ਰਾਖੀ ਕੁਝ ਨਵਾਂ ਨਹੀਂ ਕਰ ਸਕਦੀ- ਸੰਭਾਵਨਾ ਸੇਠ

Rakhi Sawant ‘ਭੋਜਪੁਰੀ ਫਿਲਮਾਂ ਦੀ ਹੇਲੇਨ’ ਕਹੀ ਜਾਣ ਵਾਲੀ ਬਾਲੀਵੁੱਡ ਆਈਟਮ ਗਰਲ ਸੰਭਾਵਨਾ ਸੇਠ ਨੇ ਰਾਖੀ ਸਾਵੰਤ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਉਸਦੇ ਨਾਲ ਰਿਆਲਿਟੀ ਸ਼ੋਅ ‘ਡਾਂਸਿੰਗ ਕੁਈਨ’ ਵਿਚ ਸ਼ਾਮਲ ਹੁੰਦੀ ਹੈ ਤਾਂ ਵੀ ਉਹ ਕੁਝ ਖਾਸ ਨਹੀਂ ਕਰ ਸਕੇਗੀ।
ਰਿਆਲਿਟੀ ਸ਼ੋਅ ‘ਬਿਗ ਬਾਸ’ ਦੇ ਦੂਜੇ ਭਾਗ ਵਿਚ ਹਿੱਸਾ ਲੈ ਕੇ ਕਾਫ਼ੀ ਲੋਕਪ੍ਰਿਯ ਹੋ ਚੁੱਕੀ ਸੰਭਾਵਨਾ ਸੇਠ ਨੇ ਕਿਹਾ, “ਜੇਕਰ ਰਾਖੀ ਡਾਂਸਿੰਗ ਕੁਈਨ ਵਿਚ ਆਉਂਦੀ ਵੀ ਹੈ ਤਾਂ ਕੁਝ ਨਵਾਂ ਨਹੀਂ ਕਰ ਸਕੇਗੀ। ਮੈਂ ਉਸਦੀ ਸਮਰਥਾ ਨੂੰ ਜਾਣਦੀ ਹਾਂ ਅਤੇ ਮੈਨੂੰ ਉਸ ਪਾਸੋਂ ਕਿਸੇ ਚਮਤਕਾਰ ਦੀ ਆਸ ਨਹੀਂ ਹੈ।” ਉਸਨੇ ਕਿਹਾ ਕਿ ਰਾਖੀ ਉਸਤੋਂ ਕਾਫ਼ੀ ਵੱਡੀ ਹੈ ਅਤੇ ਉਹ ਕਿਸੇ ਕਿਸਮ ਦਾ ਮੁਕਾਬਲਾ ਨਹੀਂ ਸਮਝਦੀ। ਸੇਠ ਨੇ ਕਿਹਾ, “ਉਹ ਮੇਰੀ ਵੱਡੀ ਭੈਣ ਦੀ ਉਮਰ ਦੀ ਹੈ ਅਤੇ ਰਿਆਲਿਟੀ ਸ਼ੋਅ ਵਿਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੀ ਹੈ।” ਸੇਠ ਨੇ ਰਾਖੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ, “ਉਹ ਜੋ ਕੁਝ ਕਰ ਸਕਦੀ ਸੀ ਕਰ ਚੁੱਕੀ ਹੈ, ਹੁਣ ਮੇਰੀ ਵਾਰੀ ਹੈ। ਮੇਰਾ ਕੈਰੀਅਰ ਅਜੇ ਸ਼ੁਰੂ ਹੋਇਆ ਹੈ ਅਤੇ ਮੈਨੂੰ ਉਸਦੀਆਂ ਸ਼ੁਭਇਛਾਵਾਂ ਦੀ ਲੋੜ ਹੈ।” ਡਾਂਸਿੰਗ ਕੁਈਨ ” ਦਾ ਪ੍ਰਸਾਰਣ ਕਲਰਜ਼ ਚੈਨਲ ‘ਤੇ ਹੋ ਰਿਹਾ ਹੈ ਅਤੇ ਹੇਮਾ ਮਾਲਿਨੀ ਅਤੇ ਜਤਿੰਦਰ ਉਸ ਵਿਚ ਜੱਜ ਹਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>