ਪਾਕਿਸਤਾਨ ਵਿਚ ਮੁੰਬਈ ਹਮਲਿਆਂ ਦੇ ਦੋਸ਼ੀ 5 ਅਤਵਾਦੀਆਂ ਦੇ ਖਿਲਾਫ ਕੇਸ ਦਰਜ ਹੋਵੇਗਾ

Pakistan - Flag ਨਵੀਂ ਦਿੱਲੀ- ਭਾਰਤ ਵਿਚ ਹੋਏ ਮੁੰਬਈ ਅਤਵਾਦੀ ਹਮਲਿਆਂ ਬਾਰੇ ਜਾਂਚ ਪਾਕਿਸਤਾਨ ਵਿਚ ਪੂਰੀ ਕਰ ਲਈ ਗਈ ਹੈ। ਇਸ ਜਾਂਚ ਦੀ ਰਿਪੋਰਟ ਤਿਆਰ ਹੈ ਅਤੇ ਪਾਕਿਸਤਾਨ ਸਰਕਾਰ ਇਸ ਰਿਪੋਰਟ ਦੀਆਂ ਸਿਫਾਰਸ਼ਾ ਮੁਤਾਬਿਕ 5 ਅਤਵਾਦੀਆਂ ਦੇ ਖਿਲਾਫ ਮੁਕਦਮਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।

ਪਾਕਿਸਤਾਨ ਦੇ ਜਿਓ ਟੀਵੀ ਤੇ ਇਸਦਾ ਜਿਕਰ ਕੀਤਾ ਗਿਆ ਹੈ। ਜੀਓ ਟੀਵੀ ਅਨੁਸਾਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁੰਬਈ ਹਮਲਿਆਂ ਦੀ ਸਾਜਿਸ਼  ਪਾਕਿਸਤਾਨ ਤੋਂ ਬਾਹਰ ਰਚੀ ਗਈ ਸੀ। ਇਸ ਲਈ ਕਸਬ ਅਤੇ ਪੰਜ ਹੋਰ ਪਾਕਿਸਤਾਨੀ ਨਾਗਰਿਕਾਂ ਦੇ ਖਿਲਾਫ ਮੁਕਦਮਾ ਚਲਾਇਆ ਜਾਵੇਗਾ। ਪਾਕਿਸਤਾਨ ਦੇ ਮੀਡੀਆ ਦੀਆਂ ਰਿਪੋਰਟਾਂ ਵਿਚ ਵੀ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ  ਹਮਲਿਆਂ ਦੇ ਜਿੰਦਾ ਬੱਚੇ ਦੋਸ਼ੀ ਕਸਬ ਤੋਂ ਪੁਛਗਿੱਛ ਕਰਨ ਲਈ ਵੀ ਭਾਰਤ ਨੂੰ ਅਪੀਲ ਕਰੇਗਾ। ਪਾਕਿਸਤਾਨ ਦੇ ਪ੍ਰਧਾਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਪਿਛਲੇ ਦਿਨੀ ਕਿਹਾ ਸੀ ਕਿ ਰਿਪੋਰਟ ਸੋਮਵਾਰ ਜਾਂ ਮੰਗਲਵਾਰ ਤਕ ਸਰਵਜਨਿਕ ਕਰ ਦਿਤੀ ਜਾਵੇਗੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>