ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ
ਆਸ਼ੀਰਵਾਦ ਪੁੱਜੇ!
ਮੈਂ ਤੇਰੀ ਕਵਿਤਾ ਅਤੇ ਆਰਟੀਕਲ ‘ਕੌਮੀ ਏਕਤਾ’ ‘ਤੇ ਪੜ੍ਹੇ ਹਨ। ਸੋਲ਼ਾਂ ਸਾਲ ਦੀ ਨਿਆਣੀਂ ਉਮਰ ਵਿਚ ਤੂੰ ਬਹੁਤ ਵੱਡਾ ਕਾਰਜ ਸ਼ੁਰੂ ਕੀਤਾ ਹੈ ਅਤੇ ਉਸ ‘ਤੇ ਖ਼ਰੀ ਵੀ ਉਤਰ ਰਹੀ ਹੈਂ! ਇਹ ਕਾਰਜ ਇੰਜ ਹੀ ਜਾਰੀ ਰਹਿਣਾਂ ਚਾਹੀਦਾ ਹੈ ਪੁੱਤਰਾ! ਇਹ ਧਿਆਨ ਨਾ ਦੇਵੀਂ ਕਿ ਕਿਸੇ ਨੇ ਮੇਰੀ ਹੌਸਲਾ ਅਫ਼ਜ਼ਾਈ ਨਹੀਂ ਕੀਤੀ ਅਤੇ ਕਿਸੇ ਨੇ ਮੈਨੂੰ ਪੱਤਰ ਨਹੀਂ ਲਿਖਿਆ। ‘ਬਾਹਰ’ ਵੱਸਦੇ ਲੋਕਾਂ ਕੋਲ਼ ਤਾਂ ਸਮੇਂ ਦੀ ਹੀ ਬੜੀ ‘ਕਿੱਲ੍ਹਤ’ ਹੈ। ਅਸੀਂ ਲੋਕ ਦਾਰੂ ਪੀਣ ਲੱਗੇ ਤਾਂ ਸਾਰਾ ਸਾਰਾ ਦਿਨ ਖ਼ਤਮ ਕਰ ਦਿੰਦੇ ਹਾਂ, ਪਰ ਕਿਸੇ ਨੂੰ ਪੱਤਰ ਲਿਖਣ ਲਈ ਸਾਡੇ ਕੋਲ਼ ਸਮਾਂ ਨਹੀਂ! ਵੈਸੇ ਮੈਂ ਸ਼ਰਾਬ ਨਹੀਂ ਪੀਂਦਾ! ਹੋਰ ਤਾਂ ਹੋਰ ਪੁੱਤਰਾ, ਇੱਥੇ ਤਾਂ ‘ਚੜ੍ਹਾਈ’ ਕਰ ਗਏ ਬੰਦੇ ਦੀਆਂ ਅੰਤਿਮ ਅਰਦਾਸਾਂ ਵੀ ‘ਐਤਵਾਰ’ ਨੂੰ ਹੀ ਕਰੀਆਂ ਜਾਂਦੀਆਂ ਹਨ! ਖ਼ੈਰ, ਗੁਰੂ ਬਾਬੇ ਨਾਨਕ ਦਾ ਨਾਂ ਲੈ ਕੇ ਮਾਰੀ ਚੱਲ ਮੰਜਿ਼ਲਾਂ! ਮੇਰਾ ਆਸ਼ੀਰਵਾਦ ਤੇਰੇ ਨਾਲ਼ ਹੈ!
ਤੇਰੀ ਅਤੇ ਤੇਰੇ ਪ੍ਰੀਵਾਰ ਦੀ ਖ਼ੈਰ ਮੰਗਦਾ,
ਸਿ਼ਵਚਰਨ ਜੱਗੀ ਕੁੱਸਾ
ਪਿਆਰੀ ਬੱਚੀ ਰਮਨਪ੍ਰੀਤ ਕੌਰ ਥਿਆੜਾ ਨੂੰ ਆਸ਼ੀਰਵਾਦ-ਸਿ਼ਵਚਰਨ ਜੱਗੀ ਕੁੱਸਾ
This entry was posted in ਪਾਠਕਾਂ ਦਾ ਪੰਨਾ.
Mai ramanpreet nu sabashi dinda ha.rab raman da bhala kare.