ਤਲਾਕ ਲੈਣਾ ਤੇ ਕਿਡਨੀ ਵਾਪਿਸ ਕਰ

ਨਿਊਯਾਰਕ- ਅੱਜ ਦੇ ਯੁਗ ਵਿਚ ਰਿਸ਼ਤਿਆਂ ਵਿਚ ਏਨਾ ਸਵਾਰਥੀਪਣ ਆ ਗਿਆ ਹੈ ਕਿ ਜਾਨ ਬਚਾਉਣ ਵਾਲੇ ਨਾਲ ਹੀ ਬੇਵਫਾਈ ਕੀਤੀ ਜਾ ਰਹੀ ਹੈ।ਹਲਾਤ ਇਸ ਜਦ ਤਕ ਪਹੁੰਚ ਗਏ ਹਨ ਕਿ ਆਪਣੀ ਕਿਡਨੀ ਆਪਣੀ ਪਤਨੀ ਨੂੰ ਦੇ ਕੇ ਜਾਨ ਬਚਾਉਣ ਵਾਲਾ ਪਤੀ ਹੁਣ ਉਸ ਕੋਲੌਂ ਕਿਡਨੀ ਵਾਪਿਸ ਮੰਗ ਰਿਹਾ ਹੈ। ਤਿੰਨ ਬੱਚਿਆਂ ਦੇ ਪਿਤਾ ਰਿਚਰਡ ਨੇ ਆਪਣੀ ਪਤਨੀ ਦੇ ਗੁਰਦਾ ਫੇ਼ਲ੍ਹ ਹੋ ਜਾਣ ਤੇ ਉਸਦੀ ਜਾਨ ਬਚਾਉਣ ਲਈ ਆਪਣੀ ਕਿਡਨੀ ਦੇ ਦਿਤੀ। ਪਰ ਉਸਦੀ ਪਤਨੀ ਬੇਵਫਾ ਨਿਕਲੀ। ਰਿਚਰਡ ਦਾ ਕਹਿਣਾ ਹੈ ਕਿ ਉਸਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ ਅਤੇ ਉਸਨੇ ਤਲਾਕ ਦੀ ਅਰਜੀ ਕੋਰਟ ਵਿਚ ਦੇ ਦਿਤੀ ਹੈ। ਇਸ ਕਰਕੇ ਪਤੀ ਨੇ ਕਿਡਨੀ ਵਾਪਿਸ ਮੰਗੀ ਹੈ ਤੇ ਨਾਲ ਹੀ ਡੇਢ ਮਿਲੀਅਨ ਡਾਲਰ ਮੁਆਵਜੇ ਦੀ ਮੰਗ ਕੀਤੀ ਹੈ।

ਇਸ ਜੋੜੇ ਨੇ 1990 ਵਿਚ ਪ੍ਰੇਮ ਵਿਆਹ ਕਰਵਾਇਆ ਸੀ। ਡਾ: ਰੀਚਰਡ ਨੇ ਦਸਿਆ ਕਿ ਮੇਰੇ ਲਈ ਇਸ ਤੋਂ ਵਡਾ ਦਰਦ ਹੋਰ ਕੀ ਹੋ ਸਕਦਾ ਹੈ। ਜਿਸ ਨੂੰ ਮੈਂ ਏਨਾ ਪਿਆਰ ਕਰਦਾ ਹਾਂ,ਉਸਨੇ ਇਹ ਰਿਸ਼ਤਾ ਹੀ ਖਤਮ ਕਰ ਦਿਤਾ। ਉਸਦਾ ਇਹ ਵੀ ਕਹਿਣਾ ਹੈ ਕਿ ਉਸਦੀ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਚਲ ਰਿਹਾ ਹੈ। ਉਹ ਮਿਲੀਅਨ ਡਾਲਰ ਦੇ ਘਰ ਤੇ ਵੀ ਕਬਜਾ ਕਰਨਾ ਚਾਹੁੰਦੀ ਹੈ ਅਤੇ ਬੱਚਿਆਂ ਨੂੰ ਵੀ ਉਸ ਤੋਂ ਦੂਰ ਕਰਨਾ ਚਾਹੁੰਦੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>