ਇਨਾਮ ਦੇ ਲਾਲਚ ਵਿਚ ਆਪਣੇ ਲੱਖਾਂ ਰੁਪੈ ਗਵਾਏ

ਅੰਮ੍ਰਿਤਸਰ- ਇੰਟਰਨੈਟ ਤੇ ਕੰਮ ਕਰਨ ਦੇ ਫਾਇਦੇ ਵੀ ਬਹੁਤ ਹਨ ਅਤੇ ਕੁਝ ਨੁਕਸਾਨ ਵੀ ਹਨ। ਕੁਝ ਲੋਕ ਇਸਦਾ ਗਲਤ ਇਸਤੇਮਾਲ ਕਰਕੇ ਭੋਲੇ-ਭਾਲੇ ਲੋਕਾਂ ਨਾਲ ਠਗੀਆਂ ਵੀ ਮਾਰਦੇ ਹਨ। ਇਸ ਲਈ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਬਿਨ੍ਹਾਂ ਸੋਚੇ ਸਮਝੇ ਕਿਸੇ ਨੂੰ ਵੀ ਪੈਸਾ ਨਹੀ ਦੇਣਾ ਚਾਹੀਦਾ। ਅੰਮ੍ਰਿਤਸਰ ਦੇ ਜਹਾਂਗੀਰ ਪਿੰਡ ਦਾ ਵਸਨੀਕ  ਰਾਜਵਿੰਦਰ ਸਿੰਘ ਵੀ ਇੰਟਰਨੈਟ ਤੇ ਠਗੀ ਦਾ ਸਿ਼ਕਾਰ ਹੋਇਆ ਹੈ। ਉਸਨੂੰ ਯੂ ਐਸ ਇੰਟਰਪ੍ਰਾਈਜਜ ਤੋਂ ਇਕ ਈਮੇਲ ਮਿਲੀ, ਜਿਸ ਵਿਚ ਲਿਖਿਆ ਹੋਇਆ ਸੀ ਕਿ ਕੰਪਨੀ ਦੁਆਰਾ ਕਰਵਾਏ ਗਏ ਮੁਕਾਬਲੇ ਵਿਚ ਰਾਜਵਿੰਦਰ ਦਾ ਪੰਜ ਲੱਖ ਡਾਲਰ ਦਾ ਇਨਾਮ ਨਿਕਲਿਆ ਹੈ। ਉਸਨੇ ਕੰਪਨੀ ਦੇ ਅਧਿਕਾਰੀਆਂ ਨਾਲ ਫੋਨ ਤੇ ਗੱਲ ਕੀਤੀ ਤਾਂ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਥੇ ਆਉਣ ਦੀ ਲੋੜ ਨਹੀ। ਉਹ ਉਥੇ ਘਰ ਬੈਠੇ ਹੀ ਇਨਾਮ ਪ੍ਰਾਪਤ ਕਰ ਸਕਦਾ ਹੈ। ਕੰਪਨੀ ਨੇ ਇਹ ਸ਼ਰਤ ਰੱਖੀ ਕਿ ਇਨਾਮ ਨੂੰ ਅੰਮ੍ਰਿਤਸਰ ਭੇਜਣ ਲਈ ਉਹ ਚਾਰ ਲੱਖ ਪੰਜੀ ਹਜਾਰ ਰੁਪੈ ਕੰਪਨੀ ਦੇ ਅਕਾਂਊਟ ਵਿਚ ਜਮ੍ਹਾਂ ਕਰਵਾ ਦੇਵੇ। ਰਸੀਦਾਂ ਵੀ ਉਸਦੇ ਕੋਲ ਹਨ। ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਕੰਪਨੀ ਵਾਲਿਆਂ ਨੇ ਫੋਨ ਰਸੀਵ ਕਰਨਾ ਬੰਦ ਕਰ ਦਿਤਾ। ਪੰਜ ਲੱਖ ਡਾਲਰ ਵੀ ਨਾਂ ਮਿਲੇ ਅਤੇ ਚਾਰ ਲੱਖ ਵੀ ਗਏ। ਉਸਨੂੰ ਅਹਿਸਾਸ ਹੋਇਆ ਕਿ ਉਸ ਨਾਲ ਠਗੀ ਵਜੀ ਹੈ ਤਾਂ ਉਸ ਨੇ ਪੁਲਿਸ ਸਟੇਸ਼ਨ ਵਿਚ ਇਸਦੀ ਸਿ਼ਕਾਇਤ ਕੀਤੀ। ਐਸ ਐਸਪੀ ਨੇ ਕਾਰਵਾਈ ਕਰਨ ਦੇ ਅਦੇਸ਼ ਦੇ ਦਿਤੇ ਹਨ। ਪੁਲਿਸ ਸਟੇਸ਼ਨ ਵਿਚ ਧੋਖੇਬਾਜੀ ਅਤੇ ਇਨਫਰਮੇਸ਼ਨ ਟੈਕਨੌਲੌਜੀ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਏ ਗਏ ਹਨ ਉਸਦਾ ਪਤਾ ਲਾ ਲਿਆ ਗਿਆ ਹੈ। ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

This entry was posted in ਪੰਜਾਬ.

One Response to ਇਨਾਮ ਦੇ ਲਾਲਚ ਵਿਚ ਆਪਣੇ ਲੱਖਾਂ ਰੁਪੈ ਗਵਾਏ

  1. singh s.pal says:

    just read this news about getting rich in a day.I am living in Belgium. I receive lot of e-mail like this.Somtime
    from people posing as bank officials or lotto oerators. I strongly advse all brothers punajbis not to pay attention to such mails, just cancel it before you read them otherwise if you read them you will be tentive to go through
    the procedure.You will loose a lot. Please tell others as well.

    Skkhtaran Pal singh

Leave a Reply to singh s.pal Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>