ਦਿਲ ਦੀਆਂ ਪੀੜਾਂ

ਸੀਸੋ ਕੰਮ ਤੋਂ ਥਂਕੀ ਟੁੱਟੀ ਦਿਹਾੜੀ ਲਾਕੇ ਘਰ ਪਹੁੰਚੀ। ਹਰ ਰੋਜ਼ ਦੀ ਤਰ੍ਹਾਂ ਬੈਗ ਰਖਕੇ ਚਾਹ ਦਾ ਕੱਪ ਬਣਾਕੇ ਪੀਣ ਬੈਠ ਗਈ। ਚਾਹ ਪੀਤੀ ਤੇ ਸੋਫੇ ਤੇ ਲੰਬੀ ਪੈ ਗਈ, ਸੋਚਾਂ ਵਿਚ ਡੁੱਬੀ ਹਰ ਰੋਜ਼ ਵਾਂਗ ਹੱਡ ਕੱਠੇ ਕਰਕੇ ਉਠੀ ਤੇ ਰਸੋਈ ਵਿਚ ਕੰਮ ਕਰਨ ਲੱਗ ਪਈ। ਪਰ ਸੋਚਾਂ ਨੇ ਕਦੀ ਵੀ ਉਸਦਾ ਪਿੱਛਾ ਨਾ ਛਡਿਆ। ਦੋ ਭੈਣਾਂ ਅਤੇ ਦੋ ਭਰਾਵਾਂ ਦੀ ਪੰਜਵੀਂ ਭੈਣ, ਪੇਕਿਆਂ ਦੇ ਘਰ ਲਾਡਾਂ ਨਾਲ ਪਾਲੀ ਬਾਪੂ ਦੀ ਸਿਆਣੀ ਕੁੜੀ ਸੀ। ਸੀਸੋ ਦੇ ਆਪਣੇ ਤਿੰਨ ਬੱਚੇ ਸਨ। ਜੀਤੀ, ਭੋਲਾ ਦੋ ਮੁੰਡੇ, ਤੇ ਇਕ ਕੁੜੀ – ਰਾਣੀ ( ਰਣਵੀਰ)। ਜੀਤੀ ਪੜ੍ਹਨ ਵਿਚ ਕੁਦਰਤ ਵਲੋਂ ਹੀ ਥੋੜਾ ਢਿੱਲਾ ਸੀ, ਪਰ ਕੁਝ ਹੋਰ ਗੁੱਣ ਉਸ ਵਿੱਚ ਸਨ ਜੋ ਕਿ ੳੋਸ ਦੀ ਮਾਂ ਤੋਂ ਬਿਨਾਂ ਕਿਸੇ ਨੂੰ; ਮਤਲਬ ਬਾਪ ਨੂੰ, ਦਿਖਾਈ ਨਹੀਂ ਸਨ ਦਿੰਦੇ। ਜੀਤੀ ਪੜ੍ਹਾਈ ਵਿੱਚ ਪੂਰੀ ਕੋਸਿਸ਼ ਜਰੂਰ ਕਰਦਾ ਸੀ। ਭੋਲਾ ਤੇਜ਼ ਮੁੰਡਾ ਸੀ, ਪੜ੍ਹਾਈ ਵਿੱਚ ਵੀ ਤੇ ਇੱਲਤਾਂ ਵਿੱਚ ਵੀ। ਸੀਸੋ ਤੇ ਲਖਵੀਰ ਗ੍ਰੈਜੁੲਟੇ ਤਾਂ ਨਹੀਂ ਸਨ, ਪਰ ਇੰਡੀਆ ਕੀ ਦਸਵੀਂ ਪਾਸ ਸਨ। ਇੰਗਲੈਂਡ ਦੀ ਆਮ ਦੁਨੀਆਂ ਵਾਂਗ ਫੈਕਟਰੀਆਂ ਵਿੱਚ ਕੰਮ ਕਰਦੇ ਹੋਏ ਇਂਗਲਿਸ਼ ਬੋਲਣ ਤੇ ਸਮਝਣ ਵਿੱਚ ਕਾਮਯਾਬ ਸਨ। ਦੋਵੇਂ ਪਿਛਿਓੁ ਆਮ ਟਬੱਰਾਂ ਵਿੱਚੋ ਆਏ ਸਨ। ਜਿਵੇਂ ਹਰ ਇੰਡੀਆ ਤੋਂ ਆਏ ਇਨਸਾਨ ਦੇ ਸੁਪਨੇ ਹਨ, ਚੰਗੀ ਜਿੰਦਗੀ ਬੀਤਾਉਣ ਲਈ ਮਿਹਨਤ ਕਰਕੇ ਆਪਣੇ ਨਾਲੋਂ ਆਪਣੇ ਬਚਿਆਂ ਨੂੰ ਉਚੀ ਥਾਂ ਦੇਖਣਾ ਚਾਹੁੰਦੇ ਸਨ। ਦੋਹਾਂ ਨੇ ਬਹੁਤ ਮਿਹਨਤ ਕੀਤੀ, ਆਪਸ ਵਿੱਚ ਪਿਆਰ ਵੀ ਬਹੁਤ ਸੀ। ਲਖਵੀਰ ਮਿਹਨਤੀ ਬੰਦਾ ਸੀ, ਕੋਈ ਐਬ ਨਹੀਂ ਸੀ, ਮਿਹਨਤ ਨਾਲ ਕੰਮ ਕਰਕੇ ਆਪਣੇ ਬਚਿਆਂ ਵਿੱਚ ਬੈਠਕੇ ਸਮਾਂ ਗੁਜ਼ਾਰਨ ਵਾਲਾ ਇਨਸਾਨ ਸੀ। ਲਖਵੀਰ ਦੀ ਥੋੜੀ ਬਹੁਤੀ ਫੈਮਲੀ ਇੰਗਲੈਂਡ ਵਿੱਚ ਸੀ ਇਕ ਭੈਣ ਜੀਤੋ ਤੇ ਭਰਾ ਗੁਰਨਾਮ; ਪਰ ਸੀਸੋ ਦਾ ਕੋਈ ਭੈਣ ਭਰਾ ਇੰਗਲੈਂਡ ਵਿੱਚ ਨਹੀਂ ਸੀ। ਸਾਰੇ ਇੰਡੀਆਂ ਹੀ ਸਨ। ਦੋ ਵੱਡੀਆਂ ਭੇਣਾਂ ਹਰਜੀਤ ਤੇ ਸੁਰਜੀਤ ਆਪਣੇ ਘਰਾਂ ਵਿੱਚ ਅਮੀਰ ਤਾਂ ਨਹੀਂ ਸਨ, ਪਰ ਸਹੁਣੇ ਗੁਜ਼ਾਰੇ ਵਾਲੀਆਂ ਫੈਮਲੀਆਂ ਵਿੱਚ ਖ਼ੁਸ਼ ਸਨ। ਛੋਟਾ ਭਰਾ ਰਾਜਿੰਦਰ ਵੀ ਆਪਣੇ ਘਰ ਠੀਕ ਗੁਜਾਰਾ ਕਰਦਾ ਸੀ ਤੇ ਵੱਡਾ ਭਰਾ ਸੁਰਜੀਤ ਵੀ ਠੀਕ ਠਾਕ ਸੀ।

ਸੀਸੋ ਦੇ ਬਾਪੂ ਨੂੰ ਆਪਣੀਆਂ ਅੱਖਾਂ ਤੋ ਦੂਰ ਭੇਜੀ ਕੁੜੀ ਦਾ ਅਕਸਰ ਫਿਕਰ ਰਹਿੰਦਾ ਸੀ, ਕਿਉਂਕੇ ਸੀਸੋ ਕਦੇ ਵੀ ਆਪਣੀ ਫੈਮਲੀ ( ਆਪਣੇ ਪ੍ਰੀਵਾਰ) ਨੂੰ ਆਪਣੇ ਘਰ ਦਾ ਦੁੱਖ ਸੁੱਖ ਨਹੀਂ ਸੀ ਦਸਦੀ, ਪਰ ਜਦੋਂ ਵੀ ਇਕ ਦੋ ਵਾਰ ਪਿਛੇ ਇੰਡੀਆ ਆਪਣੇ ਟਬੱਰ ਨੂੰ ਮਿਲਣ ਗਈ ਤਾਂ ਉਸਦਾ ਚਿਹਰਾ ਦੱਸਦਾ ਸੀ ਕਿ ਇਸਦੇ ਅੰਦਰ ਦੀ ਖ਼ੁਸ਼ੀ ਦੇ ਥਾਂ ਗੱਮੀ ਹੈ। ਪਰ ਪੁੱਛਣ ਤੇ ਸੀਸੋ ਹਮੇਸ਼ਾਂ ਗਂਲ ਟਾਲ ਦੇਂਦੀ ਸੀ। ਮਾਂ ਦੇ ਇਸ ਦੁੱਨੀਆਂ ਤੋਂ ਜਾਣ ਤੋਂ ਬਾਅਦ ਬਾਪੂ ਬੀਮਾਰ ਰਹਿਣ ਲੱਗ ਪਿਆ ਸ਼ੀਸੋ ਇਕ ਨੇਕ ਔਰਤ ਸੀ, ਉਚੇ ਇਖ਼ਲਾਕ ਵਾਲੀ, ਨਰਮ ਦਿੱਲ, ਅਤੇ ਮਿਹਨਤੀ। ਉਸਨੇ ਲਖਬੀਰ ਨੂੰ ਹਰ ਤਰ੍ਹਾਂ ਦਾ ਸੁਖ ਦਿੱਤਾ। ਬਾਹਰਲੇ ਕੰਮ ਵਿੱਚ ਪੂਰਾ ਹੱਥ ਵਟਾਇਆ, ਦੁੱਖ ਸੁੱਖ ਵਿੱਚ ਪੂਰਾ ਸਾਥ ਦਿੱਤਾ। ਪਿਆਰ, ਇਜ਼ਤ, ਕੰਮ ਤੋਂ ਆਏ ਨੂੰ ਸੁਹਣਾ ਖਾਣਾ ਬਣਾਕੇ ਅਗੇ ਰੱਖਣਾ ਆਪਣੇ ਖਾਣ ਦੀ ਪ੍ਰਵਾਹ ਨਾ ਕਰਨੀ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ, ਲਖਵੀਰ ਦੇ ਕਹਿਣ ਮੁਤਾਬਕ ਚਲਣਾ ਸੁਹਣੀ ਜਿੰਦਗੀ ਬਤੀਤ ਕਰ ਰਹੀ ਸੀ। ਲਖਬੀਰ ਵੀ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ, ਹਰ ਸੁੱਖ ਦਿੰਦਾ ਸੀ। ਪਰ ਸੁਭਾ ਦਾ ਗਰਮ ਸਖ਼ਤ ਸੀ। ਸੀਸੋ ਆਪਣੀ ਵਿਵਾਹਤ ਜਿੰਦਗੀ ਦੇ ਪਹਿਲੇ ਦਿਨ ਤੋਂ ਲਖਵੀਰ ਦੇ ਗਰਮ ਸੁਭਾ ਨੂੰ ਸਹਾਰਦੀ ਆਈ। ਬੱਚੇ ਬਾਪੂ ਦੀ ਗਰਮੀ ਤੋਂ ਡਰਦੇ, ਸਹਿਮ ਜਾਂਦੇ ਸਨ। ਪਰ ਸੀਸੋ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਬਾਪੂ ਦਾ ਚੰਗਾ ਪਾਸਾ ਦਿਖਾਕੇ ਤਸੱਲੀ ਦੇ ਕੇ ਸਮਝਾਉਂਦੀ ਸੀ। ਜਿਉਂ ਜਿਉਂ ਬੱਚੇ ਵੱਡੇ ਹੁੰਦੇ ਗਏ ਲਖਵੀਰ ਦੇ ਤੱਤੇ ਸੁਭਾ ਤੋਂ ਬੇਚੈਨ ਹੋ ਜਾਂਦੇ ਤਾਂ ਸੀਸੋ ਹਮੇਸ਼ਾ ਕਹਿੰਦੀ, ਤੁਹਾਡਾ ਡੈਡੀ ਤੁਹਾਡੇ ਲਈ ਮਿਹਨਤ ਕਰਦਾ। ਤੁਸੀਂ ਉਸਦੇ ਅਗੇ ਨਹੀਂ ਬੋਲਣਾ, ਲਖਵੀਰ ਦਾ ਚੰਗਾ ਪਾਸਾ ਦਿਖਾਕੇ ਬਚਿਆਂ ਨੂੰ ਚੰਗੇ ਰਾਹਾਂ ਤੇ ਤੋਰਦੀ ਗਈ। ਬੱਚੇ ਉਚੀ ਸ਼ਿਖਸ਼ਾ ਲੈਕੇ ਬਿਨਾ ਕਿਸੇ ਐਬ ਤੋਂ ਮਾਂ ਬਾਪ ਦਾ ਸਿਰ ਉੱਚਾ ਕਰਕੇ ਦੁਨੀਆਂ ਵਿੱਚ ਖੜ ਸਕਣ ਦਾ ਦਰਜ਼ਾ ਕਾਇਮ ਕਰ ਚੁੱਕੇ ਸਨ। ਲਖਵੀਰ ਅਤੇ ਸੀਸੋ ਨੂੰ ਆਪਣੇ ਬਚਿਆਂ ਤੇ ਬਹੁਤ ਮਾਣ ਸੀ । ਨੇਕ ਬੱਚੇ ਸਨ। ਲਖਵੀਰ ਤੇ ਸੀਸੋ ਮਿਹਨਤ ਕਰਦੇ ਗਏ, ਉਮਰ ਵਧਦੀ ਗਈ, ਬੱਚੇ ਜੁਆਨ ਹੁੰਦੇ ਗਏ। ਦੋਨਾਂ ਨੇ ਮਿਹਨਤ ਕਰਕੇ ਸੁਹਣੀ ਰੋਜ਼ ਕਮਾ ਲਈ। ਲਖਵੀਰ ਦੀ ਖੁਆਇਸ਼ ਸੀ ਜਿਵੇਂ ਹਰ ਏਸ਼ੀਅਨ ਮਾਪਿਓ ਦੇ ਉਚੇ ਸੁਪਨੇ ਹੁੰਦੇ ਹਨ, ਕਿ ਸਾਡੇ ਬੱਚੇ ਡਾਕਟਰ ਜਾਂ ਵਕੀਲ ਬਣਨ। ਇਕ ਪਖੋਂ ਲਖਵੀਰ ਸਹੀ ਸੀ ਕਿ ਉਹ ਆਪਣੇ ਬਚਿਆਂ ਨੂੰ ਪੜ੍ਹਾਈ ਤੇ ਕਮਾਈ ਵਿੱਚ ਆਪਣੇ ਤੋਂ ਉਚੇ ਉਠੇ ਦੇਖਣਾ ਚਾਹੁੰਦਾ ਸੀ। ਪਰ ਦੂਜੇ ਪੱਖ ਉਹ ਅਂਖਾਂ ਤੋਂ ਉਹਲੇ ਜਾਣਦਾ ਸੀ ਕਿ ਪੰਜੇ ਉਗਲੀਆਂ ਇਕੋ ਜਿਹੀਆਂ ਨਹੀਂ ਹੋ ਸਕਦੀਆਂ। ਸੀਸੋ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੀ, ਕਿ ਪਿਆਰ ਦੇ ਤਰੀਕੇ ਨਾਲ ਬਚਿਆਂ ਨੂੰ ਦੱਸਣਾ ਤੇ ਰੋਹਬ ਨਾਲ ਝਿੱੜਕੇ ਮਾਰਕੇ ਦਸਣ ਵਿਚ ਬਹੁਤ ਫਰਕ ਹੁੰਦਾ ਹੈ। ਪਰ ਪਿਆਰ ਨਾਲ ਕੋਈ ਵੀ ਕੰਮ ਦੀ ਗੱਲ ਦਸਣੀ ਲਖਵੀਰ ਦੀ ਕਿਤਾਬ ਦੇ ਕਿਸੇ ਪੱਨੇ ਤੇ ਨਹੀਂ ਸੀ, ਲਿਖਿਆ ਹੋਇਆ।

ਲਖਵੀਰ ਕੰਮ ਕਰਨ ਵਿੱਚ, ਗੱਲ ਕਰਨ ਵਿੱਚ, ਚੁਸਤ ਦਿਮਾਗ ਇਨਸਾਨ ਹੋਣ ਕਰਕੇ, ਬਚਿਆਂ ਨੂੰ ਉਨਾ ਹੀ ਚੁੱਸਤ ਦੇਖਣਾ ਚਾਹੁੰਦਾ ਸੀ। ਜੀਤੀ ਸ਼ਰੀਫ, ਭੋਲਾ ਨੇਕ ਦਿਲ ਡਰੂ ਪੁੱਤ ਸੀ, ਪੜ੍ਹਾਈ ਵਿੱਚ ਤੇਜ਼ ਨਾ ਹੋਣ ਕਰਕੇ ਉਹ ਆਪਣੇ ਬਾਪ ਨੂੰ ਖ਼ੁਸ਼ ਨਾ ਕਰ ਸਕਿਆ। ਉਸਨੇ ਆਪਣੀ ਸਾਰੀ ਵਾਹ ਲਾ ਦਿੱਤੀ, ਡਾਕਟਰ ਵਕੀਲ ਤਾਂ ਬਣ ਨਹੀਂ ਸਕਿਆ ਪਰ ਗਰੈਜ਼ੂਏਸ਼ਨ ਕਰਕੇ ਏਮ ਏ ਕਰ ਲਈ ਤੇ ਇਜ਼ਤ ਦੀ ਨੌਕਰੀ ਕਰਨ ਲੱਗਾ। ਭੋਲਾ ਵੀ ਪੜ੍ਹਾਈ ਵਿੱਚ ਬਹੁਤਾ ਤੇਜ਼ ਤਾਂ ਨਹੀਂ ਸੀ, ਪਰ ਜੀਤੀ ਤੋਂ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਸੀ। ਲਖਵੀਰ ਉਸ ਤੇ ਬਹੁਤ ਖ਼ੁਸ਼ ਨਹੀਂ ਸੀ , ਪਰ ਨਿਰਾਜ਼ ਵੀ ਨਹੀਂ ਸੀ। ਰਾਣੀ ਤੇਜ਼ ਦਿਮਾਗ ਕੁੜੀ ਸੀ। ਛੋਟੀ ਹੁੰਦੀ ਤੋਂ ਹੀ ਪੜ੍ਹਾਈ ਵਿੱਚ ਤੇਜ਼, ਖੇਡਾਂ ਵਿੱਚ ਤੇਜ਼ ਗੱਲ ਸਮਝਣ ਵਿੱਚ ਤੇਜ਼ ਸੀ। ਲਖਵੀਰ ਉਸ ਉਪਰ ਬਹੁਤ ਖ਼ੁਸ਼ ਸੀ। ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਿਆਰ ਤਾਂ ਮਾਂ-ਬਾਪ ਸਾਰੇ ਬਚਿਆਂ ਨੂੰ ਹੀ ਕਰਦੇ ਹਨ, ਸਿਰਫ ਪਸੰਦ ਵੱਖਰੀ ਹੋ ਜਾਂਦੀ ਹੈ। ਸ਼ਾਇਦ ਇਹ ਵੀ ਇਕ ਚੀਜ਼ ਹੈ ਕਿ ਦੁਨੀਆਂ ਦਾ ਹਰ ਆਦਮੀ, ਔਰਤ ਨਾਲੋਂ ਅਲੱਗ ਸੁਭਾ ਦਾ ਹੁੰਦਾ ਹੈ। ਆਦਮੀਆਂ ਦਾ ਦਿਲ ਹਮੇਸ਼ਾ ਸਖੱਤ ਹੋਇਆ ਕਰਦਾ ਜਦਕੇ ਔਰਤ ਹਮੇਸ਼ਾ ਕਮਜ਼ੋਰ ਦਿਂਲ ਹੁੰਦੀ ਹੈ। ਭੋਲੇ ਦੇ ਸਬੰਧ ਆਪਣੇ ਬਾਪੂ ਨਾਲ ਠੀਕ ਸਨ, ਪਰ ਜੀਤੀ ਤੇ ਰਾਣੀ ਵਿੱਚ ਸੌ ਕੋਹ ਦਾ ਫਰਕ ਹੋਣ ਕਰਕੇ, ਲਖਵੀਰ ਨੇ ਦੋਵਾਂ ਦਾ ਉਪਮਾ ਕਰਨਾ ਸ਼ੁਰੂ ਕਰ ਦਿੱਤਾਂ ਜਦੋਂ ਜੀਤੀ ਕੋਈ ਛੋਟੀ ਤੋਂ ਛੋਟੀ ਵੀ ਗਲਤੀ ਕਰਦਾ ਸੀ। ਲਖਵੀਰ ੳਸ ਤੇ ਸ਼ੁਰੂ ਹੋ ਜਾਂਦਾ ਤੇ ਰਾਣੀ ਦੀਆਂ ਸਿਫਤਾਂ ਸ਼ੁਰੂ ਕਰ ਦੇਂਦਾ ਸੀ। ਰਾਣੀ ਬਹੁਤ ਛੋਟੀ ਉਮਰ ਹੋਣ ਕਰਕੇ ਸਮਝ ਨਹੀਂ ਸੀ ਸਕਦੀ। ਪਰ ਜੀਤੀ ਦਾ ਆਪਣੇ ਬਾਪੂ ਵਿੱਚ ਭਰੋਸਾ ਘਟਣ ਲਗ ਪਿਆ। ਦਿਨ ਬੀਤਦੇ ਗਏ ਪਿਉ ਪੁਤ ਵਿੱਚ ਸ਼ਾਂਤਮਈ ਘਟਦੀ ਗਈ।

ਰਾਣੀ ਬਹੁਤ ਹੱਸਮੁਖ ਕੁੜੀ ਸੀ। ਸਮਾਂ ਬੀਤਦਾ ਗਿਆ, ਪਿਉ ਜੀਤੀ ਨਾਲ ਨਾਖ਼ੁਸ਼ ਰਹਿਣ ਲੱਗ ਪਿਆ। ਜੀਤੀ ਦੀ ਛੋਟੀ ਤੋਂ ਛੋਟੀ ਗੱਲ ਲੈ ਕੇ ਸੀਸੋ ਨਾਲ ਲੜ੍ਹਨਾ ਸ਼ੁਰੂ ਕਰ ਦਿੰਦਾ ਸੀ। ਸੀਸੋ ਲਖਵੀਰ ਦੀ ਗਲਤੀ ਦਾ ਉਸਨੂ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੀ ਪਰ ਲਖਵੀਰ ਦਾ ਦਿਮਾਗ ਇਸ ਪੱਧਰ ਤੇ ਪਹੁੰਚ ਚੁਂਕਾ ਸੀ। ਕਿ ੳਹੁ ਆਪਣੀ ਗਲਤੀ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸੀ। ਰਾਣੀ ਵੱਡੀ ਹੰਦੀ ਗਈ, ਲਖਵੀਰ ਦੇ ਸੁਪਨੇ ਵੀ ਪੂਰੇ ਕਰ ਦਿਤੇ ਡਾਕਟਰ ਬਣ ਗਈ; ਪਰ ਘਰ ਦੀਆਂ ਖ਼ੁਸ਼ੀਆ ਵਾਪਸ ਨਾ ਆ ਸੱਕੀਆਂ।