ਤਿੰਨ ਅਭਿਨੇਤਰੀਆਂ ਨਾਲ ਨਜ਼ਰ ਆਵੇਗਾ ਸ਼ਾਹਰੁੱਖ

Shahrukh Khan ਬਾਲੀਵੁੱਡ ਅਦਾਕਾਰਾ ਸ਼ਾਹਰੁੱਖ ਖਾਨ ਆਉਂਦੀ ਫਿਲਮ “ਬਿੱਲੁ ਬਾਰਬਰ” ਵਿਚ ਤਿੰਨ ਅਦਾਕਾਰਾਵਾਂ ਕਰੀਨਾ ਕਪੂਰ, ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਨੱਚਦਾ ਨਜ਼ਰ ਆਵੇਗਾ।
ਤਿੰਨੇ ਅਭਿਨੇਤਰੀਆਂ ਵੱਖ ਵੱਖ ਆਈਟਮ ਗੀਤਾਂ ਵਿਚ ਸ਼ਾਹਰੁੱਖ ਦੇ ਨਾਲ ਦਿਸਣਗੀਆਂ। ਕਰੀਨਾ ਨੇ ਦਸਿਆ ਕਿ ਫਿਲਮ ਵਿਚ ਸ਼ਾਹਰੁੱਖ ਦੇ ਨਾਲ ਉਸਦਾ ਗੀਤ ਕਾਫ਼ੀ ਵਧੀਆ ਹੈ। ਉਸਨੇ ਕਿਹਾ, “ਸ਼ਾਹਰੁੱਖ ਦੇ ਨਾਲ ਮੈਂ ਇਸਤੋਂ ਪਹਿਲਾਂ ਵੀ ਆਈਟਮ ਗੀਤ ਕੀਤਾ ਹੈ।” ਕਰੀਨਾ ਨੇ ਕਿਹਾ ਕਿ ਉਹ ਇਸ ਫਿਲਮ ਦੇ ਕੋਰੀਓ ਗਰਾਫ਼ਰ ਪ੍ਰਸੰਨਾ ਦੇ ਨਾਲ ਕੰਮ ਕਰਕੇ ਖੁਸ਼ ਹੈ। ਸ਼ਾਹਰੁੱਖ ਦੀ ਪ੍ਰਸੰਸਾ ਕਰਦੇ ਹੋਏ ਉਸਨੇ ਕਿਹਾ, “ਮੈਂ ਅਤੇ ਸੈਫ਼ ਦੋਵੇਂ ਹੀ ਸ਼ਾਹਰੁੱਖ ਅਤੇ ਉਸਦੀ ਪਤਨੀ ਗੌਰੀ ਨੂੰ ਪਸੰਦ ਕਰਦੇ ਹਾਂ। ਉਹ ਸਾਡੇ ਪ੍ਰਵਾਰ ਵਾਂਗ ਹਨ।”
ਪ੍ਰਿਯੰਕਾ ਨੇ ਕਿਹਾ ਕਿ ਉਹ ਸ਼ਾਹਰੁੱਖ ਦੀ ਵੱਡੀ ਪ੍ਰਸੰਸਕ ਹੈ। ਉਸਨੇ ਕਿਹਾ ਕਿ ਸ਼ਾਹਰੁੱਖ ਦੇ ਨਾਲ ਆਈਟਮ ਗੀਤ ਵਿਚ ਨਜ਼ਰ ਆਉਣ ਦੇ  ਵਿਚਾਰ ਤੋਂ ਹੀ ਉਹ ਖੁਸ਼ ਹੈ। ਦੀਪਿਕਾ ਦੇ ਗੀਤ ਦੀ ਕੋਰੀਓ ਗਰਾਫ਼ੀ ਫਰਾਹ ਖਾਨ ਨੇ ਕੀਤੀ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>