ਖ਼ਬਰਾਂ ਦੀ ਭੰਨਤੋੜ

-ਸ਼ੇਖਾਵਤ ਨੇ ਅਡਵਾਨੀ ਨੂੰ ਵੰਗਾਰਿਆ
*ਭਾਜਪਾ ਵਾਲਿਆਂ ਮਚਾਈ ਹਾਲ ਪਹਾਰਿਆ

-ਆਪਣੀ ਭੁੱਲ ਸੁਧਾਰਨ ਵਿੱਚ ਲੱਗੀ ਸ਼੍ਰੋਮਣੀ ਕਮੇਟੀ
* ਚਲੋ ਇਨ੍ਹਾਂ ਲੀਡਰਾਂ ਭੁੱਲ ਮੰਨੀ ਤਾਂ ਸਹੀ

-ਸੁਖਬੀਰ ਬਾਰੇ ਦਿੱਤੇ ਬਿਆਨ ਤੋਂ ਕੰਨੀਂ ਕਤਰਾਉਣ ਲੱਗੇ ਕੰਵਲਜੀਤ
*ਤਾਹੀਉਂ ਪਟਿਆਲੇ ਵਾਲੀ ਸੀਟ ਹੱਥੋਂ ਖਿਸਕ ਗਈ

-ਦੋ ਸਕੀਆਂ ਭੈਣਾਂ ‘ਤੇ ਸੁਟਿਆ ਤੇਜ਼ਾਬ
*ਪਰ ਪੁਲਸੀਆਂ ਦੇ ਕੰਨਾਂ ਤੱਕ ਨਾ ਪਹੁੰਚੀ ਆਵਾਜ਼

-ਲੋਕਸਭਾ ਦੀ ਚੋਣ ਨਹੀਂ ਲੜਣਗੇ ਪ੍ਰਕਾਸ਼ ਸਿੰਘ ਬਾਦਲ
*ਇਹ ਨਾ ਹੋਵੇ ਦੋ ਲੈਂਦੇ ਲੈਂਦੇ ਇਕ ਵੀ ਹੱਥੋਂ ਖਿਸਕ ਜਾਵੇ

-ਤਿੰਨ ਦੋਸਤਾਂ ਨੇ ਆਪਣੇ ਇਕ ਸਾਥੀ ਨੂੰ ਪਹਾੜੀ ਤੋਂ ਹੇਠਾਂ ਧੱਕਾ ਦਿੱਤਾ
*ਇੰਜ ਕਰਕੇ ਉਨ੍ਹਾਂ ਮਿੱਤਰਘਾਤ ਦੀ ਨਵੀਂ ਮਿਸਾਲ ਪੇਸ਼ ਕੀਤੀ

-ਸੈਕਸ ਵਰਕਰਾਂ ਨੇ ਸ਼ੁਰੂ ਕੀਤਾ ਰੈਸਟੋਰੈਂਟ
*ਫਿਰ ਤਾਂ ਬਹੁਤੇ ਗਾਹਕ ਛੜੇ ਹੀ ਹੋਣਗੇ

-ਸੋਨੀਆਂ, ਉਮਰ ਅਬਦੁਲਾ ਅਤੇ ਬਾਦਲ ਤੇ ਹਵਾਈ ਹਮਲਿਆਂ ਦਾ ਡਰ
*ਫਿਰ ਤਾਂ ਇਨ੍ਹਾਂ ਨੂੰ ਸੁਰੱਖਿਆ ਲਈ ਹੈਲੀਕਾਪਟਰ, ਹਵਾਈ ਜਹਾਜ਼ ਤੇ ਮਿਸਾਈਲਾਂ ਮਿਲਣੀਆਂ ਚਾਹੀਦੀਆਂ ਨੇ

- ਐਨਆਰਆੲ ਵਿੰਗ ਨਾਲ, ਕੁਝ ਹੱਡ ਬੀਤੀਆਂ ਅਤੇ ਕੁਝ ਜਗ ਬੀਤੀਆਂ
*ਮੱਛਰਾਂ ਨੇ ਉਨ੍ਹਾਂ ਦੇ ਲਹੂ ਦੀਆਂ ਬੋਤਲਾਂ ਪੀਤੀਆਂ

