ਵਕੀਲ ਜਸਪ੍ਰੀਤ ਸਿੰਘ ਨੇ ਚਾਰ ਹੋਰ ਨੂੰ ਰਾਜਸੀ ਸ਼ਰਨ ਦੁਆਈ

ਸੈਕਰਾਮੈਂਟੋ-ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਨਰੀ ਐਟ ਲਾਅ ਨੇ ਚਾਰ ਹੋਰ ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆਈ ਹੈ। ਇਨ੍ਹਾਂ ਦੇ ਨਾਮ ਪਰਵਿੰਦਰ ਕੌਰ, ਹਰਦੀਪ ਸਿੰਘ,  ਰਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਹਨ।

 ਇਨ੍ਹਾਂ ਦੇ ਕੇਸ ਕਾਫ਼ੀ ਮੁਸ਼ਕਲ ਸਨ ਪਰ ਜਸਪ੍ਰੀਤ ਸਿੰਘ ਅਟਾਨਰੀ ਐਟ ਲਾਅ ਅਤੇ ਉਨ੍ਹਾਂ ਦੇ ਸਟਾਫ਼ ਦੀ ਸਖ਼ਤ ਮੇਹਨਤ ਅਤੇ ਤਜ਼ਰਬੇ ਕਾਰਣ ਇਹ ਕੇਸ ਇੰਮੀਗਰੇਸ਼ਨ ਕੋਰਟ 26 ਫੈਡਰਲ ਪਲਾਜ਼ਾ ਨਿਊਯਾਰਕ ਵਿਖੇ ਪਾਸ ਹੋਏ। ਪਿਛਲੇ ਦਿਨੀਂ ਵੀ ਇਨ੍ਹਾਂ ਨੇ ਪੰਜ ਵਿਅਕਤੀਆਂ ਅਵਤਾਰ ਸਿੰਘ, ਸਰਬਜੀਤ ਕੌਰ, ਮਨਦੀਪ ਕੌਰ, ਕਸ਼ਮੀਰ ਕੌਰ ਅਤੇ ਜੁਗਿੰਦਰ ਸਿੰਘ ਮੁਲਤਾਨੀ ਨੂੰ ਰਾਜਸੀ ਸ਼ਰਨ ਦੁਆਈ ਸੀ। ਇਨ੍ਹਾਂ ਚੋਂ ਪਹਿਲੇ ਚਾਰ ਕੈਲੀਫੋਰਨੀਆਂ ਤੋਂ ਸਨ ਅਤੇ ਪੰਜਵਾਂ ਕੇਸ ਨਿਊਯਾਰਕ ਤੋਂ ਸੀ।

