ਉਭਰਦੇ ਭਾਰਤ ਦੇ ਹਿੱਤ ਵਿੱਚ ਨਹੀ ਹੈ ਜੰਗ ਸੂਝ-ਬੂਝ ਤੋਂ ਕੰਮ ਲੈਣ ਰਾਜਨੇਤਾ

ਅੱਤਵਾਦੀ ਹਮਲੇ ਕੁੱਝ ਸਮੇਂ ਲਈ ਭਾਰਤੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਦਿੰਦੇ ਹੈ। ਕੁਝ ਸਮੈਂ ਬਾਅਦ ਜਦ ਹਾਲਤ ਫਿਰ ਆਮ ਵਰਗੇ ਹੁੰਦੇ ਹਨ, ਸਰਕਾਰ ਫਿਰ ਇਹ ਸੋਚ ਕੇ ਸੌਂ ਜਾਂਦੀ ਹੈ ਕਿ ਹੁਣ ਚਿੰਤਾ ਦੀ ਕੋਈ ਗਲ ਨਹੀਂ ਹੈ ਸ਼ਾਂਤੀ ਹੋ ਗਈ ਹੈ। ਉਸ ਤੋਂ ਬਾਅਦ ਫਿਰ ਹਮਲੇ ਹੋ ਜਾਂਦੇ ਹਨ ਸਰਕਾਰ ਫਿਰ ਜਾਗਦੀ ਹੈ। ਇਹ ਸਭ ਪਿਛਲੇ ਕਾਫੀ ਸਮੇਂ ਤੋ ਜਾਰੀ ਹੈ। ਭਾਰਤ ਪਾਕਿਸਤਾਨ ਨਾਲ ਜੰਗ ਦੀ ਪੂਰੀ ਤਿਆਰੀ ਕਰਦਾ ਹੈ ਫਿਰ ਅੰਤਰਰਾਸ਼ਟਰੀ ਦਬਾਅ ਜੰਗ ਨੂੰ ਟਾਲ ਦਿੰਦਾ ਹੈ। ਭਾਰਤ ਨੇ ਪਾਕਿਸਤਾਨ ਨਾਲ ਜੰਗਾਂ ਵੀ ਲੜੀਆਂ ਪਰ ਅੱਤਵਾਦ ਫਿਰ ਵੀ ਖਤਮ ਨਹੀਂ ਹੋਇਆ। ਪਰ ਹਕੀਕਤ ਇਹ ਹੈ ਕਿ ਇਹ ਭਾਰਤ-ਪਾਕਿ ਜੰਗ ਨਾਲ ਵੀ ਖਤਮ ਨਹੀਂ ਹੋਵੇਗਾ। ਕਿਉਂਕਿ ਅੱਤਵਾਦ ਦਾ ਦਾਇਰਾ ਬਹੁਤ ਵਿਸ਼ਾਲ ਹੈ। ਇਹ ਕਿਸੇ ਇੱਕ ਦੇਸ਼ ਜਾਂ ਖੇਤਰ ਤੱਕ ਸੀਮਤ ਨਹੀਂ ਹੈ। ਇਸ ਨੂੰ ਜਿਹੜੇ ਵੀ ਦੇਸ਼, ਖੇਤਰ ਆਦਿ ਦਾ ਸੁੱਰਖਿਆ ਤੰਤਰ ਕਮਜੋਰ ਲੱਗੇਗਾ ਮਤਲਬ ਕਿ ਮੌਕਾ ਮਿਲੇਗਾ, ਉੱਥੇ ਇਹ ਹਮਲੇ ਕਰੇਗਾ। ਇਸ ਲਈ ਜਰੂਰੀ ਹੈ ਸੁੱਰਖਿਆ ਵਿੱਵਸਥਾ ਦਾ ਲੋਹੇ ਵਾਂਗਰ ਮਜਬੂਤ ਹੋਣਾ। ਜਿਸ ਨੂੰ ਅਤਵਾਦੀ ਚਾਹ ਕੇ ਵੀ ਨਾ ਤੋੜ ਸਕਣ। ਪਰ ਭਾਰਤ ਵਿੱਚ ਸੁੱਰਖਿਆ ਤੰਤਰ ੲੈਨਾ ਕਮਜੋਰ ਹੈ ਕਿ ਇੱਥੇ ਵੱਡੀਆਂ-ਵੱਡੀਆਂ ਅੱਤਵਾਦੀ ਜੱਥੇਬੰਦੀਆਂ ਨੂੰ ਹਮਲਾ ਕਰਨ ਦੀ ਜਰੂਰਤ ਨਹੀਂ ਹੈ, ਛੋਟਾ-ਮੋਟਾ ਅੱਤਵਾਦੀ ਵੀ ਵੱਡਾ ਅੱਤਵਾਦੀ ਹਮਲਾ ਕਰ ਸਕਦਾ ਹੈ।

