੋੜ

-ਲਸ਼ਕਰ ਨਾਲ ਆਈਐਸਆਈ ਦਾ ਕੋਈ ਸਬੰਧ ਨਹੀਂ-ਜ਼ਰਦਾਰੀ
*ਇਹ ਤਾਂ ਪੈਰ ਤੇ ਹੀ ਮੁੱਕਰ ਗਏ

-ਪਾਕਿਸਤਾਨ ਦਹਿਸ਼ਤ ਰੋਕੇ ਤਾਂ ਹੀ ਹਾਲਾਤ ਠੀਕ ਹੋਣਗੇ-ਮਨਮੋਹਨ ਸਿੰਘ
*ਫਿਰ ਭੁੱਲ ਜਾਓ

-ਰਾਸ਼ਟਰੀ ਜਾਂਚ ਏਜੰਸੀ ਬਨਾਉਣ ਸਬੰਧੀ ਬਿੱਲ ਪਾਸ
*ਜਿਹੜਾ ਭ੍ਰਿਸ਼ਟਾਚਾਰੀ ਲੀਡਰਾਂ ‘ਤੇ ਲਾਗੂ ਨਹੀਂ ਹੋਵੇਗਾ

-ਦੇਸ਼ ‘ਚ 46 ਕਿਸਾਨ ਰੋਜ਼ਾਨਾ ਕਰਦੇ ਨੇ ਖੁਦਕਸ਼ੀ
*ਜਿਹੜੇ ਪੁਲਿਸ ਤੋਂ ਡਰਦੇ ਨਹੀਂ ਦਸਦੇ ਉਨ੍ਹਾਂ ਦੇ ਨਾਮ ਸ਼ਾਮਲ ਨਹੀਂ

-ਪਾਕਿ ਦੇ ਖਿਲਾਫ਼ ਫੌਜੀ ਕਾਰਵਾਈ ਨਹੀਂ
*ਜੇ ਲੋੜ ਪਈ ਤਾਂ ਕੀਤੀ ਵੀ ਜਾ ਸਕਦੀ ਹੈ

-ਦਿੱਲੀ ਵਿਧਾਨਸਭ ‘ਚ ਹੀ ਬੈਠਣਗੇ ਮਲਹੋਤਰਾ, ਲੋਕਸਭਾ ਤੋਂ ਅਸਤੀਫ਼ਾ
*ਸੋਚਦੇ ਹੋਣੇ ਨੇ ਬਈ ਲੋਕਸਭਾ ਕੁਝ ਮਹੀਨਿਆਂ ਨੂੰ ਭੰਗ ਹੋਣ ਵਾਲੀ ਹੈ

-ਲੋਕਸਭਾ ਚੋਣਾਂ ਦੀਆਂ ਤਿਆਰੀਆਂ ‘ਚ ਰੁਝਿਆ ਚੋਣ ਕਮਿਸ਼ਨ
*ਜਿਸ ਕਰਕੇ ਉਮੀਦਵਾਰਾਂ ਨੇ ਵੋਟਰਾਂ ਅਫ਼ੀਮ, ਸ਼ਰਾਬ ਅਤੇ ਭੁੱਕੀ ਇਕੱਠੀ ਕਰਨੀ ਸ਼ੁਰੂ ਕੀਤੀ

-ਬੱਚਿਆਂ ਦਾ ਯੋਨ ਸ਼ੋਸ਼ਣ ਕਰਨ ਵਾਲਾ ਗਿਰੋਹ ਫੜਿਆ
*ਇਹ ਇਨਸਾਨੀਅਤ ਹੋਰ ਕਿਥੋਂ ਤੱਕ ਡਿੱਗੇਗੀ

-ਰੌਬਟ ਔਰਤ ਬਣਾਈ
*ਜਿਹੜੀ ਅਸਲੀ ਔਰਤ ਵਾਂਗ ਹੀ ਘਰਵਾਲਿਆਂ ਨੂੰ ਕੰਟਰੋਲ ਕਰੇਗੀ

-ਹੁਣ ਚੀਤਿਆਂ ਦੀ ਰਖਵਾਲੀ ਕਰਨਗੇ ਕੁੱਤੇ
*ਇਹਨੂੰ ਕਹਿੰਦੇ ਨੇ ਕੱਲਯੁਗ, ਸ਼ੁਕਰ ਹੈ ਕਿਤੇ ਗਿਦੜਾਂ ਨਾ ਨਹੀਂ ਲੈ ਲਿਆ