 ਸ: ਜਸਪ੍ਰੀਤ ਸਿੰਘ ਇੰਮੀਗਰੇਸ਼ਨ ਦੇ ਮਾਹਿਰ ਵਕੀਲ ਹਨ ਅਤੇ ਹੁਣ ਤੱਕ ਉਹ 1,000 ਤੋਂ ਵੱਧ ਲੋਕਾਂ ਨੂੰ ਰਾਜਸੀ ਸ਼ਰਨ ਦੁਆ ਚੁਕੇ ਹਨ। ਉਨ੍ਹਾਂ ਦੇ ਦਫ਼ਤਰ ਨਿਊਯਾਰਕ ਜੈਕਸਨ ਹਾਈਟਸ ਅਤੇ ਕੈਲੀਫੋਰਨੀਆਂ ਵਿਚ ਫਰੀਮੌਂਟ ਅਤੇ ਸੈਕਰਾਮੈਂਟੋ ਵਿਖੇ ਹਨ। ਉਨ੍ਹਾਂ ਨੇ ਸਾਡੇ ਪੱਤਰਕਾਰ ਨੂੰ ਦਸਿਆ ਕਿ ਸਤੰਬਰ 2008 ਵਿੱਚ ਸਿਆਟਲ ਦੀ ਯੂਨਾਇਟਿਡ ਸਟੇਟਸ ਡਿਸਟ੍ਰਿਕਟ ਕੋਰਟ ਵੈਸਟਰਨ ਡਿਸਟ੍ਰਿਕਟ ਆਫ਼ ਵਾਸਿ਼ੰਗਟਨ ਕੋਰਟ ਵਿਚ ਹੋਈ 1981 ਵਾਲੇ ਐਮਨੈਸਟੀ ਲੀਗੇਲਾਈਜ਼ੇਸ਼ਨ ਸਬੰਧੀ ਸੈਟਲਮੈਂਟ ਅਧੀਨ ਫਰਵਰੀ, 2009 ਤੋਂ ਅਮਰੀਕਾ ਦਾ ਇਮੀਗਰੇਸ਼ਨ ਵਿਭਾਗ ਯੂਐਸਸੀਆਈਐਸ ਅਰਜ਼ੀਆਂ ਲੈਣੀਆਂ ਸ਼ੁਰੂ ਕਰੇਗਾ। ਇਸ ਕੇਸ ਦਾ ਨੰਬਰ ਕੇਸ ਨੰ: 88-179ਆਰ ਹੈ। ਨੌਰਥ ਵੈਸਟ ਇਮੀਗਰੇਸ਼ਨ ਰਾਈਟਸ ਪ੍ਰਾਜੈਕਟ ਈਐਲਏਐਲ, ਪਲੈਨਟਿੱਫ਼ ਵਰਸਿਸ ਯੂ ਐਸ ਸਿਟੀਜ਼ਨ ਐਂਡ ਇਮੀਗਰੇਸ਼ਨ ਸਰਵਿਸਜ਼ ਈਟੀ, ਏਐਲ, ਡਿਪਾਰਟਮੈਂਟ। ਪਿਛਲੇ ਹਫ਼ਤੇ ਇਮੀਗਰੇਸ਼ਨ ਵਿਭਾਗ ਯੂਐਸਸੀਆਈਐਸ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਨਵਰੀ , 2009 ਦੇ ਮਹੀਨੇ ਵਿਚ ਯੂਐਸਸੀਆਈਐਸ ਇਸ ਸੈਟਲਮੈਂਟ ਸਬੰਧੀ ਅਰਜ਼ੀਆਂ ਲੈਣ ਲਈ ਰੈਗੂਲੇਸ਼ਨ ਜਾਰੀ ਕਾਰਨਗੇ। ਅਰਜ਼ੀਆਂ ਫਰਵਰੀ, 2009 ਤੋਂ ਲੈ ਕੇ ਜਨਵਰੀ 2010 ਤੱਕ ਭਰੀਆਂ ਜਾ ਸਕਣਗੀਆਂ। ਇਮੀਗਰੇਸ਼ਨ ਅਧਿਕਾਰੀਆਂ ਮੁਤਾਬਕ ਜਿਹੜੇ ਵਿਅਕਤੀ ਇਸ ਸੈਟਲਮੈਂਟ ਅਧੀਨ ਅਰਜ਼ੀਆਂ ਭਰ ਸਕਣਗੇ ਉਹ ਨੌਰਥ ਵੈਸਟ ਇਮੀਗਰੇਸ਼ਨ ਰਾਈਟਸ ਪ੍ਰਾਜੈਕਟ( ਐਨਡਬਲਿਊਆਈਆਰਪੀ) ਕਲਾਸ ਮੈਂਬਰ, ਐਨਡਬਲਿਊਆਈਆਰਪੀ ਦਾ ਕਲਾਸ ਮੈਂਬਰ ਉਹ ਵਿਅਕਤੀ ਬਣ ਸਕੇਗਾ ਅਤੇ ਦਰਖਾਸਤ ਭਰ ਸਕੇਗਾ ਜਿਹੜਾ ਹੇਠ ਲਿਖੀਆਂ ਤਿੰਨ ਸ਼ਰਤਾਂ ਪੂਰੀਆਂ ਕਰਦਾ ਹੋਵੇ:

