ਪੰਜਾਬ ਦੇ ਸੰਗੀਤ ਘਰਾਣਿਆਂ ਦੀ ਵਿਰਾਸਤ ਸੰਭਾਲਣ ਲਈ ਵਿਸ਼ਵ ਵਿਆਪੀ ਯਤਨਾਂ ਦੀ ਲੋੜ ਹੈ

ਲੁਧਿਆਣਾ  – ਬੀਤੀ ਸ਼ਾਮ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ( ਰਜਿ ) ਲੁਧਿਆਣਾ ਵਲੋਂ ਸਿਲਵਰ ਓਕ ਗਾਰਡਨ ਵਿਖੇ ਪਟਿਆਲਾ ਘਰਾਣੇ ਦੇ ਪ੍ਰਮੁੱਖ ਗਾਇਕ ਉਸਤਾਦ ਪਰਮਜੀਤ ਸਿੰਘ ਦੀ ਪੇਸ਼ਕਾਰੀ ਉਪਰੰਤ ਸਨਮਾਨ  ਵਿੱਚ ਬੋਲਦਿਆਂ ਉ¤ਘੇ ਸੰਗੀਤ ਪ੍ਰੇਮੀ ਅਤੇ ਪੰਜਾਬ ਪੁਲਿਸ ਦੇ ਆਈ. ਜੀ. ਟ੍ਰੇਨਿੰਗ ਸ਼੍ਰੀ ਸਤੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਸੰਗੀਤ ਘਰਾਣਿਆਂ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਵਿਸ਼ਵ ਵਿਆਪੀ ਯਤਨਾਂ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅੱਜ ਪਟਿਆਲਾ ਘਰਾਣੇ ਤੋਂ ਇਲਾਵਾ ਸ਼ਾਮ ਚੁਰਾਸੀ ਅਤੇ ਤਲਵੰਡੀ ਘਰਾਣੇ ਦੇ ਗਾਇਕਾਂ ਦੀ ਬਹੁ ਗਿਣਤੀ ਪਾਕਿਸਤਾਨ, ਅਫਗਾਨਿਸਤਾਨ, ਅਮਰੀਕਾਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਵਸਦੀ ਹੈ। ਉਨ੍ਹਾਂ ਆਖਿਆ ਕਿ ਉਸਤਾਦ ਪਰਮਜੀਤ ਸਿੰਘ ਅੱਜ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਗੋਰਿਆਂ ਅਤੇ ਹਰ ਨਸਲ ਦੇ ਲੋਕਾਂ ਨੂੰ ਪਟਿਆਲਾ ਘਰਾਣੇ ਦੀ ਗਾਇਕੀ ਨਾਲ ਜੋੜ ਰਿਹਾ ਹੈ।

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਸ. ਜਗਦੇਵ ਸਿੰਘ ਜਸੋਵਾਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਾਲ 2009 ਦਾ ਮੋਹਣ ਸਿੰਘ ਮੋਲਾ ਸ਼ਾਮ ਚੁਰਾਸੀ ( ਹੁਸ਼ਿਆਰਪੁਰ ) ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਇਹ ਮੇਲਾ ਸ਼ਾਮ ਚੁਰਾਸੀ ਘਰਾਣੇ ਦੇ ਪ੍ਰਸਿੱਧ ਗਵਈਏ ਉਸਤਾਦ ਨਜ਼ਾਕਤ ਅਲੀ, ਸਲਾਮਤ ਅਲੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਮੇਲੇ ਵਿੱਚ ਇਸੇ ਘਰਾਣੇ ਦੇ ਰੌਸ਼ਨ ਚਿਰਾਗ ਉਸਤਾਦ ਸ਼ਫਕਤ ਅਲੀ ਖਾਨ ਨੂੰ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆਂ ਤੋਂ ਉਚੇਚੇ ਤੌਰ ਤੇ ਬੁਲਾਇਆ ਜਾ ਰਿਹਾ ਹੈ। ਸ. ਜਸੋਵਾਲ ਨੇ ਆਖਿਆ ਕਿ ਸ. ਪਰਮਜੀਤ ਸਿੰਘ ਨੇ ਪਟਿਆਲਾ ਘਰਾਣੇ ਦੀ ਗਾਇਕੀ ਦਾ ਟਰਸਾਲੀ ਸਰੂਪ ਸੰਭਾਲ ਕੇ ਭੱਵਿਖ ਲਈ ਅਣਮੋਲ ਪੂੰਜੀ ਸੰਭਾਲੀ ਹੈ। ਇਸ ਮੌਕੇ ਉਨ੍ਹਾਂ ਨੇ ਉਸਤਾਦ ਪਰਮਜੀਤ ਸਿੰਘ ਅਤੇ ਸ਼੍ਰੀ ਸਤੀਸ਼ ਕੁਮਾਰ ਸ਼ਰਮਾ ਨੂੰ ਪ੍ਰੋਫੈਸਰ ਮੋਹਣ ਸਿੰਘ ਦਾ ਚਿਤਰ ਅਤੇ ਦੁਸ਼ਾਲੇ ਤੋਂ ਇਲਾਵਾ ਕੁੱਝ ਪ੍ਰਕਾਸ਼ਨਾਵਾਂ ਭੋਟ ਕਰਕੇ ਸਨਮਾਨਿਤ ਕੀਤਾ। ਸਨਮਾਨ ਦੇਣ ਦੀ ਰਸਮ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ, ਐਸ. ਐਸ. ਪੀ. ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ, ਸੈਂਟਰਲ ਐਕਸਾਈਜ਼ ਦੇ ਕਮਿਸ਼ਨਰ ਸ਼੍ਰੀ ਏ. ਕੇ. ਮਹਿਰਾ, ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ ਅਤੇ ਐਸ. ਐਸ. ਪੀ. ਜਗਰਾਓ ਸ. ਗੁਰਪ੍ਰੀਤ ਸਿੰਘ ਭੁੱਲਰ ਅਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਕੱਤਰ ਜਨਰਲ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਸ਼ਾਮਿਲ ਹੋਏ।

