ਕਲਦਾਰ ਕੇ ਕਲਦਾਸ? – 2

ਤਿੰਨ ਹੀ ਮੁੰਡੇ ਫਿਰ ਅਫੀਮ ਤਾਜਰ ਕੋਲੇ ਗਏ॥ ਡੱਰਗ ਖਰੀਦ ਕੇ ਪਿੰਦਰ ਨੇ ਸੈਲ ਉਂਤੇ ਫੋਨ ਕੀਤਾ ਕੁਝ ਕੁੜੀਆਂ ਨੂੰ॥ ਇਨ੍ਹਾਂ ਨੂੰ ਚੁੱਕਕੇ ਅੱਡੇ ਕੋਲੇ ਲੈ ਗਏ॥ ਉੱਤੇ ਬਹਿਕੇ ਗੱਪ ਛੱਪ ਕੀਤੀ ਅਤੇ ਸੀੜੀਆਂ ਪੀਤੀਆਂ॥ਮਿੱਠੇ ਮਿੱਠੇ ਮਹਿਕ ਵਿੱਚ ਸਬੀਲ ਬਣਾਏ ਦੁਸਰੀਆਂ ਗੈਂਗਾਂ ਉੱਤੇ ਹਮਲੇ ਕਰਨ॥ ਪੁਲਸ ਵੱਲ ਗਾਲ੍ਹਾਂ ਕੱਢੀਆਂ॥ ਮਾਂ ਪਿਉਂ ਅਤੇ ਵਿਰਸੇ ਵੱਲ ਵੀ॥ਫਿਰ ਧਿਆਨ ਨਫ਼ਸਾਨੀ ਗੱਲਾਂ ਵੱਲ ਤੁਰ ਪਿਆ॥ ਇੱਦਾ ਦੀਆਂ ਸੋਂਚਾਂ ਵਿੱਚ ਦੀਪ ਗੁਆਚਾ ਸੀ॥ ਇਸ ਕਰ ਕੇ ਮੁੰਡੇ ਨੂੰ ਪੱਤਾ ਨਹੀਂ ਲੱਗਿਆ ਕਿਨਾ ਤੇਜ ਕਾਰ ਨੂੰ ਚਲਾਂਦਾ ਸੀ॥ ਟ੍ਰਾਫਿਕ ਲਾਇਟ ਲਾਲ ਸੀ॥ ਪਰ ਸ਼ਰਾਬ ਦੇ ਸਰੂਰ ਵਿੱਚ ਦੀਪ ਨੂੰ ਗਿਆਨ ਨਹੀਂ ਹੋਈ॥ ਗੱਡੀ ਦੂਜੇ ਪਾਸੋਂ ਵੀ ਆਉਂਦੀ ਸੀ॥ ਬੱਸ ਹਾਦਸਾ ਹੋਗਿਆ॥ ਦੀਪ ਨੂੰ ਪੱਤਾ ਵੀ ਨਹੀਂ ਸੀ ਕੀ ਹੋਇਆ॥ ਜ਼ਿੰਦਗੀ ਖ਼ਤਮ॥

ਮਾਂ ਪਿਉਂ ਨੇ ਲਾਸ਼ ਤਾਬੂਤ ਵਿੱਚ ਦੇਖੀ॥ ਪੱਤ ਨੁੰ ਪਛਾਣਿਆ ਵੀ ਨਹੀਂ॥ ਕੇਵਲ ਚੌਦਾਂ ਸਾਲਾਂ ਦਾ ਸੀ॥ ਇਸ ਘਟਨੇ ਤੋਂ ਬਾਅਦ ਪਿੰਦਰ ਨੇ ਕੋਈ ਹੋਰ ਮੰਡੇ ਦੇ ਦਰਾਂ ਜਾਕੇ ਪਸਤੌਲ ਨਾਲ ਉਂਡਾਉਣ ਦੀ ਕੋਸ਼ਿਸ਼ ਕੀਤੀ॥ ਪਰ ਓਹ ਵੀ ਗੁੰਡਾ ਹੀ ਸੀ॥ ਪਿੰਦਰ ਹੱਲੇ ਗਾਲ੍ਹਾਂ ਕੱਢਣ ਵਿੱਚ ਸੀ ਜਦ ਦੁਸ਼ਮਨ ਨੇ ਇਹਨੂੰ ਉੱਡਾ ਦਿੱਤਾ॥ ਪਿੰਦਰ ਸਿਰਫ਼ ਦੀਪ ਤੋਂ ਚਾਰ ਮਹੀਨੇ ਵੱਡਾ ਸੀ॥ ਮਾਂ ਪਿਉਂ ਨੇ ਲਾਸ਼ ਤਾਬੂਤ ਵਿੱਚ ਦੇਖੀ॥

