ਸੈਨਾ ਨੇ ਪ੍ਰਭਾਕਰਨ ਦੇ ਲਕਜਰੀ ਬੰਕਰ ਤੇ ਕਬਜਾ ਕੀਤਾ

ਕੋਲੰਬੋ- ਲਿਟੇ ਦੇ ਸਰਗਨਾ ਪ੍ਰਭਾਕਰਨ ਲਈ ਬਣਿਆ ਬੰਕਰ ਵੀ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸਦਾ ਭਾਂਡਾ ਉਸ ਸਮੇ ਭਜਿਆ ਜਦੋਂ ਸੈਨਾ ਦੇ ਕਬਜੇ ਵਿਚ ਉਸਦਾ ਇਕ ਬੰਕਰ ਆਇਆ। ਸ੍ਰੀਲੰਕਾ ਦੇ ਉਤਰ ਵਲ ਲਿਟੇ ਦੇ ਆਖਰੀ ਗੜ੍ਹ ਵਲ ਤੇਜੀ ਨਾਲ ਵਧਦੇ ਹੋਏ ਸ੍ਰੀਲੰਕਾ ਦੀ ਸੈਨਾ ਨੇ ਜਿਸ ਬੰਕਰ ਨੂੰ ਕਬਜੇ ਵਿਚ ਲਿਆ, ਉਸਦਾ ਨਜਾਰਾ ਵੇਖ ਕੇ ਸੈਨਾ ਦੇ ਅਧਿਕਾਰੀ ਦੰਗ ਰਹਿ ਗਏ। ਮੁਲਈਤਿਵੂ ਵਿਚ ਧਰਮਪੁਰ ਕਸਬੇ ਦੇ ਸੰਘਣੇ ਜੰਗਲਾਂ ਵਿਚ ਮਿਲੇ ਇਸ ਬੰਕਰ ਦਾ ਇਸਤੇਮਾਲ ਪ੍ਰਭਾਕਰਨ ਕਰਦਾ ਸੀ। ਇਹ ਜਮੀਨ ਤੋਂ 30 ਫੁਟ ਹੇਠਾਂ ਬਣਾਇਆ ਗਿਆ ਸੀ। ਇਥੇ ਪ੍ਰਭਾਕਰਨ ਸਿਰਫ ਰਾਤ ਦੇ ਸਮੇ ਹੀ ਬਾਹਰ ਨਿਕਲਦਾ ਸੀ।
ਲੰਕਾ ਦੀ ਸਰਕਾਰ ਨੇ ਇਸ ਬੰਕਰ ਨੂੰ ਮਹੱਤਵਪੂਰਣ ਖੋਜ ਕਿਹਾ ਹੈ। ਇਸਨੂੰ ਸਧਾਰਨ ਝੌਂਪੜੀ ਦੀ ਤਰ੍ਹਾਂ ਬਣਾਇਆ ਗਿਆ ਸੀ। ਪਰ ਇਸ ਵਿਚ ਕਮਾਂਡ ਦਫਤਰ ਦਾ ਸਾਰਾ ਸਮਾਨ ਮੌਜੂਦ ਸੀ। ਇਹ ਬੰਕਰ ਏਅਰਕੰਡੀਸ਼ਨ ਸੀ। ਬੰਕਰ ਨੂੰ ਵੇਖ ਕੇ ਲਿਟੇ ਆਗੂ ਦੀ ਜੀਵਨ ਸ਼ੈਲੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਹ ਬੰਕਰ ਪਿੰਡ ਦੇ ਗਰੀਬ ਲੋਕਾਂ ਦੇ ਘਰਾਂ ਦੇ ਵਿਚਕਾਰ ਬਣਾਇਆ ਗਿਆ ਸੀ। ਇਸਦਾ ਮੁੱਖ ਦਰਵਾਜਾ ਵੇਖ ਕੇ ਲਗਦਾ ਹੈ, ਜਿਵੇਂ ਕਿਸੇ ਸਧਾਰਨ ਕਿਸਾਨ ਦਾ ਘਰ ਹੋਵੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>