ਲੁਧਿਆਣਾ – (ਗੁਰਿੰਦਰ ਸਿੰਘ)-ਹਲਕਾ ਕਿਲ੍ਹਾ ਰਾਏਪੁਰ ਤੋਂ ਕਾਂਗਰਸ ਦੇ ਨੌਜਵਾਨ ਵਿਧਾਇਕ ਸ. ਜਸਵੀਰ ਸਿੰਘ ਖੰਗੂੜਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਐਲਾਨਾਂ ਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਜਿਹੜਾ ਵਿਅਕਤੀ ਖੁਦ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਦਾਲਤਾਂ ਦੇ ਕਟਹਿਰੇ ਵਿਚ ਖੜ੍ਹਾ ਹੋਵੇ, ਉਸਦੇ ਵਲੋਂ ਅਜਿਹੀਆਂ ਡੀਂਗਾਂ ਮਾਰਨੀਆਂ ਸ਼ੋਭਾ ਨਹੀਂ ਦਿੰਦੀਆਂ। ਉਹ ਇਥੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼੍ਰੀ ਜੱਸੀ ਖੰਗੂੜਾ ਨੇ ਕਿਹਾ ਕਿ ਬਾਦਲ ਪ੍ਰੀਵਾਰ ਟਰਾਂਸਪੋਰਟ, ਖਣਿਜ ਸੋਮਿਆਂ, ਕੇਬਲ ਨੈਟਵਰਕ ਤੇ ਸਾਰੇ ਵੱਡੇ ਸ਼ਹਿਰਾਂ ਦੀਆ ਕੀਮਤੀ ਜਾਇਦਾਦਾਂ ਨੂੰ ਜੱਫਾਂ ਮਾਰੀ ਬੈਠਾ ਹੈ। ਅੰਤਰ ਰਾਸ਼ਟਰੀ ਹਵਾਈ ਅੱਡਿਆਂ, ਛੇ ਮਾਰਗੀ ਸੜਕਾਂ, ਕ੍ਰਿਕਟ ਦੇ ਸਟੇਡੀਅਮ ਵਰਗੇ ਵੱਡੇ ਪ੍ਰੋਜੈਕਟਾਂ ਰਾਹੀਂ ਬਾਦਲ ਪ੍ਰੀਵਾਰ ਹੀਂ ਦੋਹੀਂ ਹੱਥੀ ਲੁੱਟਣ ਲੱਗਿਆ ਹੋੲਆਿ ਹੈ। ਦੂਜੇ ਪਾਸੇ ਪਟਵਾਰੀਆਂ, ਨਾਇਬ ਤਹਿਸੀਲਦਾਰਾਂ ਤੇ ਛੋਟੇ ਪੁਲਿਸ ਮੁਲਾਜ਼ਿਮਾਂ ਦੀ ਫੜੋ ਫੜੀ ਹੋ ਰਹੀ ਹੈ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾਈ ਜਾ ਸਕਦੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਲੁਧਿਆਣਾ ਦੇ ਯੂਥ ਆਗੂ ਅਮਨਦੀਪ ਸਿੰਘ ਦਰਦੀ ਵੀ ਹਾਜ਼ਰ ਸਨ।
ਸੁਖਬੀਰ ਪਹਿਲਾਂ ਆਪਣੀ ਪੀੜੀ ਹੇਠ ਸੋਟੀ ਫੇਰੇ-ਜੱਸੀ ਖੰਗੂੜਾ
This entry was posted in ਪੰਜਾਬ.