ਪ੍ਰਧਾਨਮੰਤਰੀ ਨੂੰ ਹਸਪਤਾਲ ਤੋਂ ਛੁਟੀ ਮਿਲੀ

ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ  ਉਨ੍ਹਾਂ ਦੇ ਦਿਲ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਪ੍ਰਧਾਨਮੰਤਰੀ ਦੇ ਨਿਜੀ ਡਾਕਟਰ ਅਤੇ ਮੈਡੀਕਲ ਟੀਮ ਦੀ ਅਗਵਾਈ ਕਰ ਰਹੇ ਕੇਐਸ ਰੈਡੀ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਸਵਸਥ ਹਨ ਅਤੇ ਘਰ ਵਾਪਿਸ ਚਲੇ ਗਏ ਹਨ। ਡਾ: ਰੈਡੀ ਨੇ ਐਮਸ ਤੋਂ ਉਨ੍ਹਾਂ ਦੇ ਜਾਣ ਦਾ ਸਮਾਂ ਨਹੀ ਦਸਿਆ। ਹਸਪਤਾਲ ਵਿਚ ਪ੍ਰਧਾਨਮੰਤਰੀ ਦੀ ਹੋਰ ਜਾਂਚ ਤੋਂ ਇਲਾਵਾ ਕੋਰੋਨਰੀ ਐਂਜਿਓਗ੍ਰਾਫੀ ਵੀ ਕੀਤੀ ਗਈ। ਉਹ ਕਈ ਸਾਲ ਪਹਿਲਾਂ ਬ੍ਰਿਟੇਨ ਵਿਚ ਬਾਈਪਾਸ ਸਰਜਰੀ ਕਰਵਾ ਚੁਕੇ ਹਨ। ਉਨ੍ਹਾਂ ਨੂੰ ਛਾਤੀ ਵਿਚ ਦਰਦ ਦੀ ਸ਼ਕਾਇਤ ਸੀ ਇਸ ਕਰਕੇ ਉਨ੍ਹਾਂ ਦਾ ਮੈਡੀਕਲ ਚੈਕਅਪ ਕੀਤਾ ਗਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>