ਆਪਣੀ ਗਾਇਕੀ ਪੇਸ਼ ਕਰਦਿਆਂ ਪਰਮਜੀਤ ਸਿੰਘ ਨੇ ਪਹਿਲਾਂ ਗੁਰਬਾਣੀ ਨੂੰ ਰਾਗ ਅਹੀਰ ਭੈਰੋ ਵਿੱਚ ਗਾਇਆ। ਸ਼ੁੱਧ ਸਾਰੰਗ ਰਾਗ ਵਿੱਚ ਉਨ੍ਹਾਂ ਨੇ ਬਸ਼ੀਰਬਦਰ ਦੀ ਇੱਕ ਗਜ਼ਲ ‘‘ ਕਬੀ ਯੂੰ ਭੀ ਆ ਮੇਰੀ ਆਂਖ ਮੇਂ ਕੇ ਮੇਰੀ ਨਜ਼ਰ ਕੋ ਖਬਰ ਨਾਂ ਹੋ ’’ ਸੁਰਜੀਤ ਪਾਤਰ ਦੀ ਗਜ਼ਲ ‘‘ ਪੀਲੇ ਪੱਤਿਆਂ ਤੇ ਪੱਬ ਧਰਕੇ ’’ ਤੋਂ ਇਲਾਵਾ ਚਰਨਸਿੰਘ ਸਫਰੀ, ਨਿਧਾ ਫਾਜ਼ਲੀ, ਸੁਲਤਾਨ ਬਾਹੂ, ਇਬਨੇਇੰਸ਼ਾ ਅਤੇ ਅਸਦ ਅਮਾਨਤ ਅਲੀ ਸਾਹਿਬ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ। ਮਾਹੌਲ ਉਦੋਂ ਸ਼ਿਖਰ ਤੇ ਪਹੁੰਚ ਗਿਆ ਜਦ ਉਨ੍ਹਾਂ ਨੇ ‘‘ ਸੁਰਖ ਗੁਲਾਬਾਂ ਦੇ ਮੌਸਮ ਵਿੱਚ ਫੁੱਲਾਂ ਦੇ ਰੰਗ ਕਾਲੇ ਗਾਕੇ ਅੱਧੀ ਰਾਤ ਵਿੱਚ ਸੁਰਾਂ ਦੀ ਮਹਿਕ ਘੋਲੀ। ਇਸ ਮੌਕੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਡਾ. ਏ. ਏ. ਸਿਦੀਕੀ, ਸਲੋਹ ਦੇ ਸਾਬਕਾ ਮੇਅਰ ਸ. ਗੁਰਬਚਨ ਸਿੰਘ ਥਿੰਦ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ. ਪਰਉਪਕਾਰ ਸਿੰਘ ਘੁੰਮਣ, ਪ੍ਰਿੰਸੀਪਲ ਡਾ. ਸਤੀਸ਼ ਕੁਮਾਰ ਸ਼ਰਮਾ ਡੀ. ਏ. ਵੀ. ਕਾਲਜ ਜਗਰਾਓ, ਅਮਨਪ੍ਰੀਤ ਸਿੰਘ ਨਿਉਯਾਰਕ, ਹਰਮੋਹਣ ਸਿੰਘ ਗੁਡੂ, ਇੰਦਰ ਮੋਹਣ ਸਿੰਘ ਕਾਕਾ, ਸ. ਗੁਰਜੀਤ ਸਿੰਘ ਰੁਮਾਣਾ ਐਸ. ਪੀ., ਸ. ਰੁਪਿੰਦਰ ਪਾਲ ਸਿੰਘ ਐਸ. ਪੀ., ਪਰਮਜੀਤ ਸਿੰਘ ਪੰਨੂ, ਸ. ਪ੍ਰਿਥੀਪਾਲ ਸਿੰਘ ਬਟਾਲਾ, ਉ¤ਘੇ ਕਵੀ ਸਰਦਾਰ ਪੰਛੀ, ਜਸਵੰਤ ਜ਼ਫਰ, ਤ੍ਰਲੋਚਨ ਲੋਚੀ, ਮਨਜਿੰਦਰ ਧਨੋਆ, ਡਾ. ਨਿਰਮਲ ਜੌੜਾ, ਪ੍ਰੋਫੈਸਰ ਕਮਲਜੀਤ ਸਿੰਘ, ਪ੍ਰੋਫੈਸਰ ਬਲਦੇਵ ਸਿੰਘ, ਸ਼੍ਰੀ ਮਹਿੰਦਰਦੀਪ ਗਰੇਵਾਲ, ਸਮੇਤ ਕਈ ਸਿਰ ਕੱਢ ਵਿਅਕਤੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>