ਕੁਝ ਕੁ ਅਪਵਾਦਾਂ ਨੂੰ ਛੱਡ ਕੇ ਸਾਡੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਬੈਂਕ, ਹੋਟਲ, ਸਿਨੇਮਾ ਹਾਲ, ਬੱਸ ਸਟੈਂਡ, ਰੇਲਵੇ ਸਟੇਸ਼ਨ, ਹਵਾਈ ਅੱਡੇ, ਮੈਰਿਜ ਪੈਲਸ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਆਦਿ ਸੱਭ ਵਿੱਚ ਸੁਰਖਿਆ ਦਾ ਕੋਈ ਖਾਸ ਇੰਤਜਾਮ ਨਹੀਂ ਹੁੰਦਾ। ਜਿਆਦਾਤਰ ਬੈਕਾਂ ਜਿੱਥੇ ਕੈਸ਼ ਦਾ ਭੰਡਾਰ ਹੁੰਦਾ ਹੈ ਉੱਥੇ ਇੱਕ ਜਾਂ ਦੋ ਸੁੱਰਖਿਆ ਕਰਮਚਾਰੀ ਬੰਦੂਕ ਲੈ ਕਿ ਗੇਟ ਦੇ ਨਾਲ ਹੀ ਖੜੇ ਹੁੰਦੇ ਹਨ। ਜਿਹੜੇ ਕਿ ਛੋਟੇ–ਮੋਟੇ ਚੋਰ ਲਈ ਤਾਂ ਠੀਕ ਹੈ ਪਰ ਕਿਸੇ ਵੱਡੇ ਅੱਤਵਾਦੀਆਂ ਅੱਗੇ ਕੁਛ ਨਹੀਂ ਹੈ। ਉਹ ਕਿਸੇ ਵੇਲੇ ਉਹਨਾਂ ਨੂੰ ਆ ਕੇ ਦਬੋਚ ਸਕਦੇ ਹਨ ਅਤੇ ਬੈਂਕ ਵਿੱਚ ਅੱਤਵਾਦੀ ਕਾਰਵਾਈ ਕਰ ਸਕਦੇ ਹਨ। ਅਗਰ ਉਸ ਦੀ ਜਗਾ ਉਹਨਾਂ ਸੁੱਰਖਿਆਂ ਕਰਮਚਾਰੀਆਂ ਨੂੰ ਗੇਟ ਤੋਂ ਉੱਪਰ ਜਾਂ ਕਿਸੇ ਅਜਿਹੀ ਜਗਾ ਉਪਰ ਤਾਇਨਾਤ ਕੀਤਾ ਜਾਵੇ, ਜਿਥੌਂ ੳਹ ਸੁੱਰਖਿਆ ਕਰਮਚਾਰੀ ਹਰ ਇੱਕ ਵਿੱਅਕਤੀ ਜਿਹੜਾ ਬੈਂਕ ਵਿੱਚ ਦਾਖਿਲ ਹੁੰਦਾ ਹੈ ਨੂੰ ਅਸਾਨੀ ਨਾਲ ਵੇਖ ਸਕੇ ਪਰ ਅੰਦਰ ਦਾਖਿਲ ਹੋਣ ਵਾਲਾ ਵਿੱਅਕਤੀ ਸੁੱਰਖਿਆ ਕਰਮਚਾਰੀ ਨੂੰ ਨਾ ਵੇਖ ਸਕੇ। ਇਸ ਤਰ੍ਹਾਂ  ਸੁੱਰਖਿਆ ਕਰਮਚਾਰੀ ਕਿਸੇ ਵੀ ਸ਼ੱਕੀ ਵਿਅੱਕਤੀ ਨੂੰ ਪਛਾਣ ਸਕਦਾ ਹੈ ਅਤੇ ਉਸ ਵਿੱਰੁਧ ਕਾਰਵਾਈ ਕਰ ਸਕਦਾ ਹੈ।

