ਕੈਪਟਨ ਅਮਰਿੰਦਰ ਸਿੰਘ ਮਾਰਚ ਵਿਚ ਫਿਰ ਸ਼ੁਰੂ ਕਰਨਗੇ ਚੋਣ ਪ੍ਰਚਾਰ

ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਕਾਂਗਰਸ ਵਲੌਂ ਮਾਰਚ ਦੇ ਪਹਿਲੇ ਹਫਤੇ ਜੋਰ ਸ਼ੌਰ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦੇਣਗੇ। ਕਾਂਗਰਸ ਅਜੇ ਅਕਾਲੀ-ਭਾਜਪਾ ਸਰਕਾਰ ਦੇ ਬਜਟ ਸਬੰਧੀ ਐਲਾਨਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੀਆਂ ਯੋਜਨਾਵਾਂ ਨੂੰ ਵੇਖਦੇ ਹੋਏ ਹੀ ਕਾਂਗਰਸ ਚੋਣ ਪ੍ਰਚਾਰ ਲਈ ਆਪਣੀ ਰਣਨੀਤੀ ਤਿਆਰ ਕਰੇਗੀ। ਸਾਬਕਾ ਮੁੱਖਮੰਤਰੀ ਨੇ ਕਾਂਗਰਸ ਹਾਈਕਮਾਨ ਨੂੰ ਦਸਿਆ ਕਿ ਵਿਜੀਲੈਂਸ ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਕੋਈ ਅੜਿਕਾ ਨਹੀ ਡਾਹ ਸਕੇਗਾ, ਸਗੋਂ ਉਸਦੀ ਕਾਰਵਾਈ ਦਾ ਚੋਣਾਂ ਵਿਚ ਉਨ੍ਹਾਂ ਨੂੰ ਫਾਇਦਾ ਹੀ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਪੀ ਅਤੇ ਭੱਠਲ ਦੇ ਨਾਲ ਸਲਾਹ ਮਸ਼ਵਰਾ ਕਰਕੇ ਹੀ ਚੋਣ ਮੁਹਿੰਮ ਚਲਾਈ ਜਾਵੇਗੀ।    ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 27 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ। ਵਿਧਾਨ ਮੰਡਲ ਦਲ ਦੀ ਨੇਤਾ ਦੀ ਅਗਵਾਈ ਵਿਚ ਪਹਿਲਾਂ ਤਾਂ ਮੌਜੂਦਾ ਸਰਕਾਰ ਨੂੰ ਸਦਨ ਵਿਚ ਘੇਰਿਆ ਜਾਵੇਗਾ। ਫਿਰ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਲੈ ਕੇ ਘੇਰਨ ਤੌਂ ਬਾਅਦ ਪੰਜਾਬ ਦੇ ਹਰ ਹਲਕੇ ਵਿਚ ਚੋਣ ਪ੍ਰਚਾਰ ਕੀਤਾ ਜਾਵੇਗਾ।
ਸਾਬਕਾ ਮੁੱਖਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਵਿਜੀਲੈਂਸ ਨੂੰ ਹਥਿਆਰ ਬਣਾ ਕੇ ਉਨ੍ਹਾਂ ਦੇ ਰਾਹ ਵਿਚ ਰੋੜੇ ਅਟਕਾਉਣਾ ਚਾਹੁੰਦੀ ਹੈ ਪਰ ਇਸ ਵਿਚ ਉਸਨੂੰ ਫਾਇਦਾ ਨਹੀ ਮਿਲੇਗਾ। ਉਹ ਲੋਕਾਂ ਵਿਚ ਸਰਕਾਰ ਦੀ ਪੋਲ ਖੋਲ੍ਹਣਗੇ ਅਤੇ ਆਪਣੇ ਉਪਰ ਦਰਜ ਕੀਤੇ ਕੇਸਾਂ ਬਾਰੇ ਵੀ ਜਨਤਾ ਨੂੰ ਦਸਣਗੇ।ਇਸ ਨਾਲ ਉਨ੍ਹਾਂ ਨੂੰ ਲੋਕਾਂ ਦੀ ਹਮਦਰਦੀ ਮਿਲੇਗੀ, ਜੋ ਕਾਂਗਰਸ ਪਾਰਟੀ ਹੱਕ ਵਿਚ ਜਾਵੇਗੀ। ਮੌਜੂਦਾ ਸਰਕਾਰ ਦੀ ਅਸਫਲਤਾ ਨੂੰ ਲੋਕਾ ਸਾਹਮਣੇ ਰੱਖਿਆ ਜਾਵੇਗਾ।Capt. Amrinder Singh

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>