-ਸਾਹਿਬ-ਏ-ਕਮਾਲ
*ਵਾਰ ਪਿਤਾ ਅਤੇ ਪੁੱਤਰ ਕਰ ਗਿਆ ਕਾਇਮ ਵੱਖਰੀ ਮਿਸਾਲ

-ਤਲਾਕ ਲੈਣਾ ਤੇ ਕਿਡਨੀ ਵਾਪਿਸ ਕਰ
*ਪਹਿਲਾਂ ਆਸ਼ਕ  ਗਾਉਂਦੇ ਸਨ ਮੇਰਾ ਦਿਲ ਮੋੜਦੇ, ਹੁਣ ਗਾਉਣ ਲਗੇ ਮੇਰੀ ਕਿਡਨੀ ਮੋੜ ਦੇ

-ਹੋਟਲ ਕੰਪਲੈਕਸ ‘ਚ ਵੜਿਆ ਚੀਤਾ
*ਪਰ ਹੋਟਲ ਵਾਲਿਆਂ ਉਸ ਲਈ ਕੋਈ ਕਮਰਾ ਬੁੱਕ ਨਾ ਕੀਤਾ

-ਸਤ ਸਾਲ ਦਾ ਪ੍ਰੇਮੀ ਛੇ ਸਾਲ ਦੀ ਪ੍ਰੇਮਿਕਾ ਨਾਲ ਵਿਆਹ ਕਰਾਉਣ ਲਈ ਘਰੋਂ ਭੱਜਿਆ
*ਇਸ਼ਕ ਦੀ ਨਵੀਉਂ ਨਵੀਂ ਬਹਾਰ

-ਬੱਚੇ ਜੌੜੇ ਪਰ ਤਰੀਕ, ਮਹੀਨਾ, ਸਾਲ ਵਖ ਵਖ
*ਚਲੋ ਜਨਮ ਦਿਨ ਮਨਾਉਣ ਵੇਲੇ ਭੁਲੇਖਾ ਨਾ ਪਊ

-ਤੋਤੇ ਦੀ ਮੌਤ ਤੇ ਜੇਲ੍ਹ ਵਾਰਡਨ ਤੇ ਮੁਕਦਮਾ
*ਤੋਤੇ ਨੂੰ ਭੁੱਖ ਨਾਲ ਤੜਪਾ ਤੜਪਾ ਕੇ ਮਾਰਨ ਲਈ ਵਾਰਡਨ ਨੂੰ ਜੇਲ੍ਹ ਹੋਣੀ ਚਾਹੀਦੀ ਹੈ

-ਆਸਿਨ ਦੀਆਂ ਮੁੰਬਈ ‘ਚ ਵੱਸਣ ਦੀਆਂ ਤਿਆਰੀਆਂ ਸ਼ੁਰੂ
*ਕਿਤੇ ਸਾਉਣ ਭਾਦੋਂ ‘ਚ ਪੰਜਾਬ ਆਕੇ ਵੀ ਵੱਸ ਜਾਵੀਂ

-ਫਿਰ ਦਿਸੇ ਅਕਸ਼ੈ-ਪ੍ਰਿਯੰਕਾ ਇਕੱਠੇ
*ਪਰ ਟਵਿੰਕਲ ਦਾ ਗੁੱਸਾ ਵੇਖ ਦੋਵੇਂ ਪੈ ਗਏ ਮੱਠੇ

-ਰਾਖੀ ਕੁਝ ਨਵਾਂ ਨਹੀਂ ਕਰ ਸਕਦੀ-ਸੰਭਾਵਨਾ ਸੇਠ
*ਇਹ ਤਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ

-ਤਿੰਨ ਅਭਿਨੇਤਰੀਆਂ ਨਾਲ ਨਜ਼ਰ ਆਵੇਗਾ ਸ਼ਾਹਰੁੱਖ
*ਕਿਤੇ ਨਜ਼ਰ ਨਾ ਲੱਗ ਜੇ

-ਬਿਪਾਸ਼ਾ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ
*ਕਿਤੇ ਜੌਹਨ ਇਬਰਾਹੀਮ ਨੂੰ ਕੋਈ ਹੋਰ ਨਾ ਲੈਕੇ ਤੁਰਦੀ ਬਣੇ