1- ਉਹ ਵਿਅਕਤੀ ਅਮਰੀਕਾ ਵਿਚ ਨੌਨ-ਇਮੀਗਰੇਸ਼ਨ ਵੀਜ਼ਾ ਜਿਵੇਂ ਕਿ ਵਿਜਿਟਰ ਵੀਜ਼ਾ, ਸਟੂਡੈਂਟਸ ਵੀਜ਼ਾ ਜਾਂ ਆਰਜ਼ੀ ਵਰਕਰ ਵੀਜ਼ਾ ਤੇ ਜਨਵਰੀ 1, 1982 ਤੋਂ ਪਹਿਲਾਂ ਆਇਆ ਹੋਵੇ।
2-ਉਹ ਵਿਅਕਤੀ ਅਮਰੀਕਾ ਵਿਚ ਗ਼ੈਰਾਕਾਨੂੰਨੀ ਅਤੇ ਲਗਾਤਾਰ ਜਨਵਰੀ 1, 1982 ਤੋਂ ਲੈ ਕੇ ਮਈ 5, 1987 ਅਤੇ ਫਿਰ ਮਈ 5, 1987 ਤੋਂ ਲੈਕੇ ਮਈ 4, 1988 ਤੱਕ ਅਮਰੀਕਾ ਵਿਚ ਰਿਹਾ ਹੋਵੇ। ਉਹ ਵਿਅਕਤੀ ਮਈ 5, 1987 ਲੈਕੇ ਮਈ 4, 1988 ਵਿਚਕਾਰ ਕਿਸੇ ਆਈਐਨਐਸ ਇਮੀਗਰੇਸ਼ਨ ਦੇ ਦਫ਼ਤਰ ਜਾਂ ਕੁਆਲੀਫਾਈਡ ਡੈਜ਼ੀਗਨੇਟਿਡ ਐਂਟਰੀ (ਕਿਊਡੀਈ) ਵਿਖੇ 1986 ਲੀਗੇਲਾਈਜੇਸ਼ਨ ਐਮਨੈਸਟੀ ਲਈ ਅਪਲਾਈ ਕਰਨ ਵਾਸਤੇ ਗਿਆ ਹੋਵੇ।
3- ਉਹ ਵਿਅਕਤੀ ਇਕ ਫੈਲੋਨੀ ਜਾਂ ਫਿਰ 3 ਮਿਸਡਮਿਨੋਰਜ਼ ਵਰਗੇ ਕਿਸੇ ਕ੍ਰਿਮੀਨਲ ਕੇਸ ਵਿਚ ਫੜਿਆ ਨਾ ਗਿਆ ਹੋਵੇ। ਉਸ ਨੇ ਕੋਈ ਚੋਰੀ ਜਾਂ ਧੋਖਾਧੜੀ ਦਾ ਜੁ਼ਰਮ ਨਾ ਕੀਤਾ ਹੋਵੇ ਅਤੇ ਕਿਸੇ ਵੀ ਡਰਗਜ਼ ਵਰਗੇ ਕੇਸ ਵਿਚ ਸਜ਼ਾ ਨਾ ਕੱਟੀ ਹੋਵੇ।

 ਪਹਿਲਾਂ 1981 ਕੇਸਾਂ ਦੇ ਦਰਖਾਸਤਕਰਤਾ ਵਲੋਂ ਸੀਐਸਐਸ/ ਨਿਊਮੈਨ ਜਾਂ ਲਾਈਫ਼ ਐਕਟ ਅਧੀਨ ਪਹਿਲਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਉਹ ਕੇਸ ਆਈਐਨਐਸ ਨੇ ਡਿਨਾਈ ਕਰ ਦਿੱਤੇ ਹਨ। ਉਹ ਵਿਅਕਤੀ ਵੀ 290-ਬੀ ਫਾਰਮ ਦੁਆਰਾ ਇਸ ਨਵੀਂ ਸੈਟਲਮੈਂਟ ਅਧੀਨ ਆਪਣੇ ਕੇਸ ਦੁਬਾਰਾ ਖੁਲ੍ਹਵਾ ਸਕਦੇ ਹਨ। ਪੰਜਾਬੀ ਕਮਿਊਨਿਟੀ ਵਿਚ ਬਹੁਤੇ ਵਿਅਕਤੀ ਇਸ ਸ਼੍ਰੇਣੀ ਵਿਚ ਆਉਂਦੇ ਹਨ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਪੰਜਾਬੀਆਂ ਨੇ ਸੀਐਸਐਸ/ਨਿਊਮੈਨ ਜਾਂ ਲਾਈਫ਼ ਐਕਟ ਅਧੀਨ 1981 ਵਾਲੇ ਉਹ ਵਿਅਕਤੀ ਨੌਨ ਇਮੀਗ੍ਰੈਂਟ ਵੀਜ਼ੇ ਤੇ ਜਨਵਰੀ 1, 1982 ਤੋਂ ਪਹਿਲਾਂ ਅਮਰੀਕਾ ਵਿਚ ਆਇਆ ਹੋਵੇ, ਜਿਵੇਂ ਕਿ ਵਿਜ਼ੀਟਰ ਵੀਜ਼ਾ, ਸਟੂਡੈਂਟ ਵੀਜ਼ਾ, ਜੇ ਵੀਜ਼ਾ ਐਚ ਜਾਂ ਐਲ ਵੀਜ਼ਾ ਆਦਿ। ਉਸ ਵਿਅਕਤੀ ਨੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੋਵੇ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਿਹਾ ਹੋਵੇ।

