ਰੱਬ ਕਰੇ ਤੁਹਾਨੂੰ ਸਾਰਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਵੇ- ਸੋਮਨਾਥ

ਨਵੀਂ ਦਿੱਲੀ- ਲੋਕਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਨੇ ਹਾਊਸ ਵਿਚ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਤੋਂ ਨਰਾਜ਼ ਹੋ ਕੇ ਕਿਹਾ ਕਿ ਭਗਵਾਨ ਕਰੇ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਇਹ ਸਾਰੇ ਹਾਰ ਦਾ ਮੂੰਹ ਵੇਖਣ। ਸਪੀਕਰ ਨੇ  ਇਹ ਵੀ ਕਿਹਾ ਕਿ ਦੇਸ਼ ਦੇ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਛਾਣ ਲੈਣਗੇ ਅਤੇ ਚੋਣਾ ਵਿਚ ਇਨ੍ਹਾਂ ਸੰਸਦ ਮੈਂਬਰਾਂ ਨੂੰ ਚੰਗਾ ਸਬਕ ਸਿਖਾਉਣਗੇ।
ਪਾਰਲੀਮੈਂਟ ਹਾਊਸ ਵਿਚ ਅਜੇ ਸਦਨ ਦੀ ਕਾਰਵਾਈ ਸ਼ੁਰੂ ਹੀ ਹੋਈ ਸੀ ਕਿ ਵਿਰੋਧੀ ਦਲਾਂ ਨੇ ਜਬਰਦਸਤ ਹੰਗਾਮਾ ਖੜ੍ਹਾ ਕਰ ਦਿਤਾ। ਇਸ ਕਰਕੇ ਲੋਕਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਨੇ ਇਸ ਰੌਲੇਰੱਪੇ ਤੇ ਨਰਾਜਗੀ ਜਾਹਿਰ ਕਰਦਿਆਂ ਕਿਹਾ ਕਿ “ਤੁਹਾਡਾ ਸਾਰਿਆਂ ਦਾ ਵਿਹਾਰ ਨਿੰਦਣਯੋਗ ਹੈ। ਤੁਸੀਂ ਲੋਕਤੰਤਰ ਨੂੰ ਖਤਮ ਕਰ ਰਹੇ ਹੋ, ਦੇਸ਼ ਦੀ ਜਨਤਾ ਇਹ ਸੱਭਕੁਝ ਵੇਖ ਰਹੀ ਹੈ। ਮੈਂ ਇਹ ਉਮੀਦ ਕਰਦਾ ਹਾਂ ਕਿ ਲੋਕ ਤੁਹਾਨੂੰ ਪਛਾਣ ਲੈਣ ਤੇ ਸਬਕ ਸਿਖਾਉਣ।” ਸਪੀਕਰ ਨੇ ਪਹਿਲਾਂ ਤਾਂ ਕਿਹਾ ਕਿ ਉਹ ਸਦਨ ਦੀ ਕਾਰਵਾਈ ਸਥਗਿਤ ਨਹੀਂ ਕਰਨਗੇ। ਪਰ 15 ਮਿੰਟ ਤਕ ਲਗਾਤਾਰ ਨਾਰ੍ਹੇਬਾਜ਼ੀ ਅਤੇ ਸ਼ੋਰ ਸ਼ਰਾਬੇ ਦੇ ਜਾਰੀ ਰਹਿਣ ਤੇ ਪਰੇਸ਼ਾਨ ਹੋ ਕੇ ਬੋਲੇ ਕਿ ਮੇਰੇ ਖਿਆਲ ਵਿਚ ਸਦਨ ਦੀ ਕਾਰਵਾਈ ਅਨਿਸਿ਼ਚਤ ਸਮੇਂ ਲਈ ਸਥਗਿਤ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਸੰਸਦ ਵਿਚ ਆਉਣ ਦਾ ਭੱਤਾ ਨਹੀਂ ਮਿਲਣਾ ਚਾਹੀਦਾ। ਤੁਹਾਨੂੰ ਜਨਤਾ ਦੇ ਧਨ  ਵਿਚੌਂ ਇਕ ਪੈਸਾ ਵੀ ਨਹੀਂ ਮਿਲਣਾ ਚਾਹੀਦਾ। ਤੁਸੀਂ ਇਸਦੇ ਹੱਕਦਾਰ ਨਹੀਂ ਹੋ। ਤੁਸੀ ਦੇਸ਼ ਦੀ ਜਨਤਾ ਦਾ ਅਪਮਾਨ ਕਰ ਰਹੇ ਹੋ ਅਤੇ ਉਸਨੂੰ ਮੂਰਖ ਬਣਾ ਰਹੇ ਹੋ। ਦੇਸ਼ ਦੇ ਲੋਕਾਂ ਨੂੰ ਵੀ ਇਹ ਸੰਸਦ ਵੇਖਣ ਦੇਵੋ। ਇਸ ਤੋਂ ਬਾਅਦ ਉਨ੍ਹਾਂ ਨੇ ਸਦਨ ਦੀ ਕਾਰਵਾਈ ਸਥਗਿਤ ਕਰ ਦਿਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>