ਮਨੁੱਖੀ ਬਰਾਬਰਤਾ, ਮਿਲਵਰਤਨ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ ਲੰਗਰ ਦੀ ਸੰਸਥਾ-ਸ. ਪੰਜੌਲੀ

ਅੰਮ੍ਰਿਤਸਰ:- ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਵਰਗੇ ਸੁਨਿਹਰੀ ਅਸੂਲਾਂ ’ਤੇ ਅਧਾਰਿਤ ਸਿੱਖ ਧਰਮ ’ਚ ਹੱਥੀਂ ਸੇਵਾ ਕਰਨ ਦੀ ਵਿਲੱਖਣ ਪ੍ਰੰਪਰਾ ਹੈ ਆਪਣੀ ਕਿਰਤ ’ਚੋਂ ਦਸਵੰਧ ਕੱਢ ਕੇ ਸੰਗਤਾਂ ਨੂੰ ਲੰਗਰ ਛਕਾਉਣ, ਗੁਰੂ ਕੇ ਲੰਗਰਾਂ ’ਚ ਰਸਦਾਂ ਭੇਟ ਕਰਨ, ਹੱਥੀ ਲੰਗਰ ਵਰਤਾਉਣ, ਸੰਗਤਾਂ ਦੇ ਜੂਠੇ ਬਰਤਨ ਸਾਫ ਕਰਨ ਆਦਿ ਦੀ ਸੇਵਾ ਨਾਲ ਮਨੁੱਖੀ ਮਨ ’ਚ ਨਿਰਮਲਤਾ ਆਉਂਦੀ ਹੈ ਅਤੇ ਗੁਰੂ ਨੂੰ ਸਮਰਪਿਤ ਹੋਣ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਇਲਾਕੇ ਦੀਆਂ ਸੰਗਤਾਂ ਨਾਲ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਸੇਵਾ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੇ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਸਤਿੰਦਰ ਕੌਰ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਲੰਗਰ ਦੀ ਸੰਸਥਾ ਮਨੁੱਖੀ ਬਰਾਬਰਤਾ, ਆਪਸੀ ਪਿਆਰ, ਮਿਲਵਰਤਨ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰਨ ਵਾਲਾ ਮਨੁੱਖ ਜਿਥੇ ਸਮਾਜਿਕ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ ਉਥੇ ਗੁਰੂ ਦੇ ਨੇੜੇ ਹੋਣ ਦਾ ਸਬੱਬ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ’ਚ ਪਤਿਤਪੁਣੇ ਤੇ ਨਸ਼ਿਆਂ ਵਰਗੀਆਂ ਨਾਮੁਰਾਦ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਮਨੁੱਖ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਦਸਾਂ-ਨੌਹਾਂ ਦੀ ਕਿਰਤ ’ਚੋਂ ਦਸਵੰਧ ਕੱਢਣ ਅਤੇ ਹੱਥੀਂ ਸੇਵਾ ਕਰਨ ਦੇ ਉਪਦੇਸ਼ ਨੂੰ ਆਪਣੇ ਜੀਵਨ ’ਚ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੀਬੀ ਸੁਰਿੰਦਰ ਕੌਰ ਬਾਦਲ ਦੇ ਧੰਨਵਾਦੀ ਹਾਂ ਜਿਨ੍ਹਾਂ ਵਲੋਂ ਗੁਰੂ ਦੇ ਲੰਗਰਾਂ ਦੀ ਪ੍ਰੇਰਨਾ ਸਦਕਾ ਸਮੁੱਚੇ ਪੰਜਾਬ ਦੀਆਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਅਤੇ ਗੁਰੂ ਕੇ ਲੰਗਰਾਂ ’ਚ ਸੇਵਾ ਕਰਕੇ ਜੀਵਨ ਸਫਲਾ ਕੀਤਾ ਹੈ। ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਨਾਲ ਆਈ ਸੰਗਤ ’ਚ ਕੁਝ ਮਾਈ ਭਾਈ ਅਜਿਹੇ ਵੀ ਸਨ ਜੋ ਕਿਸੇ ਸਾਥ ਤੋਂ ਬਿਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਹੀ ਨਹੀਂ ਸਨ ਆ ਸਕਦੇ, ਉਨ੍ਹਾਂ ਨੇ ਵੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਅਤੇ ਲੰਗਰ ਵਿਚ ਸੇਵਾ ਕਰਕੇ ਆਤਮਿਕ ਅਨੰਦ ਮਾਣਿਆ। ਉਨ੍ਹਾਂ ਬੀਬੀ ਬਾਦਲ ਵਲੋਂ ਸੰਗਤਾਂ ਨੂੰ ਗੁਰੂ-ਘਰ ਨਾਲ ਜੋੜਨ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸੇਵਾ ਦਾ ਇਹ ਯਤਨ ਜਾਰੀ ਰੱਖਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਸੇਵਾ ਕਰਨ ਆਈਆਂ ਸੰਗਤਾਂ ਆਪਣੇ ਨਾਲ ਆਟਾ 71 ਕੁਇੰਟਲ, ਦਾਲ 9 ਕੁਇੰਟਲ, ਚਾਵਲ 9 ਕੁਇੰਟਲ, ਖੰਡ 14 ਕੁਇੰਟਲ, ਘਿਉ ਦੇਸੀ 4 ਕੁਇੰਟਲ 74 ਕਿਲੋ, ਹਰੀਆਂ ਸਬਜ਼ੀਆਂ (ਆਲੂ, ਮਟਰ, ਹਰੀ ਮਿਰਚ, ਟਮਾਟਰ, ਲਸਣ, ਅਦਰਕ ਆਦਿ) 54 ਕੁਇੰਟਲ, ਸੇਵੀਆਂ 1 ਕੁਇੰਟਲ, ਸੋਗੀ 20 ਕਿਲੋ, ਬਦਾਮ ਗਿਰੀ 20 ਕਿਲੋ, ਚਾਹਪੱਤੀ 29 ਕਿਲੋ, ਅਚਾਰ 2 ਟੀਨ, ਰਿਫਾਇੰਡ 1 ਕੁਇੰਟਲ 49 ਕਿਲੋ,  ਘਿਉ ਡਾਲਡਾ 29 ਕਿਲੋ, ਚਾਹ ਮਸਾਲਾ 2 ਕਿਲੋ, ਗਰਮ ਮਸਾਲਾ 5 ਕਿਲੋ, ਹਲਦੀ 38 ਕਿਲੋ, ਕਣਕ 80 ਕਿਲੋ, ਦੁੱਧ 30 ਕੁਇੰਟਲ, ਪਨੀਰ 2 ਕੁਇੰਟਲ 50 ਕਿਲੋ ਅਤੇ ਆਟਾ 3 ਕੁਇੰਟਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਲਈ ਲੈ ਕੇ ਆਈਆਂ ਹਨ।

ਉਨ੍ਹਾਂ ਦੱਸਿਆ ਕਿ ਸੇਵਾ ਕਰਨ ਲਈ ਫਤਹਿਗੜ੍ਹ ਸਾਹਿਬ ਤੋਂ ਪੁੱਜੀਆਂ ਸੰਗਤਾਂ ਵਿਚ ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ. ਕਰਨੈਲ ਸਿੰਘ ਪੰਜੋਲੀ, ਬੀਬੀ ਦਵਿੰਦਰ ਕੌਰ ਪੰਜੋਲੀ, ਸ. ਅਜਾਇਬ ਸਿੰਘ ਜਖਵਾਲੀ, ਸ. ਕਰਮਜੀਤ ਸਿੰਘ ਭਗੜਾਣਾ, ਸ. ਹਰਪਾਲ ਸਿੰਘ ਪਜੋਲਾ, ਸ. ਰਣਧੀਰ ਸਿੰਘ ਭਾਬਰੀ, ਸ. ਕਾਹਲਾ ਸਿੰਘ ਬੈਣੀ, ਸ. ਗੁਰਦੀਪ ਸਿੰਘ ਜਖਵਾਲੀ, ਸ. ਤੇਜਾ ਸਿੰਘ ਪਜੋਲਾ, ਸ. ਪਰਮਜੀਤ ਸਿੰਘ ਖਨਿਆਣ, ਸ. ਕਰਨੈਲ ਸਿੰਘ ਖਨਿਆਣ, ਸ. ਯਗਵਿੰਦਰ ਸਿੰਘ ਧਾਲੀਵਾਲ, ਸ. ਸਵਰਨ ਸਿੰਘ ਝੱਲੀਆਂ, ਸ. ਅਮਰਜੀਤ ਸਿੰਘ ਮੁਢਰੀਆ, ਸ. ਸਰਬਜੀਤ ਸਿੰਘ ਸੁਹਾਗਹੇੜੀ ਚੇਅਰਮੈਨ ਮਾਰਕੀਟ ਕਮੇਟੀ ਚਨਾਰਥਲ, ਸ. ਦਿਲਬਾਗ ਸਿੰਘ ਬਦੌਡੀ, ਸ. ਕੁਲਵੰਤ ਸਿੰਘ ਖਰੋੜਾ, ਸ. ਦਲਬਾਗ ਸਿੰਘ ਪੰਜੋਲੀ, ਸ. ਮੇਜਰ ਸਿੰਘ ਚਨਾਰਥਲ, ਬੀਬੀ ਰਾਜਿੰਦਰ ਕੌਰ ਸਲਾਣਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ, ਬੀਬੀ ਸੁਰਜੀਤ ਕੌਰ ਨੂਰਪੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬੀਬੀ ਮਨਜਿੰਦਰ ਕੌਰ ਚੇਅਰਮੈਨ ਬਲਾਕ ਸੰਮਤੀ ਅਮਲੋਹ, ਸ. ਦਵਿੰਦਰ ਸਿੰਘ ਸਮਾਓਂ ਬਹਿਲੋਲਪੁਰ, ਸ. ਸੁਰਜੀਤ ਸਿੰਘ ਸਰਪੰਚ ਜਖਵਾਲੀ, ਸ. ਸਿਕੰਦਰ ਸਿੰਘ ਸਰਪੰਚ ਬਹਿਲੋਲਪੁਰ, ਸ., ਰਤਨ ਸਿੰਘ ਸਰਪੰਚ ਮੀਆਪੁਰ, ਸਲ. ਜਤਿੰਦਰ ਸਿੰਘ ਲਾਡੀ ਪੰਜੋਲੀ, ਸ. ਜਸਵੰਤ ਸਿੰਘ ਡਲੇੜੀ ਸਰਪੰਚ, ਸ. ਹਰਬੰਸ ਸਿੰਘ ਦੀਵਾ, ਸ. ਮਨਜੀਤ ਸਿੰਘ ਚਨਾਰਥਲ, ਸ. ਕਸ਼ਮੀਰਾ ਸਿੰਘ ਸ਼ਾਹਪੁਰ ਪ੍ਰਧਾਨ ਬਲਾਕ ਯੂਨੀਅਰ ਪੰਚਾਇਤ, ਸ. ਸੁਦਾਗਰ ਸਿੰਘ ਦੀਵਾ, ਸਲ. ਦਲਬਾਗ ਸਿੰਘ ਸਰਪੰਚ ਸਲਾਣਾ, ਸ. ਸੱਜਣ ਸਿੰਘ ਸਰਪੰਚ ਰਾਮਗੜ੍ਹ, ਸ. ਦਵਿੰਦਰ ਸਿੰਘ ਰਘੇੜਾ, ਸ. ਪਰਮਜੀਤ ਕੌਰ ਭਗੜੇਵਾਲ, ਸ. ਸੁਖਦੀਪ ਸਿੰਘ ਬਹਿਲੋਲਪੁਰ, ਸ. ਹਰਚੰਦ ਸਿੰਘ ਨੰਬਰਦਾਰ ਜਖਵਾਰ, ਸ,. ਬਲਵਿੰਦਰ ਸਿੰਘ ਪੰਚ ਬਹਿਲੋਲਪੁਰ ਆਦਿ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>