ਜੀਤੀ ਆਪਣੇ ਬਾਪ ਤੋਂ ਇੱਨਾ ਡਰਦਾ ਸੀ ਕਿ ਆਪਣੇ ਆਪ ਨੂੰ ਬੇ-ਕਸੂਰ ਸਾਬਤ ਕਰਨ ਦੀ ਵੀ ਹਿੰਮਤ ਨਹੀਂ ਸੀ ਕਰ ਸਕਦਾ। ਰਾਣੀ ਘਰ ਦਾ ਮਹੌਲ ਦੇਖਕੇ ਚੁੱਪ ਰਹਿਣ ਲੱਗੀ। ਕਦੀ ਕਦੀ ਆਪਣਾ ਗੁੱਸਾ ਕਢੱਣ ਲਈ ਜੀਤੀ ਨਾਲ ਲੜ ਪੈਂਦੀ ਸੀ। ਰਾਣੀ ਦੀ ਜੁਆਨੀ ਦੀ ਉਮਰ, ਖ਼ੁਸ਼ੀਆ ਦੀ ਉਮਰ ਗੱਮੀ ਵਿੱਚ ਬਦਲ ਗਈ। ਉਸਨੂੰ ਉਦਾਸ ਦੇਖਕੇ ਮਾਂ ਸੀਸੋ ਦਾ ਦਿਲ ਟੁੱਟਦਾ ਗਿਆ, ਦਿਲ ਵਿੱਚ ਚੀਸਾਂ ਉਠਦੀਆਂ, ਪਰ ਕੁਞ ਨਾ ਕਰ ਸਕਦੀ। ਸੀਸੋ ਨੂੰ ਆਪਣੇ ਜੀਤੀ ਪੁੱਤ ਦੀ ਸ਼ਰੀਫਤਾਈ ਤੋਂ ਤਰਸ ਆਉਂਦਾ ਸੀ। ਰਾਣੀ ਦੀ ਜੁਆਨੀ ਵਾਲੀ ਉਮਰ ਉਦਾਸੀ ਵਿਂਚ ਦੇਖਕੇ ਦੁੱਖ ਲਗਦਾ ਸੀ। ਪਰ ਘਰ ਦੀ ਇਜ਼ਤ ਲਈ, ਘਰ ਨੂੰ ਇਕੱਠਾ ਰਖੱਣ ਲਈ ਦਿਲ ਦੀਆਂ ਪੀੜਾਂ ਦਿਲ ਵਿੱਚ ਰਖਕੇ ਆਪਣੇ ਆਪਨੂੰ ਘਸੀਟਦੀ ਫਿਰਦੀ ਰਹੀ। ਜੀਤੀ ਦਾ ਵਿਆਹ ਹੋ ਚੁੱਕਾ ਸੀ। ਭੋਲਾ ਪੜ੍ਹਾਈ ਖਤਮ ਕਰਕੇ ਦੂਰ ਨੌਕਰੀ ਕਰਨ ਲੱਗ ਪਿਆ ਸੀ, ਵਿਆਹ ਲਈ ਅਜੇ ਤਿਆਰ ਨਹੀਂ ਸੀ। ਸੀਸੋ ਦੀ ਇਕੋ ਆਸ ਬਾਕੀ ਰਹਿ ਗਈ ਸੀ ਕਿ ਚੰਗਾ ਮੁੰਡਾ ਮਿਲ ਜਾਵੇ ਤੇ ਰਾਣੀ ਵਿਆਹ ਕਰਕੇ ਆਪਣੇ ਘਰ ਚਲੀ ਜਾਵੇ, ਸੁੱਖੀ ਵਸੇ, ਪਿਂਛੇ ਮੁੜਕੇ ਦੇਖਣਾ ਨਾ ਪਵੇ। ਮੁੰਡੇ ਘਰ ਨਹੀਂ ਰਹਿ ਸਕਣਗੇ ਤਾਂ ਬਾਹਰ ਚਲੇ ਜਾਣਗੇ, ਫਿਰ ਮੇਰਾ ਕੀ ਹੋਵੇਗਾ? ਦੋ ਰੋਟੀਆਂ ਹੀ ਖਾਣੀਆਂ ਹਨ ਖ਼ੁਸ਼ੀ ਨਾਲ ਜਾਂ ਗੱਮੀ ਨਾਲ।

