ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਦਾ ਅੰਤ ਹੋ ਜਾਵੇਗਾ : ਜੱਸੀ ਖੰਗੂੜਾ

ਪੱਖੋਵਾਲ – (ਦਿਓਲ) – ਪੰਜਾਬ ਦੇ ਲੋਕਾਂ ਨੂੰ ਅੱਤਵਾਦ ਤੋਂ ਛੁਟਕਾਰਾ ਦਿਵਾ ਕਿ ਸ਼ਾਂਤਮਈ ਮਾਹੌਲ ਸਿਰਜਣ ਵਾਲੀ ਕਾਂਗਰਸ ਪਾਰਟੀ, ਅਕਾਲੀ ਸਰਕਾਰ ਵਲੋਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਕੀਤੇ ਜਾ ਰਿਹੇ ਘਾਣ ਨੂੰ ਬਰਦਾਸ਼ਤ ਨਹੀਂ ਕਰੇਗੀ। ਅਕਾਲੀ ਦਲ ਵਲੋਂ ਕੀਤੀਆ ਜਾ ਰਹੀਆਂ ਜ਼ਿਆਦਤੀਆਂ ਦਾ ਵੀ ਜਲਦੀ ਹੀ ਅੰਤ ਕਰ ਦੇਵੇਗੀ। ਅਕਾਲੀ ਸਰਕਾਰ ਵਲੋਂ ਪੰਜਾਬ ਦੇ ਮਾਹੌਲ ਨੂੰ ਗੰਧਲੇ ਕੀਤੇ ਜਾਣ ਦਾ ਡਟਵਾਂ ਟਾਕਰਾ ਕੀਤਾ ਜਾਵੇਗਾ। ਇਹ ਵਿਚਾਰ ਹਲਕਾ ਕਿਲ੍ਹਾ ਰਾਏਪੁਰ ਦੇ ਨੌਜਵਾਨ ਵਿਧਾਇਕ ਜੱਸੀ ਖੰਗੂੜਾ ਨੇ ਕਾਂਗਰਸ ਪਾਰਟੀ ਵਲੋਂ 5 ਫਰਵਰੀ ਨੂੰ ਮੁੱਲਾਂਪੁਰ ਵਿਚ ਕੀਤੀ ਜਾਣ ਵਾਲੀ ਰੈਲੀ ਸਬੰਧੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ। ਸ਼੍ਰੀ ਖੰਗੂੜਾ ਨੇ ਕਿਹਾ ਕਿ ਅਕਾਲੀ ਸਰਕਾਰ ਸੱਤਾ ਦੀ ਗਲਤ ਵਰਤੋਂ ਕਰਕੇ ਕਾਂਗਰਸੀ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਜਿਸ ਦਾ ਖਮਿਆਜਾ ਲੋਕ ਸਭਾ ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਨੂੰ ਭੁਗਤਣਾ ਪਵੇਗਾ ਅਤੇ ਪੰਜਾਬ ਦੇ ਲੋਕ ਇਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਨਿਕਾਰਨ ਲਈ ਇਸ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਸਮੇਂ ਦੀ ਉਡੀਕ ਕਰ ਰਹੇ ਹਨ। ਸ਼੍ਰੀ ਖੰਗੂੜਾ ਨੇ ਕਿਹਾ ਕਿ ਮੁੱਲਾਂਪੁਰ ਦੀ ਰੈਲੀ ਆਪਣੀ ਮਿਸਾਲ ਆਪ ਹੋਵੇਗੀ ਅਤੇ ਇਸ ਨਾਲ ਅਕਾਲੀ ਦਲ ਦੀਆਂ ਜੜ੍ਹਾ ਹਿੱਲ ਜਾਣਗੀਆਂ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਵੱਡੇ ਮਤਭੇਦ ਪੈਦਾ ਹੋ ਗਏ ਹਨ ਜੋ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਆਪਣਾ ਰੰਗ ਵਿਖਾਉਣਗੇ ਅਤੇ ਇਸ ਸਰਕਾਰ ਦਾ ਅੰਤ ਹੋ ਜਾਵੇਗਾ। ਇਸ ਸਮੇਂ ਭੁਲਿੰਦਰ ਸਿੰਘ ਪ੍ਰਧਾਨ ਲੁਧਿਆਣਾ ਦਿਹਾਤੀ, ਪ੍ਰਮਿੰਦਰ ਸਿੰਘ ਲਤਾਲਾ ਪ੍ਰਧਾਨ ਪੱਖੋਵਾਲ, ਮਹਿੰਦਰ ਸਿੰਘ ਬੁਟਾਹਰੀ ਪ੍ਰਧਾਨ ਡੇਹਲੋਂ, ਅਵਤਾਰ ਸਿੰਘ ਖੰਗੂੜਾ, ਮਨਮੋਹਨ ਸਿੰਘ ਨਾਰੰਗਵਾਲ, ਰਾਜ ਸਿੰਘ ਜੰਡ, ਰਣਜੀਤ ਸਿੰਘ ਮਾਂਗਟ, ਭਾਗ ਸਿੰਘ ਦਰਦੀ, ਰੋਮੀ ਛਪਾਰ, ਅਵਤਾਰ ਸਿੰਘ ਕਿਲ੍ਹਾ ਰਾਏਪੁਰ, ਰਛਪਾਲ ਸਿੰਘ ਕੈਂਡ, ਗੁਰਜੀਤ ਸਿੰਘ ਗੁੱਜਰਵਾਲ, ਹਰਨੇਕ ਸਿੰਘ ਸਰਾਭਾ, ਪ੍ਰਗਟ ਸਿੰਘ ਆਲੀਵਾਲ, ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਮਹਿੰਦਰ ਸਿੰਘ ਡਾਂਗੋ, ਅਮਰੀਕ ਸਿੰਘ ਮਹਿਮਾ ਸਿੰਘ ਵਾਲਾ, ਰਵਿੰਦਰ ਸਿੰਘ ਆੜਤੀ, ਰਘੂਨੰਦਨ ਸ਼ਰਮਾ ਸਿਆੜ, ਭਗਵੰਤ ਸਿੰਘ ਭੀਖੀ, ਲਵਲੀ ਨੰਗਲ, ਹਰਕੰਵਲ ਸਿੰਘ ਪੱਖੋਵਾਲ, ਰਣਜੀਤ ਸਿੰਘ ਬ੍ਰਹਮਪੁਰ, ਅਸ਼ਵਨੀ ਦੂਬੇ, ਚਰਨੀ ਮਿੰਨੀ ਛਪਾਰ ਆਦਿ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>