ਪਰ ਭਾਰਤ ਵਿੱਚ ਸੁੱਰਖਿਆ ਵਿੱਵਸਥਾ ਨੂੰ ਲੈ ਕਿ ਕੋਈ ਵੀ ਜਿਆਦਾ ਗੰਭੀਰ ਨਹੀਂ ਹੈ। ਇੱਥੇ ਸਿਰਫ ਕਿਸੇ ਅੱਤਵਾਦੀ ਘਟਨਾਂ ਹੋਣ ਤੋਂ ਬਾਅਦ ਕੁਝ ਸਮੇਂ ਤਕ ਬਹਿਸ ਕਰਦੇ ਸਭ ਮਿਲ ਜਾਣਗੇ। ਪਰ ਫਿਰ ਸਭ ਆਮ ਹੋ ਜਾਵੇਗਾ। ਸਰਕਾਰੀ ਅਦਾਰਿਆਂ ਦੀ ਗੱਲ ਛੱਢੋ ਨਿੱਜੀ ਅਦਾਰੇ ਲੱਖਾਂ-ਕਰੋੜਾਂ ਰੁਪੈ ਬਿਸਨੈਸ ਵਿੱਚ ਲਗਾ ਦੇਣਗੇ ਪਰ ਸੁਰਖਿਆ ਦੇ ਨਾਂ ਤੇ ਪੈਸਾ ਲਗਾਉਣ ਨੂੰ ਤਿਆਰ ਨਹੀਂ ਹੁੰਦੇ। ਹਾਂ ਅਦਾਰੇ ਦਾ ਬੀਮਾ ਵਗੈਰਾ ਕਰਵਾ ਕੇ ਆਪਣੇ ਆਪ ਨੂੰ ਸੁੱਰਖਿਅਤ ਮੰਨ ਲੈਣਗੇ।

ਅੱਤਵਾਦੀਆਂ ਕਾਰਵਾਈਆਂ ਨੂੰ ਰੋਕਣ ਜਾਂ ਉਹਨਾਂ ਨੂੰ ਫੜਨ ਲਈ ਟਰੈਫਿਕ ਪੁਲਿਸ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ। ਸੋਚੌ ਕੋਈ ਵੀ ਅੱਤਵਾਦੀ ਜਾਂ ਉਹਨਾਂ ਦਾ ਗਰੁੱਪ ਅਗਰ ਕਿਤੇ ਵੀ ਜਾਂਦਾਂ ਆਉਂਦਾ ਹੈ ਤਾਂ ਇਹ ਤਾਂ ਜਾਹਿਰ ਹੈ ਕਿ ਉਹ ਸੜਕੀ ਰਸਤੇ ਦਾ ਇਸਤੇਮਾਲ ਕਰੇਗਾ। ਹੁਣ ਅਮਰੀਕਾ, ਇੰਗਲੈਂਡ ਵਾਂਗ ਇਹ ਤਾਂ ਇੱਥੇ ਮੁਸ਼ਕਲ ਲਗਦਾ ਹੈ ਕਿ ਸਰਕਾਰ ਸੜਕਾਂ ਉੱਪਰ ਕੈਮਰੇ ਲਗਾ ਕੇ ਨਜਰ ਰੱਖੇ ਪਰ ਹਰ ਉਸ ਵਿੱਅਕਤੀ ਨੂੰ ਰੋਕ ਕੇ ਚੈਕਿੰਗ ਕਰ ਸਕਦੀ ਹੈ ਜੋ ਲਾਲ ਬੱਤੀ ਦੀ ਉਲੰਘਣਾ ਕਰਦਾ ਹੈ ਜਾਂ ਹੜਬੜੀ ਵਿੱਚ ਬਹੁੱਤ ਤੇਜੀ ਨਾਲ ਵਾਹਨ ਚਲਾ ਰਿਹਾ ਹੈ ਜਾਂ ਜਿਸ ਕੋਲ ਕੋਈ ਖਤਰਨਾਕ ਹਥਿਆਰ ਹੈ। ਮਤਲਬ ਕਿ ਕਿਸੇ ਵੀ ਸ਼ੱਕੀ ਵਿਅੱਕਤੀ ਨੂੰ ਰੋਕ ਕੇ ਚੈਕਿੰਗ ਕਰਨ ਨਾਲ ਵੀ ਕਈ ਵਾਰ ਕਿਸੇ ਅੱਤਵਾਦੀ ਬਾਰੇ ਪਛਾਣ ਮਿਲ ਜਾਂਦੀ ਹੈ। ਜਿਸ ਨਾਲ ਹੋ ਸਕਦਾ ਹੈ ਉਹ ਕਿਸੇ ਹਮਲੇ ਨੂੰ ਅੰਜਾਮ ਦੇਣ ਜਾ ਰਹੇ ਹੋਣ। ਪਰ ਰਸਤੇ ਵਿੱਚ ਹੀ ਦਬੋਚੇ ਗਏ।

ਅੱਜ ਕਲਯੁਗ ਹੈ ਅਸੀਂ ਚੋਰਾਂ ਨੂੰ ਖਤਮ ਨਹੀਂ ਕਰ ਸਕਦੇ। ਪਰ ਸਾਨੂੰ ਆਪਣੇ ਘਰਾਂ ਦੇ ਦਰਵਾਜਿਆਂ ਨੂੰ ਤਾਂ ਬੰਦ ਰੱਖਣਾ ਪਵੇਗਾ। ਜਿਸ ਕਾਰਨ ਚੋਰ ਅੰਦਰ ਨਾ ਦਾਖਿਲ ਹੋ ਸਕਣ। ਅਸੀ ਦਰਵਾਜੇ ਖੁੱਲੇ ਰੱਖੇ ਹਨ ਅਤੇ ਚਾਹੁੰਦੇ ਹਾਂ ਕਿ ਚੋਰ ਫਿਰ ਵੀ ਚੋਰੀ ਨਾ ਕਰੇ।  ਅੱਜ ਵਿਸ਼ਵ ਵਿੱਚ ਅਮਰੀਕਾ ਦੇ ਸੱਭ ਤੋਂ ਵੱਧ ਦੁਸ਼ਮਣ ਹੋਣਗੇ ਪਰ ਉੱਥੇ 11 ਸਤੰਬਰ ਤੋਂ ਬਾਅਦ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ ਅਤੇ ਦੇਸ਼ ਪੂਰੀ ਤਰ੍ਹਾਂ ਨਾਲ ਸੁੱਰਖਿਅਤ ਰਿਹਾ ਹੈ ਦਾ ਮੁੱਖ ਕਾਰਨ ਸੁੱਰਖਿਆ ਤੰਤਰ ਦਾ ਮਜਬੂਤ ਹੋਣਾ ਹੈ। ਜਿਸ ਨੂੰ ਅੱਤਵਾਦੀ ਨਹੀਂ ਤੋੜ ਸਕੇ।

ਪਰ ਭਾਰਤ ਦੀ ਵਿਦੇਸ਼ ਨੀਤੀ ਅਜਿਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅੱਤਵਾਦ ਨੂੰ ਸਿਰਫ ਪਾਕਿਸਤਾਨ ਖਤਮ ਕਰੇ ਕਿੳਂਕਿ ਉਹ ਇਸ  ਨੂੰ ਸ਼ਹਿ ਦੇ ਰਿਹਾ ਹੈ। ਪਰ ਪਾਕਿਸਤਾਨ ਵਿੱਚ ਅੱਗਰ ਅੱਤਵਾਦ ਨੂੰ ਖਤਮ ਕਰਨ ਦੀ ਸ਼ਕਤੀ ਹੁੰਦੀ ਤਾਂ ਪਾਕਿ ਵਿੱਚ ਕਦੀ ਵੀ ਕੋਈ ਅੱਤਵਾਦੀ ਕਾਰਵਾਈ ਨਾ ਹੁੰਦੀ। ਪਾਕਿ ਵਿੱਚ ਭਾਰਤ ਨਾਲੌਂ ਵੀ ਵੱਧ ਅੱਤਵਾਦੀ ਧਮਾਕੇ ਹੁੰਦੇ ਹਨ ਅਤੇ ਹੋ ਰਹੇ ਹਨ। ਕਿਉਂਕਿ ਪਾਕਿ ਇੱਕ ਅਜਿਹਾ ਗਰੀਬ ਮੁਲਕ ਹੈ ਜਿਸ ਨੂੰ ਉਸ ਦੇਸ਼ ਦੀ ਸਰਕਾਰ ਅਤੇ ਕਟੜਪੰਥੀ ਆਪਣੀ ਕੁਰਸੀ ਦੀ ਖਾਤਿਰ ਕਸ਼ਮੀਰ ਮਸਲੇ ਰਾਹੀਂ ਰੋਟੀ ਦੀ ਜਗਾ ਗੋਲਾ ਬਰੂਦ ਦੇ ਰਹੇ ਹਨ। ਇਸ ਮੁਲਕ ਕੋਲ ਭਾਵੇਂ ਆਪਣੀ ਜਨਤਾਂ ਨੂੰ ਦੇਣ ਲਈ ਦੋ ਵਕਤ ਦੀ ਰੋਟੀ ਭਾਵੇਂ ਨਾਂ ਹੋਵੇ ਫਿਰ ਵੀ ਇਹ ਪ੍ਰਮਾਣੂ ਤਾਕਤ ਹੈ। ਇਸ ਲਈ ਇਹ ਕਹਿਣਾ ਕਿ ਅੱਤਵਾਦ ਪਾਕਿ ਨਾਲ ਜੰਗ ਹੋਣ ਤੋਂ ਬਾਅਦ ਖਤਮ ਹੋ ਜਾਵੇਗਾ, ਗਲਤ ਹੈ।

ਅੱਜ ਛੋਟੀ ਜਿਹੀ ਚਿੰਗਾੜੀ ਇਕ ਅਜਿੱਹੀ ਜੰਗ ਨੂੰ ਜਨਮ ਦੇ ਸਕਦੀ ਹੈ ਜਿਸ ਦੀ ਸ਼ਾਇਦ ਭਾਰਤ-ਪਾਕਿ ਦੇ ਗਰਮ ਅਨਸਰਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਭਾਰਤ ਨੂੰ ਜੰਗ ਸ਼ੁਰੂ ਕਰਨ ਤੌਂ ਪਹਿਲਾਂ ਇਸ ਗਲ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਕਿ ਰਿਵਾੲਤੀ ਜੰਗ ਵਿੱਚ ਪਾਕਿ ਭਾਰਤ ਤੋਂ ਨਹੀਂ ਜਿੱਤ ਸਕਦਾ। ਪਾਕਿ ਭਾਰਤ ਦੀ ਫੌਜੀ, ਹਵਾਈ ਅਤੇ ਸਮੁੰਦਰੀ ਸੈਨਾ ਦਾ ਮੁਕਾਬਲਾ ਨਹੀਂ ਕਰ ਸਕਦਾ। ਕੀ ਭਾਰਤ ਦੇ ਜੰਗ ਹਿਮਾੲਤੀ ਅਨਸਰ ਇਹ ਸੋਚ ਸਕਦੇ ਹਨ ਕਿ ਜਦ ਪਾਕਿ ਹਾਰ ਦੇ ਨੇੜੇ ਹੋਵੇਗਾ, ਪਾਕਿਸਤਾਨੀ ਸਰਕਾਰ ਅਤੇ ਫੌਜ ਦੀ ਹਾਰ ਨਾਲ ਬਦਨਾਮੀ ਹੋ ਰਹੀ ਹੋਵੇਗੀ ਉਸ ਸਮੇਂ ਉਹ ਪ੍ਰਮਾਣੂ ਹਥਿਆਰਾਂ ਦਾ ਪ੍ਰਯੋਗ ਨਹੀਂ ਕਰੇਗਾ? ਆਖਿਰ ਕਿਸੇ ਵੀ ਦੇਸ਼ ਨੇ ਪ੍ਰਮਾਣੂ ਹਥਿਆਰ (ਉਸ ਦੀ ਸੱਭ ਤੋਂ ਵੱਢੀ ਸ਼ਕਤੀ) ਸ਼ਾਂਤੀ ਲਈ ਤਾਂ ਨਹੀ ਰੱਖੇ।