ਸੀਸੋ ਦੀ ਆਸ ਬਿਲਕੁਲ ਮੁੱਕ ਚੁੱਕੀ ਸੀ। ਸਿਹਤ ਢਿਲੀ ਮੱਠੀ ਰਹਿਣ ਲਗੀ, ਫ਼ਿਕਰ ਨਾਲ ਰਾਤ ਨੂੰ ਜਾਗ ਖੁਲ ਜਾਂਦੀ ਤਾਂ ਦਿਮਾਗ ਨੂੰ ਇਕੋ ਗੱਲ ਘੇਰੀ ਰੱਖਦੀ ਜੇ ਮੇਰੇ ਜਿਉਂਦਆਂ ਰਾਣੀ ਦਾ ਵਿਆਹ ਨਾ ਹੋ ਸਕਿਆ ਤਾਂ ਕੀ ਮੈਂ ਆਪਣੇ ਦਿਂਲ ਦੀਆਂ ਪੀੜਾਂ ਦਿਲ ਵਿੱਚ ਹੀ ਲੈਕੇ ਤੁਰ ਜਾਵਾਂਗੀ?….ਨਹੀਂ ਐਸਾ ਨਹੀਂ ਹੋ ਸਕਦਾ। ਚੰਗੇ ਇਨਸਾਨਾਂ ਲਈ ਰੱਬ ਦੇ ਘਰ ਇਨਸਾਫ਼ ਜ਼ਰੂਰ ਹੈ। ਰਾਣੀ ਲਈ ਚੰਗਾ ਵਰ ਮਿਲ ਗਿਆ, ਰਾਣੀ ਦਾ ਵਿਆਹ ਚਾਵਾਂ ਨਾਲ ਹੋ ਗਿਆ। ਸੀਸੋ ਰਾਣੀ ਵਾਸਤੇ ਹਮੇਸ਼ਾਂ ਇਹੋ ਜਿਹੇ ਮੁੰਡੇ ਦੀ ਆਸ ਖੁਆਇਸ਼ ਰੱਖਦੀ ਸੀ, ਜਿਹੜਾ ਰਾਣੀ ਨਾਲ ਪਿਆਰ ਨਾਲ ਅਤੇ ਸਲਾਹ ਨਾਲ ਜ਼ਿੰਦਗੀ ਦੀ ਕੀਮਤ ਪਾਉਣ ਵਾਲਾ ਹੋਵੇ।ਰਾਣੀ ਦੇ ਇਕ ਬਹੁਤ ਚੰਗੇ ਤੇ ਨੇਕ ਲੜਕੇ ਨਾਲ ਸੰਜੋਗ ਹੋਏ, ਅਤੇ ਸੀਸੋ ਨੂੰ ਜਿਹੜੀ ਦਿਲ ਦੀਆਂ ਪੀੜਾਂ ਵਿੱਚ ਡੁਬੀ ਆਪਣੀ ਜ਼ਿੰਦਗੀ ਦੀ ਅਧੂਰੀ ਮਹਿਸੂਸ ਹੁਦੀ ਸੀ, ਉਹ ਸੰਪੂਰਨ ਹੋ ਗਈ…

This entry was posted in ਕਹਾਣੀਆਂ.

2 Responses to ਦਿਲ ਦੀਆਂ ਪੀੜਾਂ

  1. sony says:

    ਸਿਤ ਸੀ ਅਕਾਲ ਜੀ very GOOD!!!!!!

  2. ਰੂਪ ਢਿੱਲੋਂ says:

    Sony Ji
    Je tuhanu ay pasand aayai hai, hun mere naa google kario te tuhanu bahut kujh laboogaa

Leave a Reply to sony Cancel reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>