¿ਕਿੰਨੀਆਂ ਲਾਸ਼ਾਂ ਮਾਂ ਪਿਉਂਆਂ ਨੂੰ ਵੇਖਣੀਆਂ ਪੈਣਗੀਆਂ?

ਪੁਲਸ ਨੇ ਉਹੀ ਕੋਠੀ ਸ਼ਾਤੀ ਕੀਤੀ॥ ਓਲਗਾ ਬੈਡ ਉੱਤੇ ਗ੍ਰੰਥੀ ਨਾਲ ਸੁੱਤੀ ਸੀ॥ ਦੋਨਾਂ ਨੂੰ ਗ੍ਰਿਫਤਾਰ ਕੀਤਾ॥ ਅਖਬਾਰ ਵਿੱਚ ਖ਼ਬਰ ਆਈ ਕੇ ਗ੍ਰੰਥੀ ਗੈਂਗ ਨੂੰ ਅਫੀਮ ਵੇਚਦਾ ਸੀ॥ ਓਹੀ ਆਦਮੀ ਜਿਸ ਨੇ ਦੀਪ ਨੂੰ ਗੁਰਦਵਾਰੇ ਪੰਜਾਬੀ ਸਿਖਾਈ! ਗੁਰਦਵਾਰੇ ਨੇ ਉਸਨੂੰ ਧਰਮ ਵਿੱਚੋਂ ਕੱਢ ਦਿੱਤਾ॥ ਪਰ ਦੀਪ ਦੇ ਪਿਤਾ ਨੂੰ ਸਾਂਤੀ ਨਹੀਂ ਆਇਆ॥ ਸਮਾਜ ਦੇ ਸਾਹਮਣੇ ਪੱਕਾ ਸੀ॥ ਪਰ ਆਪਣੇ ਘਰ ਵਿੱਚ ਦੀਪ ਦੀ ਫੋਟੋ ਨੂੰ ਸੀਨੇ ਲਾ ਲਾਕੇ ਰੱਜ ਰੱਜ ਰੋਂਦਾ ਸੀ॥

ਆਪਨੂੰ ਨਿੱਤ ਨਿੱ ਪੁਛੇ ‐ ¿ਮੈਂ ਕਿਉਂ ਪੰਜਾਬ ਛੱਡ ਕੇ ਆਇਆ? ਕਿਉਂ?-॥

ਪੁਲਸ ਅਤੇ ਮੀਡੀਆ ਨੂੰ ਕੋਈ ਹਮਦਰਦੀ ਨਹੀਂ ਸੀ॥ ਅਖਬਾਰ ਵਿੱਚ ‐ ਬ੍ਰੌਨ ਆਉਣ ਬ੍ਰੌਨ ਕਰਾਇਮ ‐ ਆਖਦੇ ਸੀ॥ ਇਹ ਚੱਕਰ ਸੀ॥

ਦੀਪ ਦਟ ਬਾਪ ਦਾ ਨਾਂ ਸੁਖਾ ਸੀ॥ ਸੁਖੇ ਨੇ ਇਰਾਦਾ ਬਣਾਲਿਆ ਯਵਕ ਲਈ ਸੈਂਟਰ ਬਣਾਉਣ ਅਤੇ ਆਪਣਾ ਜੀਵਨ ਉੱਦੇਸ਼ ਬੱਚਿਆਂ ਨੂੰ ਦੀਪ ਦੇ ਕਦਮਾਂ ਤੋਂ ਦੂਰ ਰੱਖਣ॥ ਕੈਨੇਡੀਅਨ ਗੈਂਗਸਟਰਾਂ ਨੂੰ ਖ਼ਤਮ ਕਰਨਾ ਸੀ॥ ਪਰ ਪਹਿਲਾ ਕੈਨੇਡੇ ਦੇ ਜਮਪਲਾਂ ਦੇ ਦਿਲ ਜਿਤਣੇ ਸੀ॥

ਸੁਖੇ ਨੂੰ ਕੇਵਲ ਇੱਕ ਹੀ ਰਾਹ ਦਿਸਦਾ ਸੀ॥ ਦਿਲ ਵਿੱਚ ਪੰਜਾਬੀਆਂ ਦੇ ਕਿਸੇ ਖੂੰਜੇ ਔਗੁਣ ਪਿਆ ਸੀ॥ ਉਹ ਔਗੁਣ ਨੂੰ ਉੱਠਾਉਣਾ ਸੀ॥ ਪਿਆਰ ਨਾਲ॥ ਸਮਝ ਨਾਲ॥ ਧਰਮ ਤੁੰਨ ਕੇ ਕੁਝ ਨਹੀਂ ਮਿਲਨਾ ਸੀ॥ ਪਰ ਕੋਈ ਰਾਹ ਵਿਰਸੇ ਵਾਲੇ। ਬੋਲੀ ਵਾਲੇ ਇਹ ਆਵਾਰੇ ਮੁੰਡਿਆਂ ਨੂੰ ਸਿਖਾਉਂਣਾ ਸੀ॥ ਪਸਤੌਲ ਦੀ ਸੇਣਸੀਨਸ ਉੱਡੋਣੀ ਸੀ॥ ਰੈਪ ਸੰਗੀਤ ਦੀ ਵੀ। ਸ਼ਰਾਬ ਪੀਣ ਦੀ ਵੀ॥ ਇਹ ਸਭ ਜੱਤਾਂ ਦੇ ਸਾਇਕੀ ਵਿੱਚ ਆ ਬੈਠੇ॥ ¿ਕਿਉਂ? ਕਿਉਂਕਿ ਬੇਫ਼ਕੂਪ ਗਾਇਕ ਦੇ ਗਾਨੇ ਹੀ ਇਸ ਪ੍ਰਾਧੀਨ ਵਾਰੇ ਹਨ॥

ਦੀਪ ਤਾਂ ਸੁਕੇ ਨੂੰ ਵਾਪਸ ਨਹੀਂ ਮਿਲਣ ਲੱਗਾ॥ ¿ਪਰ ਕੀ ਪੱਤਾ ਹੋਰਾਂ ਦੇ ਨਿਆਨਿਆਂ ਨੂੰ ਵਚਾ ਸੱਕਦਾ ਹੈ? ਰੋਜੀ ਨਾਲ ਸ਼ਰੂ ਕੀਤਾ॥ ਹਾਰਕੇ ਰੋਜੀ ਨੇ ਬਹੁਤ ਹਰਾਨ ਦੀ ਗੱਲ ਕੀਤੀ॥

ਪਹਿਲਾ ਮਾਂ ਬੋਲੀ ਪੜ੍ਹਣ ਸਿਖੀ॥ਫਿਰ ਲਿਖਣ॥ ਹੁਣ ਰੋਜੀ ਵੀ ਸਾਹਿਤ ਆਪਣੀ ਪੀੜੀ ਬਾਰੇ ਲਿਖਦਾ ਹੈ॥ ਇੱਕ ਬੱਚ ਗਿਆ॥ ਹੌਲੀ ਹੌਲੀ ਇੱਦਾ ਹੀ ਸਭ ਬੱਚਜੂਗੇ॥ ਇਸ ਆਸ ਉੱਤੇ ਸੁਖੇ ਵਾਰਗੇ ਜਿਉਂਦੇ ਐ॥ ਪਹਿਲਾ ਧਿਆਨ । ਫਿਰ ਗਿਆਨ॥

This entry was posted in ਲੇਖ.

4 Responses to ਕਲਦਾਰ ਕੇ ਕਲਦਾਸ? – 2

 1. B.S.Dhillon says:

  This young man wrote me last year for writing help and guidence.i gave him advice.today i am happy,he is writing good.he also told me that he is UK born and only knows punjabi language with his personal efforts. Keep it up Roop Dhillon best of luck .
  B.S.Dhillon Advocate

 2. ਰੂਪ ਢਿੱਲੋਂ says:

  Thank you for your support Advocate ji

 3. Devinder says:

  Good story. Pragmatic approach.well done.

Leave a Reply to Devinder Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>