-ਰੱਖਿਆ ਮੰਤਰੀ ਪਾਸੋਂ ਰਜਿਸਟ੍ਰੇਸ਼ਨ ਜੋਗੇ ਪੈਸੇ ਵੀ ਨਾ ਨਿਕਲੇ
*ਕਿਉਂਕਿ ਸਾਰੇ ਪੈਸੇ ਸਵਿਸ ਬੈਂਕ ਨੂੰ ਭੇਜ ਦਿੱਤੇ ਸਨ।

-ਚੁੰਮਣ ਨੇ ਲੜਕੀ ਨੂੰ ਬੋਲਾ ਕੀਤਾ
*ਪਰ ਲੋਕੀਂ ਤਾਂ ਕਹਿੰਦੇ ਨੇ ਪਿਆਰ ਅੰਨ੍ਹਾਂ ਹੁੰਦੈ

-ਨੰਗੀ ਤਸਵੀਰ ਛਪਣ ਕਰਕੇ ਬਰੂਨੀ ਨੇ ਮੰਗਿਆ ਮੁਆਵਜ਼ਾ
*ਜੇ ਛਪਾਉਣੀ ਨਹੀਂ ਸੀ ਤਾਂ ਖਿਚਵਾਈ ਕਾਹਤੋਂ ਸੀ

-ਮਾਰਾਡੋਨਾ ਵੀ ਮੱਲਿਆ ਦੇ ਹੁਸਨ ਦੇ ਗ਼ੁਲਾਮ ਹੋਏ
*ਹੁਸਨ ਚੀਜ਼ ਹੀ ਐਸੀ ਹੈ, ਇਸ ਅਗੇ ਤਾਂ ਰਿਸ਼ੀ ਮੁਨੀ ਵੀ ਡੋਲ ਗਏ

-ਅਕਸ਼ੈ ਕੁਮਾਰ ਸਭ ਤੋਂ ਸੈਕਸੀ ਮੇਲ
*ਜਿਸਨੂੰ ਕਰ ਰਹੀਆਂ ਨੇ ਲੜਕੀਆਂ ਅਜੇ ਵੀ ਈ ਮੇਲ

-ਇੰਟਰਨੈੱਟ ਨਾਲ ਖਾਸ ਲਗਾਅ ਰੱਖਦੀ ਹੈ ਕੈਟਰੀਨਾ
*ਫਿਰ ਅਸੀਂ ਕੀ ਕਰੀਏ

-ਕਰੀਨਾ ਕਪੂਰ ਬਣੀ ਸਰਜਨ
*ਜਿਹੜੀ ਬੁਢਾਪੇ ਵੱਲ ਵਧ ਰਹੇ ਸੈਫ਼ ਦੀ ਪਲਾਸਟਿਕ ਸਰਜਰੀ ਕਰੇਗੀ

-ਹੁਣ ਕੰਗਨਾ ਤੇ ਜੀਆ ਹੋਈਆਂ ਆਹਮੋ ਸਾਹਮਣੇ
*ਲੜਨ ਲਈ ਜੀਆ ਬੇਕਰਾਰ ਹੈ

-ਬਿਪਾਸ਼ਾ ਨੇ ਕਰਾਇਆ ਜੇਨੇਲੀਆ ਦਾ ਫਾਇਦ
*ਕਿਉਂ ਕੋਈ ਸੇਲ ‘ਤੇ ਲੱਗੀ ਡਰੈਸ ਦਿਵਾ ਦਿੱਤੀ

-ਵਿਗਿਆਨੀਆਂ ਨੇ ਕੀਤੀ ਸੀ ਲਾਦੇਨ ਨੂੰ ਐਟਮੀ ਹਥਿਆਰਾਂ ਦੀ ਪੇਸ਼ਕੱਸ਼
*ਕਿਉਂ ਦੁਨੀਆਂ ਨੂੰ ਤਬਾਹੀ ਵਲ ਲਿਜਾ ਰਹੇ ਨੇ