-ਮੈਂ ਕਿਸਮਤ ਵਾਲੀ ਹਾਂ-ਜੀਆ ਖਾਨ
*ਕਿਉਂ ਕੋਈ ਮਿਲ ਗਯਾ ਕਯਾ

-ਨਾਨਕ ਤੇਰੇ ਬੰਦੇ
*ਨਾਮ ਜਪਦੇ ਨੇ ਤੇਰਾ, ਪਰ ਕਰਦੇ ਕਾਲੇ ਧੰਦੇ

-ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੈ
*ਜਿਸਨੂੰ ਕਹਿੰਦੇ ਬਾਈ ਮੇਰਾ, ਉਸਨੇ ਨੂੰ ਇਹ ਲੀਡਰ ਠਿੱਬੀ ਮਾਰੇ

-ਕਾਂਗਰਸ ‘ਤੇ ਉੱਠਣ ਵਾਲੀ ਬਾਦਲ ਦੀ ਉਂਗਲੀ ‘ਤੇ ਸੱਟ ਲੱਗੀ
*ਫਿਰ ਬਾਦਲ ਨੇ ਉਂਗਲੀ ਕਾਂਗਰਸ ਨੂੰ ਛੱਡਕੇ ਡਾਕਟਰ ਨੂੰ ਵਿਖਾਈ

-ਜਿਸਮਫਰੋਸ਼ ਨਹੀਂ ਗਾਹਕ ਬਣੇ ਨਿਸ਼ਾਨਾ
*ਹੁਣ ਪਤਾ ਲੱਗੂ ਬੱਚੂ

-ਕਾਂਗਰਸ ਨੇ ਪੰਜਾਬ ਨਾਲ ਸੌਤੇਲਾ ਵਿਹਾਰ ਕੀਤਾ
*ਤੁਸੀਂ ਜਿਹੜੇ ਘਿਓ ਸ਼ਕਰ ਨਾਲ ਰੋਟੀਆਂ ਖੁਆ ਰਹੇ ਜੇ

-ਹਮਲੇ ਦੌਰਾਨ ਸਰਕਾਰੀ ਏਜੰਸੀ ਦੀ ਭੂਮਿਕਾ
*ਹੋਰ ਬਾਰਡਰ ਪਾਰ ਐਵੇਂ ਥੋੜ੍ਹਾ ਹੋ ਜਾਂਦੇ ਨੇ

-ਚੀਨੀ ਫੌਜਾਂ ਦੇ ਸਕਦੀਆਂ ਨੇ ਪਾਕਿ ਦਾ ਸਾਥ
*ਫਿਰ ਤਾਂ ਹੋ ਜਾਵੇਗਾ ਵਰਲਡ ਵਾਰ ਲਈ ਰਾਹ ਸਾਫ
-ਇਨਾਮ ਦੇ ਲਾਲਚ ਵਿਚ ਆਪਣੇ ਲੱਖਾਂ ਰੁਪੈ ਗਵਾਏ
*ਫਿਰ ਲੌਟ ਕੇ ਬੁੱਧੂ (ਖਾਲੀ ਹੱਥ) ਘਰ ਕੋ ਆਏ

-ਗੁਰਦੁਆਰਾ ਪ੍ਰਬੰਧਾਂ ਨੂੰ ਲੈਕੇ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ
*ਇਹੀ ਤਾਂ ਹੈ ਸਾਡੇ ਲੀਡਰਾਂ ਦੀ ਸੇਵਾ ਭਾਵਨਾ

-ਸੰਜੇ ਦੱਤ ਲਖਨਊ ਤੋਂ ਲੋਕਸਭਾ ਦੀ ਚੋਣ ਲੜਣਗੇ
*ਸਮਾਜਵਾਦੀ ਪਾਰਟੀ ਵਾਲੇ ਉਸਦੇ ਕਾਗਜ਼ ਭਰਨਗੇ

-ਗੁਰਦੁਆਰਾ ਸਾਹਿਬ ਯੂਬਾ ਸਿਟੀ ਦੀ ਨਵੀਂ ਕਮੇਟੀ ਨੇ ਆਪਣੇ ਹੀ ਬੋਰਡ ਮੈਂਬਰ ਨੂੰ ਜੇਲ੍ਹ ਪਹੁੰਚਾਇਆ
*ਉਹ ਵਿਚਾਰਾ 50 ਹਜ਼ਾਰ ਡਾਲਰ ਦੀ ਜ਼ਮਾਨਤ ਭਰਕੇ ਬਾਹਰ ਆਇਆ

This entry was posted in ਖ਼ਬਰਾਂ ਦੀ ਭੰਨਤੋੜ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>