ਸ੍ਰੀ ਲਾਹੌਰੀ ਰਾਮ ਕੈਨੇਡਾ ਵਿਖੇ ਅਕਾਲ ਚਲਾਣਾ ਕਰ ਗਏ

ਕੈਲੀਫੋਰਨੀਆਂ- ਇਹ ਖਬਰ ਬੜੇ ਦੁਖਿਤ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖਸੀਅਤ ਸ੍ਰੀ ਲਾਹੌਰੀ ਰਾਮ 10 ਜਨਵਰੀ, 2009 ਦਿਨ ਐਤਵਾਰ ਰਾਤੀਂ ਅਕਾਲ ਚਲਾਣਾ ਕਰ ਗਏ। ਉਹ 64 ਸਾਲਾਂ ਦੇ ਸਨ। ਪਿਛਲੇ ਦਿਨੀਂ ਉਹ ਕੈਲੀਫੋਰਨੀਆਂ ਦੇ ਦੌਰੇ ‘ਤੇ ਆਏ ਆਪਣੇ ਪ੍ਰਮ ਮਿੱਤਰ ਕਾਂਗਰਸੀ ਆਗੂ ਅਤੇ ਹਲਕਾ ਕਿਲਾ ਰਾਏਪੁਰ ਦੇ ਐਮਐਲਏ ਸ: ਜੱਸੀ ਖੰਗੂੜਾ ਦੇ ਨਾਲ ਵੈਨਕੂਵਰ ਵਿਖੇ ਗਏ ਸਨ। ਵੈਨਕੂਵਰ ਵਿਖੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਉਹ ਆਪਣੇ ਪਿੱਛੇ ਧਰਮਪਤਨੀ ਸ੍ਰੀਮਤੀ ਪ੍ਰੀਤੋ ਰਾਮ,  ਬੇਟੇ ਸ੍ਰੀ ਜਗਦੇਵ, ਸ੍ਰੀ ਅਜੈਪਾਲ ਅਤੇ ਬੇਟੀ ਜਗਦੀਸ਼ ਛੱਡ ਗਏ ਹਨ।
ਉਨ੍ਹਾਂ ਦੇ ਬੇਟੇ ਅਜੈਪਾਲ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦਾ ਸਾਰਾ ਪ੍ਰਵਾਰ ਵੈਨਕੂਵਰ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੈਲੀਫੋਰਨੀਆਂ ਲਿਜਾਣ ਲਈ ਪਹੁੰਚਿਆ ਹੋਇਆ ਹੈ। ਉਨ੍ਹਾਂ ਨੂੰ ਉਥੇ ਹਸਪਤਾਲ ਦੀਆਂ ਕਾਰਵਾਈਆਂ ਮੁਕੰਮਲ ਹੋਣ ਤੱਕ ਦੋ ਦਿਨ ਦੇ ਕਰੀਬ ਸਮਾਂ ਲੱਗ ਸਕਦਾ ਹੈ। ਹਸਪਤਾਲ ਦੀ ਰਿਪੋਰਟ ਤੋਂ ਉਪਰੰਤ ਹੀ ਉਨ੍ਹਾਂ ਦੀ ਅਚਾਨਕ ਮੌਤ ਬਾਰੇ ਡਾਕਟਰਾਂ ਪਾਸੋਂ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਦੀਆਂ ਅੰਤਮ ਰਸਮਾਂ ਬਾਰੇ ਜਾਣਕਾਰੀ ਵੀ ਉਨ੍ਹਾਂ ਦੀ ਮ੍ਰਿਤਕ ਦੇਹ ਅਮਰੀਕਾ ਵਿਖੇ ਪਹੁੰਚਣ ਤੋਂ ਉਪਰੰਤ ਮਿਲ ਸਕੇਗੀ।

ਸਵਰਗੀ ਲਾਹੌਰੀ ਰਾਮ ਪੰਜਾਬੀ ਭਾਈਚਾਰੇ ਵਿਚ ਇਕ ਜਾਣਿਆਂ ਪਛਾਣਿਆਂ ਨਾਮ ਸਨ। ਉਹ ਕੈਲੀਫੋਰਨੀਆਂ ਦੇ ਇਕਨੋਮਿਕ ਡਿਵੈਲਪਮੈਂਟ ਕਮਿਸ਼ਨਰ ਸਨ। ਉਹ ਇਕ ਉੱਘੇ ਬਿਜ਼ਨੈਸਮੈਨ ਅਤੇ ਲੀਡਰ ਸਨ। ਅਦਾਰਾ ਕੌਮੀ ਏਕਤਾ ਵਲੋਂ ਅਸੀਂ ਸ੍ਰੀ ਲਾਹੌਰੀ ਰਾਮ ਜੀ ਦੇ ਪ੍ਰਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪ੍ਰਵਾਰ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖ਼ਸ਼ਣ।

ਦੁਖਿਤ ਪ੍ਰਵਾਰ ਨਾਲ ਫੋਨ ਨੰਬਰ 1-650-455-9026 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Funeral Arrangements for the Late Mr. Lahori Ram

Saturday Jan 17 5:00 p.m. to 8:00 p.m.

Cypress Lawn Funeral Home
1370 El Camino Real
Colma, CA 94014

—-Public visitation at the Tiffany Chapel

Sunday Jan 18 9:00 a.m. to 3:00 p.m.

San Francisco Scottish Rite Masonic Center
2850 19th Avenue
San Francisco, CA 94132

—-9:00 a.m. hearse will arrive at the Scottish Rite Center

—-10:00 a.m. funeral services to commence

—-2:00 p.m. (approximate) services to come to a conclusion and prepare for cortege to Cypress Lawn for cremation

—-3:00 p.m. (approximate) Cremation at Cypress Lawn at 1370 El Camino Real in Colma, CA.  Up to 8 family members allowed to enter cremation room.

This entry was posted in ਸਥਾਨਕ ਸਰਗਰਮੀਆਂ (ਅਮਰੀਕਾ).

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>