-ਕਸਬ ਦੀ ਜ਼ਬਾਨੀ : ਹਮਲੇ ਦੀ ਕਹਾਣੀ
*ਜਿਸਨੂੰ ਸੁਣਨ ਵਿਚ ਪਾਕਿਸਤਾਨ ਨੂੰ ਹੋ ਰਹੀ ਹੈ ਪਰੇਸ਼ਾਨੀ

-ਅਸੀਂ ਸਿੱਖ ਤੇਰੇ ਹਾਂ ਬਾਬਾ ਜੀ…
*ਜਾਂਦੇ ਹਾਂ ਡੇਰੇ ਬਾਬਾ ਜੀ

-ਜਥੇਦਾਰ ਅਵਤਾਰ ਸਿੰਘ ਦੀ ਅਮਰੀਕਾ ਫੇਰੀ
*ਸੁਣਨ ਲਈ ਉਨ੍ਹਾਂ ਨੂੰ ਪਹੁੰਚੀ ਭੀੜ ਬਥੇਰੀ

-ਪਾਕਿ ਨੇ ਆਪਣੇ ਫਾਇਦੇ ਲਈ ਜਮਾਤ-ਉਦ-ਦਾਵਾ ਨੂੰ ਬੈਨ ਕੀਤਾ
*ਕਿਉਂ ਉਨ੍ਹਾਂ ਨੂੰ ਦੇਣ ਵਾਲੇ ਫੰਡ ਘਟ ਗਏ ਨੇ

-ਭਾਰਤ ਨੇ ਹਮਲਾ ਕੀਤਾ ਤਾਂ ਮੂੰਹ ਤੋੜਵਾਂ ਜਵਾਬ ਦਿਆਂਗੇ
*ਜਿਹੋ ਜਿਹਾ 65 ਅਤੇ 71 ਵੇਲੇ ਦਿੱਤਾ ਸੀ

-ਵਾਯੂ ਸੀਮਾ ਦੀ ਉਲੰਘਣਾ ਨਹੀਂ ਕੀਤੀ-ਭਾਰਤ
*ਪਰ ਬਾਰਡਰ ਉਪਰੋਂ ਝਾਤੀਆਂ ਜ਼ਰੂਰ ਮਾਰੀਆਂ ਸਨ

-ਮੈਂ ਪਾਕਿਸਤਾਨੀ ਅਤਿਵਾਦੀ ਹਾਂ
*ਪਰ ਤੇਰੇ ਦੇਸ਼ ਵਾਲੇ ਤਾਂ ਤੈਨੂੰ ਪਾਕਿਸਤਾਨੀ ਹੀ ਨਹੀਂ ਮੰਨਦੇ

-ਭਾਰਤ ਨੇ ਪਾਕਿਸਤਾਨ ‘ਤੇ ਹਮਲੇ ਦੀ ਤਿਆਰੀ ਕਰ ਲਈ ਸੀ-ਅਮਰੀਕਾ
*ਪਰ ਆਰਡਰ ਦੇਣ ਵੇਲੇ ਰੱਖਿਆ ਮੰਤਰੀ ਰੋਟੀ ਖਾਣ ਚਲੇ ਗਏ ਸਨ

-ਵਿਕਾਸਸ਼ੀਲ ਦੇਸ਼ਾਂ ਦੀ ਅਰਥ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ
*ਕਿਉਂ ਐਵੇਂ ਡਰਾਈ ਜਾਂਦੇ ਜੇ, ਕੋਈ ਹੋਰ ਗੱਲ ਕਰੋ

-ਬਾਦਲ ਦੀ ਸੁਰੱਖਿਆ ਕਰ ਰਹੇ ਨੇ ਇਕ ਹਜ਼ਾਰ ਗਾਰਡਜ਼
*ਇਕ ਕਹਾਵਤ ਹੈ “ਜਬ ਸਈਆਂ ਭਏ ਕੋਤਵਾਲ ਤੋ ਡਰ ਕਾਹੇ ਕਾ।”

-ਚੀਨ ‘ਚ ਚੀਤਿਆਂ ਨੂੰ ਵੀ ਵਿਆਗਰਾ ਦਿੱਤੀ ਜਾਣ ਲੱਗੀ
*ਇਹ ਤਾਂ ਨਵੀਂ ਗੱਲ ਹੀ ਸੁਣ ਲਈ

-ਮਹਾਰਾਣੀ ‘ਤੇ ਵੀ ਮੰਦੇ ਦਾ ਅਸਰ
*ਲਗਦੈ ਇਸ ਵਾਰ ਪੈਨਸ਼ਨ ਨਹੀਂ ਮਿਲੀ

-ਪਬਲਿਕ ਪਲੇਸ ‘ਤੇ ਪਜਾਮਾ ਪਹਿਨਣ ਦੀ ਮਨਾਹੀ
*ਹੋਰ ਨੰਗੇ ਫਿਰਨਗੇ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>