ਅੱਜ ਧਰਤੀ ਤੇ ਵਿਗਿਆਨ ਦੀ ਸੱਭ ਤੋਂ ਖਤਰਨਾਕ ਖੋਜ ਪ੍ਰਮਾਣੂ ਹਥਿਆਰ ਹੈ। ਅੱਜ ਇਹਨਾਂ ਦੀ ਵਿਸ਼ਵ ਵਿੱਚ ਏਨੀ ਕੁ ਮਾਤਰਾ ਹੈ ਕਿ ਅਗਰ ਇਹ 10-20% ਵੀ ਚਲ ਗਏ ਤਾਂ ਪੂਰੀ ਧਰਤੀ ਤਬਾਹ ਹੋਣੀ ਯਕੀਨੀ ਹੈ। ਇਸ ਵਾਰ ਜੰਗ ਹੋਣ ਦਾ ਅਰਥ ਹੋਵੇਗਾ ਪ੍ਰਮਾਣੂ ਜੰਗ ਛਿੜਨੀ। ਜਿਸ ਨੂੰ ਪ੍ਰਮਾਣੂ ਜੰਗ ਦਾ ਡੱਰ ਨਹੀਂ, ਉਹ ਇੱਕ ਵਾਰ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਹੋਈ ਤਬਾਹੀ ਨੂੰ ਮਹਿਸੂਸ ਕਰੇ। ਜਿਥੇ 60-65 ਸਾਲਾਂ ਬਾਅਦ ਵੀ ਪ੍ਰਮਾਣੂ ਹਥਿਆਰਾਂ ਨਾਲ ਹੋਈ ਤਬਾਹੀ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ। ਪ੍ਰਮਾਣੂ ਜੰਗ ਵਿੱਚ ਦੋਵੇਂ ਦੇਸ਼ ਹੀ ਹਾਰ ਜਾਣਗੇ। ਬੇਗੁਨਾਹ ਲੋਕ, ਜੀਵ-ਜੰਤੂ, ਸੱਭ ਤਬਾਹ ਹੋ ਜਾਣਗੇ। ਜੇ ਕੋਈ ਬੱਚ ਵੀ ਗਿਆ ਤਾਂ ਅਜਿਹੀਆਂ ਖਤਰਨਾਕ ਬਿਮਾਰੀਆਂ ਨਾਲ ਲਿਪਤ ਹੋ ਜਾਵੇਗਾ ਜਿਸ ਦਾ ਕੋਈ ਇਲਾਜ ਨਹੀਂ ਹੋਵੇਗਾ। ਧਰਤੀ ਬੰਜਰ ਬਣ ਜਾਵੇਗੀ।

ਅੱਜ ਦੇ ਹਾਲਾਤਾਂ ਅਨੁਸਾਰ ਜੰਗ ਦਾ ਵਿਰੋਧ ਕਰਨ ਵਾਲੇ ਨੂੰ ਡਰਪੋਕ ਅਤੇ ਬੁਜਦਿਲ ਅਤੇ ਹਿਮਾਇਤ ਕਰਨ ਵਾਲੇ ਨੂੰ ਸਵੈਮਾਨੀ ਕਿਹਾ ਜਾਵੇਗਾ। ਪਰ ਜਿਹੜੇ ਹਿਮਾਇਤ ਕਰ ਰਹੇ ਹਨ ਉਹਨਾਂ ਨੂੰ ਸ਼ਾਇਦ ਇਸ ਦਿਆਂ ਮਾਰੂ ਨਤੀਜਿਆਂ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ। ਉਹਨਾਂ ਨੂੰ ਘੱਟੋ –ਘੱਟ ਵਿਗਿਆਨੀਆਂ ਕੋਲ ਜਾ ਕਿ ਪਤਾ ਕਰਨਾ ਚਾਹੀਦਾ ਹੈ ਕਿ ਇੱਕ ਪ੍ਰਮਾਣੂ ਹਥਿਆਰ ਕਿਨੇ ਏਰੀਏ ਵਿੱਚ ਕਿੰਨੀ ਤਬਾਹੀ ਲਿਆ ਸਕਦਾ ਹੈ। ਉਸ ਤੋਂ ਬਾਅਦ ਭਾਰਤ-ਪਾਕਿ ਕੋਲ ਕਿਨੇ ਪ੍ਰਮਾਣੂ ਹਥਿਆਰ ਹਨ ਦਾ ਅੰਦਾਜਾ ਲਗਾ ਕੇ ਵੇਖਣ। ਅਗਰ ਇਹ ਜੰਗ ਵਿੱਚ ਚਲਣੇ ਸ਼ੁਰੂ ਹੋ ਗਏ ਤਾਂ ਭਾਰਤ-ਪਾਕਿ ਵਿੱਚ ਕੋਈ ਨਹੀਂ ਬੱਚੇਗਾ। ਫਿਰ ਕਿਸੇ ਦੀ ਜਿੱਤ ਨਹੀਂ ਹੋਵੇਗੀ। ਸੱਭ ਹਾਰ ਜਾਣਗੇ। ਇਸ ਲਈ ਇਹ ਕਹਿਣਾ ਕਿ ਪਾਕਿ ਨਾਲ ਜੰਗ ਹੋਣ ਨਾਲ ਅੱਤਵਾਦ ਖਤਮ ਹੋ ਜਾਵੇਗਾ, ਸਰਾਸਰ ਗਲਤ ਹੈ।

ਅੱਤਵਾਦ ਦੇ ਖਾਤਮੇ ਦਾ ਇੱਕੋ –ਇੱਕ ਹੱਲ ਹੈ ਕਿ ਭਾਰਤ ਆਪਣੀ ਪੁਲਿਸ ਦਾ ਆਧੂਨਿਕੀਕਰਨ ਕਰੇ, ਖੁਫੀਆ ਵਿਭਾਗ ਨੂੰ ਚੁਸਤ-ਦਰੁਸਤ ਕਰੇ। ਨਾਗਰਿਕਾਂ ਵਿੱਚ ਜਾਗੁਰੁਕਤਾ ਪੈਦਾ ਕਰੇ।

ਕਸ਼ਮੀਰ ਕਰਕੇ ਜੋ ਅੱਤਵਾਦ ਪੈਦਾ ਹੋ ਰਿਹਾ ਹੈ ਉਸ ਨੂੰ ਦੋਵੇਂ ਮੁਲਕ ਲਚਕੀਲਾ ਰੁਖ ਅਪਣਾ ਕੇ ਹੀ ਹਲ ਕਰ ਸਕਦੇ ਹਨ। ਦੋਵਾਂ ਮੁਲਕਾਂ ਨੂੰ ਹੀ ‘ਕਸ਼ਮੀਰ ਹਮਾਰਾ ਹੈ’ ਵਰਗੇ ਸਵੈਮਾਨੀ ਨਾਰਿਆਂ ਨੂੰ ਛਡਣਾ ਪਵੇਗਾ। ਕਸ਼ਮੀਰ ਤੋਂ ਦੋਵਾਂ ਮੁਲਕਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ। ਸਗੋਂ ਦੋਵੇਂ ਇਸੇ ਕਰਕੇ ਹੀ ਹਥਿਆਰਾਂ ਦੀ ਦੋੜ ਵਿੱਚ ਸ਼ਾਮਿਲ ਹੋਏ ਹਨ। ਭਾਰਤ ਵੀ ਆਤਮ ਮੰਥਨ ਕਰੇ ਕਿ ਉਸ ਨੇ ਕਸ਼ਮੀਰ ਤੋਂ ਕੀ ਖਟਿਆ ਹੈ। ਪਾਕਿਸਤਾਨ ਸਰਕਾਰ ਤੋਂ ਜਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਥੌਂ ਦੀ ਸਰਕਾਰ ਉੱਪਰ ਕਟੜਪੰਥੀ ਅਤੇ ਫੌਜ ਹਾਵੀ ਹੈ। ਪਰ ਭਾਰਤੀ ਸਿਆਸਤਦਾਨਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਸੂਝ-ਬੂਝ ਵਾਲਾ ਰੱਵਈਆ ਅਪਣਾਉਣ। ਭਾਰਤ ਅਗਰ ਪਾਕਿਸਤਾਨ ਨੂੰ ਵਿਸ਼ਵ ਵਿੱਚ ਅੱਤਵਾਦ ਹਮਾਇਤੀ ਦੇਸ਼ ਕਹਿਲਾਉਣ ਵਿੱਚ ਕਾਮਯਾਬ ਹੁੰਦਾ ਹੈ ਤਾਂ ਇਹ ਭਾਰਤ ਦੀ ਜਿੱਤ ਹੋਵੇਗੀ। ਇਸ ਤੋਂ ਬਾਅਦ ਭਾਰਤ ਆਪਣੀਆਂ ਸੁੱਰਖਿਆ ਦੀਆਂ ਕਜੋਰੀਆਂ ਨੂੰ ਦੂਰ ਕਰਕੇ ਸੁੱਰਖਿਆ ਢਾਂਚੇ ਦਾ ਅਜਿਹਾ ਕਵਚ ਤਿਆਰ ਕਰੇ ਜਿਸ ਨੂੰ ਕੋਈ ਵੀ ਤੋੜ ਨਾ ਸਕੇ ਜਾਂ ਤੋੜਨ ਦੀ ਹਿਮਤ ਨਾ ਕਰੇ। ਜਿਸ  ਕਾਰਨ ਅਸੀਂ ਤੁਸੀਂ ਸਭ ਸੁੱਰਖਿਅਤ ਰਹੀਏ ਪਰ ਭਾਰਤ ਨੂੰ ਜੰਗ ਤੋਂ ਹਰ ਹਾਲ ਵਿੱਚ ਬਚਣਾ ਹੋਵੇਗਾ। ਇਹ ਉਭਰਦੇ ਭਾਰਤ ਦੇ ਹਿੱਤ ਵਿੱਚ ਨਹੀਂ ਹੈ ਅਤੇ ਨਾਂ ਹੀ ਭਾਰਤ-ਪਾਕਿ ਦੀ ਆਮ ਗਰੀਬ ਜਨਤਾਂ ਦੇ। ਦੋਵਾਂ ਮੁਲਕਾਂ ਵਿੱਚ ਵੱਸਦੀ ਆਮ ਜਨਤਾਂ ਨੇ ਕੀ ਗੁਨਾਹ ਕੀਤਾ ਹੈ। ਹੁਣ ਜੇ ਜੰਗ ਲਗਦੀ ਹੈ ਤਾਂ ਉਸ ਵਿੱਚ ਆਮ ਜਨਤਾਂ ਹੀ ਮਰੇਗੀ। ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੀ ਹੋਵੇਗਾ। ਆਖਿਰ ਕੱਟੜਪੰਥੀਆਂ ਅਤੇ ਸਿਆਸਤਦਾਨਾਂ ਦੁਆਰਾ ਕੀਤੀਆਂ ਗਲਤੀਆਂ ਦੀ ਸਜਾ ਆਮ ਜਨਤਾਂ ਕਿਉਂ ਭੁਗਤੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>