 ਉਸ ਵਿਅਕਤੀ ਨੇ 1987-88 ਵਿਚ ਐਮਨੈਸਟੀ ਲੀਗਲਾਈਜ਼ੇਸ਼ਨ ਲਈ ਅਪਲਾਈ ਕਰਨ ਦੀ ਕੋਸਿ਼ਸ਼ ਜ਼ਰੂਰ ਕੀਤੀ ਹੋਵੇ। ਜਿਹੜੇ ਵਿਅਕਤੀਆਂ ਨੇ ਪਹਿਲਾਂ 1981 ਵਾਲੇ ਕੇਸ ਅਪਲਾਈ ਕੀਤੇ ਹਨ ਉਹ ਵਿਅਕਤੀ ਵੀ ਦੁਬਾਰਾ ਅਪਲਾਈ ਕਰ ਸਕਣਗੇ। ਜੇਕਰ ਇਮੀਗਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਕੇਸ ਡਿਨਾਈ ਕਰ ਦਿੱਤੇ ਹੋਣ। ਜਿਹੜੇ ਵਿਅਕਤੀ ਇਸ ਨਵੀਂ ਸੈਟਲਮੈਂਟ ਅਧੀਨ ਅਪਲਾਈ ਕਰਨਗੇ ਉਨ੍ਹਾਂ ਨੂੰ ਵਰਕ ਪਰਮਿਟ ਅਤੇ ਅਮਰੀਕਾ ਤੋਂ ਬਾਹਰ ਜਾਣ ਦੀ ਐਡਵਾਂਸ ਪੈਰਲ ਪਰਮਿਸ਼ਨ ਦਿੱਤੀ ਜਾਵੇਗੀ। ਜੇਕਰ ਉਨ੍ਹਾਂ ਦੇ ਕੇਸ ਮਨਜ਼ੂਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਰਜ਼ੀ ਤੌਰ ‘ਤੇ ਰੈਜੀਡੈਂਟ ਸਟੇਟਸ ਕਾਰਡ ਦਿੱਤਾ ਜਾਵੇਗਾ ਅਤੇ ਜੇਕਰ ਉਹ ਮਨਜ਼ੂਰ ਕਰਨਗੇ ਤਾਂ ਉਨ੍ਹਾਂ ਨੂੰ 18 ਮਹੀਨੇ ਬਾਅਦ ਗਰੀਨ ਕਾਰਡ ਦੇ ਦਿੱਤਾ ਜਾਵੇਗਾ।

 ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਅੱਗੇ ਦਸਿਆ ਕਿ ਜਿਹੜੀਆਂ 1981 ਦੇ ਕੇਸਾਂ ਸਬੰਧੀ ਅਰਜ਼ੀਆਂ ਦੇ ਕੇਸ ਅਪਲਾਈ ਕੀਤੇ ਸੀ। ਬਹੁਤਿਆਂ ਦੇ ਕੇਸ ਡਿਨਾਈ ਹੋ ਚੁੱਕੇ ਹਨ। ਅਜਿਹੇ ਵਿਅਕਤੀ ਇਸ ਨਵੀਂ ਸੈਲਟਮੈਂਟ ਅਧੀਨ ਫਰਵਰੀ 1, 2009 ਤੋਂ ਆਪਣੇ ਬੰਦ ਪਏ ਜਾਂ ਡਿਨਾਈ ਹੋਏ ਕੇਸ ਦੁਬਾਰਾ ਖੁਲ੍ਹਵਾ ਸਕਦੇ ਹਨ, ਜਿਸਦਾ ਰੈਗੂਲੇਸ਼ਨ ਜਨਵਰੀ 2009 ਵਿਚ ਜਾਰੀ ਕੀਤਾ ਜਾਵੇਗਾ। ਇਹ 1981 ਵਾਲੇ ਕੇਸਾਂ ਅਧੀਨ ਆਉਂਦਿਆਂ ਵਿਅਕਤੀਆਂ ਲਈ ਖੁਸ਼ਖ਼ਬਰੀ ਹੈ। ਸ: ਜਸਪ੍ਰੀਤ ਸਿੰਘ ਇਸ ਸਬੰਧੀ ਖਾਸ ਜਾਣਕਾਰੀ ਰਖਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਲਾਅ ਆਫਿਸ ਆਫ਼ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ 718-533-8444; 510-657-6444 ਅਤੇ 916-372-4448

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>